ਫ਼ੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਵੱਲੋਂ ਇਜ਼ਰਾਇਲ–ਅਮਰੀਕਾ ਤੇ ਈਰਾਨ ਜੰਗ ਦੀ ਨਿੰਦਿਆ


ਅੰਮ੍ਰਿਤਸਰ, 13 ਮਾਰਚ ( ਹਰਪਾਲ ਲਾਡਾ ): ਫ਼ੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਵੱਲੋਂ ਅੱਜ ਇਕ ਪ੍ਰੈਸ ਨੋਟ ਜਾਰੀ ਕਰਕੇ ਇਜ਼ਰਾਇਲ–ਅਮਰੀਕਾ ਅਤੇ ਈਰਾਨ ਵਿਚਾਲੇ ਹੋ ਰਹੀਂ ਤਬਾਹਕੁੰਨ ਜੰਗ ਦੀ ਨਿੰਦਿਆ ਕੀਤੀ ਗਈ। ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਇਸ ਸਬੰਧ ਵਿੱਚ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਮੂਹ ਮੈਂਬਰਾਨ ਵੱਲੋਂ ਇਸ ਤਬਾਹਕੁੰਨ ਜੰਗ ਦੀ ਨਿਖੇਧੀ ਕੀਤੀ ਗਈ ਹੈ।
ਇਸ ਜੰਗ ’ਚ ਨਾ ਸਿਰਫ਼ ਇਨ੍ਹਾਂ ਦੇਸ਼ਾਂ ਬਲਕਿ ਸਾਰੇ ਸੰਸਾਰ ਲਈ ਹੀ ਖ਼ਤਰਾ ਪੈਦਾ ਹੋ ਗਿਆ ਹੈ। ਇਜ਼ਰਾਇਲ ਤੇ ਅਮਰੀਕਾ ਵੱਲੋਂ ਈਰਾਨ ਦੇ ਕਈ ਸ਼ਹਿਰਾਂ, ਫ਼ੋਜੀ ਠਿਕਾਣਿਆ, ਸਕੂਲਾਂ ਹਵਾਈ ਅੱਡਿਆ ਤੇ ਹੋਰ ਕਈ ਮੱਹਤਵ ਥਾਵਾਂ ਤੇ ਹਮਲੇ ਕੀਤੇ ਗਏ ਹਨ। ਇਨ੍ਹਾਂ ਹਮਲਿਆਂ ਨਾਲ ਈਰਾਨ ’ਚ ਤਬਾਹੀ ਹੋਈ ਹੈ। ਈਰਾਨ ਦੇ ਜਵਾਬੀ ਹਮਲਿਆਂ ’ਚ ਇਜ਼ਰਾਇਲ ਦਾ ਵੀ ਬੇਹੱਦ ਨੁਕਸਾਨ ਹੋਇਆ ਹੈ।

ਇਜ਼ਰਾਇਲ ਦੇ ਦੱਖਣੀ ਈਰਾਨ ਦੇ ਇੱਕ ਸਕੂਲ ’ਤੇ ਮਿਜ਼ਾਇਲਾਂ ਨਾਲ ਹਮਲਾ ਕਰਕੇ 180 ਮਾਸੂਮ ਬੱਚੀਆਂ ਦੀ ਜਾਨ ਲੈ ਲਈ ਹੈ। ਖਾੜੀ ਦੇਸ਼ ਵੀ ਅਸਿੱਧੇ ਤੌਰ ’ਤੇ ਇਸ ਜੰਗ ਦਾ ਹਿੱਸਾ ਬਣ ਚੁੱਕੇ ਹਨ। ਇਥੇ ਲੱਖਾਂ ਦੀ ਗਿਣਤੀ ਵਿੱਚ ਦੁਨੀਆਂ ਭਰ ਤੋਂ ਤੇ ਭਾਰਤ ਤੋਂ ਵੀ ਲੋਕ ਫਸ ਕੇ ਰਹਿ ਗਏ ਹਨ। ਇੱਕ ਦੂਜੇ ਦੇ ਸ਼ਹਿਰੀ ਇਲਾਕਿਆਂ ’ਤੇ ਵੀ ਲੋਕ ਫਸ ਕੇ ਰਹਿ ਗਏ ਹਨ।
ਇਕ ਦੂਜੇ ਦੇ ਸ਼ਹਿਰੀ ਇਲਾਕਿਆਂ ’ਤੇ ਮਿਜ਼ਾਇਲਾਂ ਅਤੇ ਡਰੋਨਾਂ ਨਾਲ ਹਮਲਿਆਂ ’ਚ ਲੱਖਾਂ ਬੇਕਸੂਰ ਨਾਗਰਿਕਾਂ ਦੀ ਜਾਨ ਚੱਲੀ ਗਈ ਹੈ। ਇਹ ਕਾਰਵਾਈਆਂ ਅੰਤਰ–ਰਾਸ਼ਟਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਦੇ ਚਾਰਟਰ ਦੇ ਮੂਲ ਸਿਧਾਂਤੀ ਦੀ ਉਲੰਘਣਾ ਹੈ। ਪੂਰਬੀ ਏਸ਼ੀਆਂ ਵਿੱਚ ਛਿੜੀ ਇਸ ਜੰਗ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮੱਧ ਪੂਰਬ ਵਿੱਚ ਵੱਡੇ ਪੱਧਰ ਤੇ ਛਿੜੀ ਜੰਗ ਕਾਰਨ ਤੇਲ ਦੀਆਂ ਕੀਮਤਾਂ ਵਧ ਜਾਣ ਕਾਰਨ, ਤੇਲ ਤੇ ਘਰੇਲੂ ਗੈਸ ਦੀ ਕਿੱਲਤ ਨੇ ਹਾਹਾਕਾਰ ਮਚਾ ਦਿੱਤੀ ਹੈ।

ਫ਼ੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਭਾਰਤ ਦੀ ਕੇਂਦਰੀ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਉਹ ਆਪਣੇ ਪੱਧਰ ਤੇ ਜੰਗ ਰੁਕਵਾਉਣ ਲਈ ਦੋਹਾਂ ਧਿਰਾਂ ਦੇ ਆਗੂਆਂ ਨਾਲ ਸੰਪਰਕ ਕਰੇ ਅਤੇ ਇਸ ਖਿੱਤੇ ਵਿੱਚ ਅਮਨ–ਅਮਾਨ ਕਰਵਾਉਣ ਦਾ ਯਤਨ ਕਰਕੇ ਆਪਣਾ ਸੁਚਾਰੂ ਯੋਗਦਾਨ ਪਾਵੇ।

ਅਕਾਦਮੀ ਦੇ ਸਮੂਹ ਮੈਂਬਰਾਨ ਸ਼ਤੀਸ਼ ਝੀਂਗਣ, ਦਿਲਬਾਗ ਸਿੰਘ ਸਰਕਾਰੀਆ, ਜਸਵੰਤ ਸਿੰਘ ਰੰਧਾਵਾ, ਐਸ. ਪ੍ਰਸ਼ੋਤਮ, ਹਰਜਿੰਦਰਪਾਲ ਕੌਰ ਕੰਗ, ਗੁਰਜਿੰਦਰ ਸਿੰਘ ਬਘਿਆੜੀ, ਗੁਰਪ੍ਰੀਤ ਸਿੰਘ ਕਦਗਿੱਲ, ਕਮਲ ਗਿੱਲ, ਕਰਮਜੀਤ ਕੌਰ ਜੱਸਲ, ਹਰੀਸ਼ ਸਾਬਰੀ, ਜਗਰੂਪ ਸਿੰਘ ਐਮਾ, ਡਾ. ਪ੍ਰਭਜੋਤ ਕੌਰ ਸੰਧੂ, ਮਨਜੀਤ ਸਿੰਘ ਧਾਲੀਵਾਲ, ਓਂਕਾਰ ਸਿੰਘ, ਸੁਖਵੰਤ ਸਿੰਘ ਚੇਤਨਪੁਰੀ, ਬਲਜੀਤ ਕੌਰ ਰੰਧਾਵਾ ਨੇ ਮਤੇ ਦਾ ਸਮਰਥਨ ਕੀਤਾ।



