ਪੰਜਾਬ

ਨਵਾਂਸ਼ਹਿਰ ਵਿਖੇ ਰੈਂਪ ਸਕੀਮ ਤਹਿਤ ਐਮ.ਐੱਸ.ਐੱਮ.ਈ. ਉਦਯੋਗਾਂ ਦੇ ਵਿਕਾਸ ਲਈ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ

ਨਵਾਂਸ਼ਹਿਰ, 24 ਫਰਵਰੀ ( ਹਰਪਾਲ ਲਾਡਾ ): ਮਗਸੀਪਾ ਵੱਲੋਂ ਜ਼ਿਲ੍ਹਾ ਉਦਯੋਗ ਕੇਂਦਰ ਨਵਾਂਸ਼ਹਿਰ ਦੇ ਸਹਿਯੋਗ ਨਾਲ ਕਾਨਫਰੰਸ ਹਾਲ ਵਾਟਰ ਵਰਕਸ, ਇੰਡਸਟਰੀਅਲ ਫੋਕਲ ਪੁਆਇੰਟ, ਨਵਾਂਸ਼ਹਿਰ ਵਿਖੇ ਰੇਜਿੰਗ ਐਂਡ ਐਕਸੇਲਰੇਟਿੰਗ ਐਮ.ਐੱਸ.ਐੱਮ.ਈ. ਪਰਫਾਰਮੈਂਸ (ਰੈਂਪ) ਸਕੀਮ ਅਧੀਨ ਇੱਕ ਦਿਨ ਦੀ ਵਰਕਸ਼ਾਪ ਕਰਵਾਈ ਗਈ ।

ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਸੁਖਮ ਲਘੂ ਅਤੇ ਦਰਮਿਆਨੇ ਉਦਯੋਗਾਂ ਨੂੰ ਮਜਬੂਤ ਕਰਨਾ ਸੀ ਜਿਸ ਵਿੱਚ ਇਲਾਕੇ ਦੇ 40 ਤੋਂ ਵੱਧ ਉਦਮੀਆ ਨੇ ਹਿੱਸਾ ਲਿਆ। ਵਰਕਸ਼ਾਪ ਦੌਰਾਨ ਡਾ. ਮੀਨੂੰ ਧਿਮਾਨ (ਰਿਟਾਇਰਡ ਡਿਪਟੀ ਡਾਇਰੈਕਟਰ ਸਕਿੱਲ ਡਿਪੈਲਪਮੈਂਟ, ਪੰਜਾਬ ਐਂਡ ਹਰਿਆਣਾ) ਵੱਲੋਂ ਐਮ.ਐੱਸ.ਐਮ.ਈ. ਇਕਾਇਆ ਲਈ ਮਾਰਕਟਿੰਗ ਅਤੇ ਬ੍ਰਾਂਡਿੰਗ ਕਰਨ ਵਾਸਤੇ ਮਹੱਤਵਪੂਰਨ ਤਰੀਕੇ ਦੱਸੇ ਗਏ। ਉਨ੍ਹਾਂ ਦੱਸਿਆ ਕਿ ਇਕਾਈਆ ਕਿਵੇ ਓਪਨ ਨੈਟਵਰਕ ਡਿਜੀਟਲ ਕਮਰਸ ਪਲੈਟਫਾਰਮ ‘ਤੇ ਰਜਿਸਟਰ ਕਰਨ ਉਪਰੰਤ ਡਿਜੀਟਲ ਮਾਰਕੀਟ ਦੇ ਲਾਭ ਪ੍ਰਾਪਤ ਕਰ ਸਕਦੇ ਹਨ।

ਪ੍ਰੋ. ਏ.ਕੇ. ਵਸ਼ਿਠਠ (ਰਿਟਾਇਰਡ ਡਾਇਰੈਕਟਰ ਯੂ.ਬੀ.ਐੱਸ, ਪੰਜਾਬ ਯੂਨੀਵਰਸਿਟੀ) ਵੱਲੋਂ ਐੱਮ.ਐਸ.ਐੱਮ.ਈ. ਇਕਾਈਆ ਲਈ ਅਕਾਊਟਿੰਗ ਅਤੇ ਫਾਈਨੈਂਸ ਦੇ ਬੁਨਿਆਦੀ ਤੱਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।ਟਾਊਨ ਪਲੈਨਰ ਜੀਤ ਕੁਮਾਰ ਗੁਪਤਾ ਨੇ ਦੱਸਿਆ ਕਿ ਉੱਦਮੀ ਕਿਵੇਂ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ। ਉਨ੍ਹਾਂ ਵੱਲੋਂ ਇਕਾਈਆ ਵਿੱਚ ਊਰਜਾ ਕੁਸ਼ਲਤਾ ਸਬੰਧੀ ਯੋਗ ਉਪਰਾਲੇ ਕਰਨ ਲਈ ਉਤਸ਼ਾਹਿਤ ਕੀਤਾ ਗਿਆ।

ਇਸ ਉਪਰੰਤ ਪਲੇਸਮੈਂਟ ਅਫ਼ਸਰ ਅਮਿਤ ਕੁਮਾਰ ਵੱਲੋਂ ਦੱਸਿਆ ਗਿਆ ਕਿ ਰੋਜ਼ਗਾਰ ਸਬੰਧੀ ਮਦਦ ਅਤੇ ਬੱਚਿਆਂ ਦੇ ਕੈਰੀਅਰ ਕਾਊਂਸਲਿੰਗ ਸਬੰਧੀ ਸੁਵਿਧਾਵਾਂ ਮੌਜੂਦ ਹਨ। ਇਸ ਉਪਰੰਤ ਹਰਪ੍ਰੀਤ ਸਿੰਘ ਬੀ.ਐਲ.ਈ.ਓ ਜ਼ਿਲ੍ਹਾ ਉਦਯੋਗ ਕੇਂਦਰ ਦੁਆਰਾ PMFME ਸਕੀਮ ਬਾਰੇ ਦੱਸਿਆ ਕਿ ਇਸ ਤਹਿਤ ਫੂਡ ਪ੍ਰੋਸੈਸਿੰਗ ਨਾਲ ਸਬੰਧਤ ਇਕਾਈਆਂ ਨੂੰ 35% ਸਬਸਿਡੀ (ਵੱਧ ਤੋਂ ਵੱਧ 10 ਲੱਖ ਰੁਪਏ) ਮੁਹੱਈਆਂ ਕਰਵਾਈ ਜਾ ਰਹੀ ਹੈ। ਵਰਕਸ਼ਾਪ ਵਿੱਚ ਜ਼ਿਲ੍ਹਾ ਉਦਯੋਗ ਕੇਂਦਰ, ਰੋਜ਼ਗਾਰ ਅਫ਼ਸਰ, ਲੀਡ ਬੈਂਕ ਮੈਨੇਜਰ ਦੇ ਅਧਿਕਾਰੀ ਅਤੇ ਜ਼ਿਲ੍ਹਾ ਨਵਾਂਸ਼ਹਿਰ ਦੇ ਵੱਖ-ਵੱਖ ਉੱਦਮੀਆਂ ਨੇ ਭਾਗ ਲਿਆ।ਪ੍ਰੋਫੈਸਰ ਏਕ ਕੇ ਵਸਿਸਟ ( ਰਿਟਾਇਰਡ ਡਾਰੈਕਟਰ ਯੂ ਬੀ.ਐਸ. ਪੰਜਾਬ ਯੂਨੀਵਰਸਿਟੀ) ਵੱਲੋਂ ਅੱਜ ਐਮ. ਐਸ ਐਮ. ਦੀ ਇਕਾਈਆਂ ਲਈ ਮਾਰਕੀਟਿੰਗ ਅਤੇ ਫਾਈਨੈਂਸ ਦੇ ਬੁਨਿਆਦੀ ਤੱਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈl

ਇਸ ਉਪਰੰਤ ਸ੍ਰੀ ਅਮਿਤ ਕੁਮਾਰ ਪਲੇਸਮੈਂਟ ਅਫਸਰ ( ਰੋਜ਼ਗਾਰ ਦਫਤਰ ) ਦੱਸਿਆ ਗਿਆ ਕਿ ਰੋਜ਼ਗਾਰ ਸਬੰਧੀ ਮਦਦ ਅਤੇ ਬੱਚਿਆਂ ਦੇ ਕੈਰੀਅਰ ਕੌਂਸਲਿੰਗ ਸਬੰਧੀ ਸੁਵਿਧਾਵਾਂ ਮੌਜੂਦ ਹਨ l ਇਸ ਉਪਰੰਤ ਹਰਪ੍ਰੀਤ ਸਿੰਘ ਜਿਲਾ ਬਲਾਕ ਅਫਸਰ (BLEO) ਜਿਲਾ ਉਦਯੋਗ ਕੇਂਦਰ ਦੁਆਰਾPMMME ਸਕੀਮ ਬਾਰੇ ਦੱਸੇ ਗਏ ਆ ਕੀ ਇਸ ਤਹਿਤ ਫੂਡ ਪ੍ਰੋਸੈਸਿੰਗ ਨਾਲ ਸੰਬੰਧਿਤ ਏਜੰਸੀਆਂ ਨੂੰ 35% ਸਬਸਿਡੀ ਮੁਹਈਆ ਕਰਵਾਈ ਜਾ ਰਹੀ ਹੈ l ਬਰਕ ਸਾਹਿਬ ਵਿੱਚ ਜ਼ਿਲ੍ਹਾ ਉ ਕੇਂਦਰ, ਰੋਜ਼ਗਾਰ ਅਫਸਰ, ਲੀਡ ਬੈਂਕ ਮੈਨੇਜਰ ਦੇ ਅਧਿਕਾਰੀ ਅਤੇ ਅਤੇ ਜਿਲਾ ਨਵਾਂ ਸ਼ਹਿਰ ਦੇ ਵੱਖ ਵੱਖ ਉਦਮੀਆਂ ਨੇ ਭਾਗ ਲਿਆ l

Related Articles

Leave a Reply

Your email address will not be published. Required fields are marked *

Back to top button

You cannot copy content of this page