Hoshairpurਕ੍ਰਾਈਮ

506 ਗ੍ਰਾਮ ਹੈਰੋਇਨ ਅਤੇ 5500 ਰੁਪਏ ਸਮੇਤ ਦੋ ਵਿਅਕਤੀ ਗ੍ਰਿਫਤਾਰ 

ਹੁਸ਼ਿਆਰਪੁਰ  21 ਜੁਲਾਈ ( ਤਰਸੇਮ ਦੀਵਾਨਾ ): ਸੁਰੇਦਰ ਲਾਂਬਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ, ਸਰਬਜੀਤ ਸਿੰਘ ਬਾਹੀਆਂ ਐੱਸ.ਪੀ  ਇਨਵੈਸਟੀਗੇਸ਼ਨ ਦੀਆਂ ਹਦਾਇਤਾਂ ਅਨੁਸਾਰ ਭੈੜੇ ਪੁਰਸ਼ਾ,ਅਤੇ  ਨਸ਼ੇ ਦੇ ਸਮੱਗਲਰਾਂ ਦੇ ਖਿਲਾਫ ਕੀਤੀ ਗਈ ਕਾਰਵਾਈ ਅਨੁਸਾਰ ਪਰਮਿੰਦਰ ਸਿੰਘ ਮੰਡ ਉਪ ਪੁਲਿਸ ਕਪਤਾਨ ਸਬ ਡਵੀਜਨ ਗੜਸ਼ੰਕਰ ਦੀ ਹਦਾਇਤ ਤੇ ਥਾਣਾ ਮੁਖੀ ਬਲਜਿੰਦਰ ਸਿੰਘ ਥਾਣਾ ਗੜ੍ਹਸ਼ੰਕਰ ਨੇ ਡੱਲੇਵਾਲ ਤੋ ਪਿੱਪਲੀਵਾਲ ਰੋਡ ਨੇੜੇ ਪੀਰਾ ਦੀ ਜਗ੍ਹਾ ਦੇ ਕੋਲ ਇੱਕ ਗੱਡੀ ਵਿੱਚੋ ਜਿਸਦਾ ਨੰਬਰ  ਪੀ ਬੀ-10-ਬੀ ਐਲ-1188 ਵਿਕਾਸ ਸਿੰਘ ਉਰਫ ਵਿੱਕੀ ਪੁੱਤਰ ਦਵਿੰਦਰ ਸਿੰਘ ਵਾਸੀ ਪਿੰਡ ਬੀਣੇਵਾਲ

ਥਾਣਾ ਗੜ੍ਹਸ਼ੰਕਰ ਅਤੇ ਰਜੇਸ਼ ਕੁਮਾਰ ਉਰਫ ਘਾਸੂ ਪੁੱਤਰ ਲੇਟ ਕਮਲਜੀਤ ਵਾਸੀ ਪਿੰਡ ਪਿੱਪਲੀਵਾਲ ਥਾਣਾ ਗੜ੍ਹਸ਼ੰਕਰ  ਨੂੰ ਕਾਬੂ ਕਰਕੇ ਉਹਨਾਂ ਪਾਸੋ ਹੈਰੋਇਨ ਵਜਨੀ 506 ਗ੍ਰਾਮ ਅਤੇ ਇੱਕ ਡਿਜੀਟਲ ਕੰਡਾ ਅਤੇ ਡਰੱਗ ਮਨੀ 5500/-ਰੁਪਏ ਭਾਰਤੀ ਕਰੰਸੀ  ਬ੍ਰਾਮਦ ਕਰਕੇ ਉਹਨਾਂ ਦੇ ਖਿਲਾਫ ਥਾਣਾ ਗੜਸੰਕਰ ਵਿਖੇ  ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

ਉਹਨਾ ਦੱਸਿਆ ਕਿ ਵਿਕਾਸ ਸਿੰਘ ਉਰਫ ਵਿੱਕੀ ਅਤੇ ਰਜੇਸ਼ ਕੁਮਾਰ ਉਰਫ ਘਾਸੂ ਉਕਤਾਂਨ ਪਾਸੋ  ਪੁੱਛਗਿੱਛ ਜਾਰੀ ਹੈ ਅਤੇ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। 

DNTV PUNJAB

Harpal Ladda Address :Sutehri Road, Hoshiarpur Punjab India Email : Dntvpunjab@gmail.com Mob. : 8968703818 For advertising; 8288842714

Related Articles

Leave a Reply

Your email address will not be published. Required fields are marked *

Back to top button

You cannot copy content of this page