ਸਲੋਨੀ ਦੀ ਸੁਰੀਲੀ ਆਵਾਜ਼ ਵਿੱਚ ਗੀਤ “ਡਿਮਾਂਡ” ਡੈਡ ਰਿਕਾਰਡਸ ਕੰਪਨੀ ਵਲੋਂ ਕੱਲ ਕੀਤਾ ਜਾਵੇਗਾ ਰਿਲੀਜ਼
ਹੁਸ਼ਿਆਰਪੁਰ 21 ਜੁਲਾਈ : ਛੋਟੀ ਉਮਰੇ ਹੀ ਸੰਗੀਤ ਦੇ ਖੇਤਰ ਵਿੱਚ ਮੱਲਾਂ ਮਾਰ ਰਹੀ ਸਰਕਾਰੀ ਕਾਲਜ ਹੁਸ਼ਿਆਰਪੁਰ ਦੀ ਸਟੂਡੈਂਟ ਸੰਗੀਤ ਦੀ ਹੀ ਸਿੱਖਿਆ ਪ੍ਰਾਪਤ ਕਰ ਰਹੀ ਹੈ ਜਿਸਦਾ ਨਾਮ ਹੈ ਸਲੋਨੀ ਮੱਲ। ਸਲੋਨੀ ਦੀ ਸੁਰੀਲੀ ਅਤੇ ਬੁਲੰਦ ਆਵਾਜ਼ ਵਿੱਚ ਉਸਦਾ ਪਹਿਲਾ ਪੰਜਾਬੀ ਗੀਤ ਕੱਲ ਰਿਲੀਜ਼ ਕੀਤਾ ਜਾ ਰਿਹਾ ਹੈ। ਗੀਤ ਦਾ ਨਾਮ ਹੈ “ਡਿਮਾਂਡ” ਸਲੋਨੀ ਦਾ ਗੀਤ “ਡਿਮਾਂਡ” ਡੈਡ ਰਿਕਾਰਡਸ ਕੰਪਨੀ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ ।
ਗੀਤ ਦੇ ਗੀਤਕਾਰ ਹਨ ਸਾਜਨ ਅੰਬਰਸਰੀਆਂ ਜਿੰਨਾ ਨੇ ਗੀਤ ਨੂੰ ਸ਼ਬਦਾਂ ਵਿੱਚ ਪਰੋਇਆ ਹੈ। ਗੀਤ ਨੂੰ ਸੰਗੀਤ ਦਿੱਤਾ ਹੈ ਜੱਸੀ ਮਹਾਲੋਂ ਨੇ ਸਿਮਰਨ ਫ਼ਿਲਮਜ਼ ਦੀ ਪੂਰੀ ਟੀਮ ਨੇ ਬਹੁਤ ਹੀ ਮੇਹਨਤ ਨਾਲ ਗੀਤ ਦੀ ਵੀਡੀਓ ਤਿਆਰ ਕੀਤੀ ਹੈ। ਵੀਡੀਓ ਡਾਇਰੈਕਟ ਕੀਤਾ ਹੈ ਸਿਮਾਂ ਸਿੰਘ ਨੇ , ਡੀ.ਓ.ਪੀ. ਸਿਮਾਂ ਕੈਮ, ਵੀਡੀਓ ਨੂੰ ਐਡਿਟ ਕੀਤਾ ਹੈ ਜੇ.ਬੀ. ਸਿੰਘ ਨੇ।
ਗੀਤ ਵਿੱਚ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ਹਰੀ ਸਿੰਘ ਸੈਣੀ ਅਤੇ ਆਇਸ਼ਾ ਲਾਖਾ। ਤਰਨਪ੍ਰੀਤ ਕੌਰ , ਖੁਸ਼ਦਿਲ , ਪ੍ਰਭਜੋਤ ਕੌਰ ਤੇ ਹਿਨਾ ਨੇ ਸਹਾਇਕ ਕਲਾਕਾਰ ਵਜੋਂ ਭੂਮਿਕਾ ਨਿਭਾਈ ਹੈ !
ਗੀਤ ਡਿਮਾਂਡ ਨੂੰ ਪ੍ਰੋਡਿਊਸ ਕੀਤਾ ਹੈ ਹਰਪਾਲ ਲਾਡਾ ਨੇ ਇਹ ਗੀਤ 22 ਜੁਲਾਈ 2024 ਨੂੰ ਦਰਸ਼ਕਾਂ ਦੀ ਕਚਹਿਰੀ
ਵਿੱਚ ਸਵੇਰੇ 9 ਵਜੇ ਪੇਸ਼ ਕੀਤਾ ਜਾਵੇਗਾ । ਆਸ ਕਰਦੇ ਹਾਂ ਕਿ ਸਲੋਨੀ ਦਾ ਗੀਤ “ਡਿਮਾਂਡ” ਸੁਣਨ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਪਿਆਰ ਮਿਲੇਗਾ ਤੇ ਹੋਰ ਗੀਤਾਂ ਦੀ ਡਿਮਾਂਡ ਜ਼ਰੂਰ ਆਏਗੀ।