ਸਰਕਾਰੀ ਕਾਲਜ ਵਿੱਚ ਸ਼ਾਸ਼ਤਰੀ ਸੰਗੀਤ ਵਾਦਨ ‘ਸਰਗਮ 2025` ਦਾ ਕੀਤਾ ਗਿਆ ਆਯੋਜਨ

ਹੁਸ਼ਿਆਰਪੁਰ ( ਹਰਪਾਲ ਲਾਡਾ ): ਸਰਕਾਰੀ ਕਾਲਜ ਹੁਸ਼ਿਆਰਪੁਰ ਵਿੱਚ ਕਾਲਜ ਦੀ ਪ੍ਰਿੰਸੀਪਲ ਅਨੀਤਾ ਸਾਗਰ ਜੀ ਦੀ ਪ੍ਰਧਾਨਗੀ ਵਿੱਚ ਗਾਇਨ ਅਤੇ ਵਾਦਨ ਵਿਭਾਗ ਦੁਆਰਾ ਪ੍ਰੋ. ਹਰਜਿੰਦਰ ਅਮਨ ਅਤੇ ਪ੍ਰੋ. ਸੁਨੀਤਾ ਭੱਟੀ ਦੇ ਸਹਿਯੋਗ ਨਾਲ ਸ਼ਾਸ਼ਤਰੀ ਸੰਗੀਤ ਵਾਦਨ ‘ਸਰਗਮ 2025` ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ਼ਾਸ਼ਤਰੀ ਸੰਗੀਤ ਦੀ ਵਿਸ਼ਵ ਪ੍ਰਸਿੱਧ ਮੈਂਡੋਲਿਨ ਵਾਦਕਾ ਯੂ. ਨਾਗਮਣੀ ਜੀ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਯੂ. ਨਾਗਮਣੀ ਜੀ ਮੈਂਡੋਲਿਨ `ਤੇ ਸ਼ਾਸ਼ਤਰੀ ਸੰਗੀਤ ਬਜਾਉਣ ਵਾਲੀ ਪਹਿਲੀ ਮਹਿਲਾ ਹਨ। ਇਸ ਮਹਾਨ ਕਲਾ ਲਈ ਉਨ੍ਹਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੁਆਰਾ ਸਨਮਾਨਿਤ ਵੀ ਕੀਤਾ ਗਿਆ ਸੀ।
ਸਮਾਰੋਹ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ। ਸ਼ਮ੍ਹਾਂ ਰੌਸ਼ਨ ਕਰਨ ਦੇ ਮੋਕੇ `ਤੇ ਯੂ. ਨਾਗਮਣੀ ਜੀ, ਪ੍ਰਿੰ. ਅਨੀਤਾ ਸਾਗਰ ਜੀ, ਵਾਈਸ ਪ੍ਰਿੰ. ਵਿਜੇ ਕੁਮਾਰ ਜੀ ਦੇ ਨਾਲ ਸਮੂਹ ਸੰਗੀਤ ਵਿਭਾਗ ਦਾ ਸਟਾਫ ਹਾਜ਼ਰ ਸੀ। ਪ੍ਰਿੰਸੀਪਲ ਦੁਆਰਾ ਮੈਂਡੋਲਿਨ ਵਾਦਕਾ ਯੂ. ਨਾਗਮਣੀ ਅਤੇ ਉਨ੍ਹਾਂ ਦੀ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ। ਮੰਚ ਸੰਜਾਲਕ ਦੀ ਭੂਮਿਕਾ ਪ੍ਰੋ. ਨਵਦੀਪ ਕੌਰ ਦੁਆਰਾ ਨਿਭਾਈ ਗਈ।


ਸੰਗੀਤਕਾਰ ਯੂ. ਨਾਗਮਣਿ ਜੀ ਨੇ ਆਪਣੇ ਵਾਦਯੰਤਰਾਂ ਦੁਆਰਾ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਕਲਾ ਨੇ ਸ਼੍ਰੋਤਿਆਂ ਨੂੰ ਮੰਤਰ ਮੁਗਧ ਹੋਣ ਲਈ ਮਜਬੂਰ ਕਰ ਦਿੱਤਾ। ਇਸ ਦੌਰਾਨ ਮਦੀਪਕਮ ਪੀ. ਮ੍ਰਿਦੰਗ, ਐਨ. ਸੁਰੇਸ਼ ਜੀ ਦੁਆਰਾ ਘਾਟਮ ਅਤੇ ਨਾਗਮਣ. ਜੀ ਦੇ ਪੁੱਤਰ ਰਾਜਾਰਾਮਨ ਨੇ ਥਾਲਮ ਦੇ ਨਾਲ ਸੰਗਤ ਕੀਤੀ।

ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ ਪ੍ਰੋ. ਵਿਜੇ ਕੁਮਾਰ ਅਤੇ ਸੰਗੀਤ ਵਿਭਾਗ ਦੇ ਸਟਾਫ ਮੈਂਬਰਾਂ ਦੁਆਰਾ ਇੱਕ ਯਾਦਗਾਰੀ ਭੇਂਟ ਦੇ ਕੇ ਯੂ. ਨਾਗਮਣੀ ਜੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ `ਤੇ ਪ੍ਰੋ. ਹਰਜਿੰਦਰ ਸਿੰਘ, ਪ੍ਰੋ. ਸੁਨੀਤਾ ਭੱਟੀ, ਪ੍ਰੋ. ਸੱਚਕਿਰਨ ਕੌਰ, ਪ੍ਰੋ. ਜਸਪਾਲ ਸਿੰਘ, ਪ੍ਰੋ. ਅਸ਼ੀਸ਼ ਕੁਮਾਰ, ਪ੍ਰੋ. ਲਖਵਿੰਦਰ ਨਾਹਰ, ਪ੍ਰੋ. ਹਰਮਿੰਦਰ ਕੌਰ, ਤਬਲਾ ਵਾਦਕ ਪੰਕਜ ਕੁਮਾਰ ਦੇ ਇਲਾਵਾ ਕਾਲਜ ਸਟਾਫ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਸਨ।