ਕਿਸਾਨਾਂ ਦੇ ਮਸਲੇ ਹੱਲ ਕਰਣ ਲਈ ਚੱਬੇਵਾਲ ਦਾ ਆਪ ਕਿਸਾਨ ਵਿੰਗ ਬੇਹਤਰੀਨ ਪਲੇਟਫਾਰਮ : ਵਿਧਾਇਕ ਡਾ. ਇਸ਼ਾਂਕ ਕੁਮਾਰ


ਹੁਸ਼ਿਆਰਪੁਰ, 29 ਅਕਤੂਬਰ ( ਹਰਪਾਲ ਲਾਡਾ ) : ਚੱਬੇਵਾਲ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਚੱਬੇਵਾਲ ਦੇ ਪਾਰਟੀ ਦੇ ਕਿਸਾਨ ਵਿੰਗ ਦੇ ਮੈਂਬਰਾਂ ਨਾਲ ਇਕ ਅਹਿਮ ਬੈਠਕ ਕੀਤੀ, ਜਿਸ ਵਿਚ ਹੁਸ਼ਿਆਰਪੁਰ ਦੇ ਪਾਰਲੀਮੈਂਟ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਨੇ ਵੀ ਸ਼ਿਰਕਤ ਕੀਤੀ|
ਇਸ ਮੀਟਿੰਗ ਵਿੱਚ ਇਲਾਕੇ ਦੇ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ, ਹਾਲੀਆ ਬਾਰਿਸ਼ਾਂ ਅਤੇ ਹੜ੍ਹਾਂ ਨਾਲ ਹੋਏ ਨੁਕਸਾਨ ਅਤੇ ਮੰਡੀਆਂ ਵਿਚ ਚਾਲ ਰਹੀ ਝੋਨੇ ਦੀ ਖਰੀਦ ਬਾਰੇ ਵਿਸਥਾਰ ਨਾਲ ਚਰਚਾ ਹੋਈ। ਮੀਟਿੰਗ ਦੌਰਾਨ ਡਾ. ਰਾਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਕਿਸਾਨ ਵਿੰਗ ਕਿਸਾਨਾਂ ਦੀ ਆਵਾਜ਼ ਹੈ, ਜੋ ਜ਼ਮੀਨੀ ਪੱਧਰ ’ਤੇ ਜਾ ਕੇ ਉਨ੍ਹਾਂ ਦੀਆਂ ਹਕੀਕਤੀ ਮੁਸ਼ਕਲਾਂ ਨੂੰ ਸਮਝਦਾ ਹੈ ਤੇ ਸਰਕਾਰ ਤੱਕ ਪਹੁੰਚਾਉਂਦਾ ਹੈ।

ਵਿਧਾਇਕ ਡਾ. ਇਸ਼ਾਂਕ ਨੇ ਕਿਹਾ ਕਿ ਹੜ੍ਹ ਅਤੇ ਬਾਰਿਸ਼ ਕਾਰਨ ਚੱਬੇਵਾਲ ਖੇਤਰ ਦੇ ਕਿਸਾਨਾਂ ਦੀਆਂ ਵੀ ਫਸਲਾਂ ਨੁਕਸਾਨੀਆਂ ਗਈਆਂ ਸਨ। ਉਨ੍ਹਾਂ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਮੁਆਵਜ਼ੇ ਜਾਰੀ ਕਰਣ ਦੀ ਪ੍ਰਕਿਰਿਆ ਜਾਰੀ ਹੈ ਅਤੇ ਅਤੇ ਜਿਹੜੇ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਹੈ, ਉਹਨਾਂ ਤੱਕ ਵੀ ਸਹਾਇਤਾ ਰਕਮ ਜਲਦ ਪਹੁੰਚ ਜਾਵੇਗੀ ।
ਮੀਟਿੰਗ ਵਿੱਚ ਚੱਬੇਵਾਲ ਕਿਸਾਨ ਵਿੰਗ ਦੇ ਹਲਕਾ ਕੋਆਰਡੀਨੇਟਰ ਪਰਮਿੰਦਰ ਸਿੰਘ ਮਿੰਟੂ ਨੇ ਹੋਰਨਾਂ ਵਿੰਗ ਮੈਂਬਰਾਂ ਨਾਲ ਭਾਗ ਲਿਆ ਅਤੇ ਡਾ ਇਸ਼ਾਂਕ ਨਾਲ ਚੱਬੇਵਾਲ ਮੰਡੀਆਂ ਵਿੱਚ ਪੀਣ ਵਾਲੇ ਪਾਣੀ, ਸਫਾਈ, ਤੇ ਬਿਜਲੀ ਵਰਗੀਆਂ ਬੁਨਿਆਦੀ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਣ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ।

ਅੰਤ ਵਿੱਚ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ਚੱਬੇਵਾਲ ਹਲਕੇ ਦੇ ਕਿਸਾਨਾਂ ਦੀ ਖੁਸ਼ਹਾਲੀ ਹੀ ਮੇਰਾ ਮਿਸ਼ਨ ਹੈ, ਅਤੇ ਉਹ ਆਪਣੇ ਕਿਸਾਨ ਵੀਰਾਂ ਦੇ ਹੱਕਾਂ ਤੇ ਸੁਖ-ਸਹੂਲਤਾਂ ਲਈ ਹਰ ਪੱਧਰ ’ਤੇ ਕੰਮ ਕਰਦੇ ਰਹਿਣਗੇ ।




