Hoshairpur

ਨਰਸਿੰਗ ਐਸੋਸੀਏਸ਼ਨ ਵੱਲੋ ਕਾਲੇ ਬਿੱਲੇ ਲਾ ਸਿਵਲ ਹਸਪਾਤਲ ਵਿਖੇ ਰੋਸ ਰੈਲੀ

ਹੁਸ਼ਿਆਰਪੁਰ 27 ਸਤੰਬਰ ( ਹਰਪਾਲ ਲਾਡਾ ): ਪੰਜਾਬ ਸਟੇਟ ਨਰਸਿੰਗ ਐਸੋਸੀਏਸ਼ਨ ਸਿਵਲ ਹਸਪਤਾਲ ਹੁਸ਼ਿਆਰਪੁਰ ਵੱਲੋ ਡੀ. ਆਰ. ਐਮ. ਈ . ਯੂਨੀਅਨ ਦਾ ਸਮੱਰਥ ਕਰਦੇ ਹੋਏ ਪ੍ਰਧਾਨ ਨੀਲਮ ਸੈਣੀ ਦੀ ਆਗਵਾਈ ਵਿੱਚ ਪੰਜਾਬ ਸਰਕਾਰ ਦੇ ਵਿਰੋਧ ਵਿੱਚ ਕਾਲੇ ਬਿੱਲੇ ਲਾ ਕੇ ਰੋਸ ਰੈਲੀ ਕੀਤੀ । ਇਸ ਮੋਕੇ ਉਪ ਪ੍ਰਧਾਨ ਹਰਦੀਪ ਕੋਰ , ਪਰਮਜੀਤ ਕੋਰ , ਮਨਦੀਪ ਸੈਣੀ , ਹਰਪ੍ਰੀਤ ਕੋਰ , ਸ਼ਾਕਸੀ , ਦੀਪਕਾ , ਸੁਨੀਤਾ , ਗੁਰਮਿੰਦਰ ਕੋਰ , ਰਮਨੀਤ ਕੋਰ . ਤੇ ਗਗਨ ਆਦਿ ਹਾਜਰ ਸਨ ।

ਇਸ ਮੋਕੇ ਪ੍ਰਧਾਨ ਨੀਲਮ ਸੈਣੀ ਨੇ ਸਬੋਧਨ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਕੋਲੋ ਸਮੂਹ ਨਰਸਿੰਗ ਕੇਡਰ ਦਾ 4600 ਗ੍ਰੇਡ ਪੇ ਦੀ ਬਹਾਲੀ ਲਈ , ਸਟਾਫ ਨਰਸਿੰਗ ਨਾ ਭਰਤੀ ਹੋਣਾ , ਨਰਸਿੰਗ ਕੇਡਰ ਦਾ ਏ. ਸੀ. ਪੀ. ਬਹਾਲ ਕਰਨ ਸਬੰਧੀ ਅਤੇ ਦੂਜੇ ਸੂਬਿਆ ਵਾਂਗ ਬਣਦੇ ਭੱਤੇ , ਨਰਸਿੰਗ ਅਫਿਸਰ ਦੇਣ ਬਾਰੇ । ਨਰਸਿੰਗ ਸਿਸਟਰ ਤੇ ਮੈਟਰਨ ਦੀ ਤਰੱਕੀ ਲਈ ਤਿੰਨ ਸਾਲ ਦੇ ਤਜਰਬੇ ਤੋ ਇਕ ਸਾਲ ਕੀਤਾ ਜਾਵੇ।

ਸਟਾਫ ਨਰਸਾ ਦੀ ਭਰਤੀ ਅਬਾਦੀ ਅਤੇ ਬੈਡਾ ਦੇ ਅਨੁਪਾਤ ਅਨੁਸਾਰ ਕੀਤੀ ਜਾਵੇ , ਹਰ ਪੇਡੂ ਅਤੇ ਸ਼ਹਿਰੀ ਹਸਪਤਾਲ ਵਿੱਸ ਸਿਕਉਰਟੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਡਿਉਟੀ ਦੋਰਾਨ ਅਣਸੁਖਵੀ ਘਟਨਾ ਦਾ ਸਾਹਮਣਾ ਨਾ ਕਰਨਾ ਪਵੇ । ਪੈ ਅਨੋਮਲੀ ਦੇ ਕੇਸ ਜੋ ਕਿ ਪੇ ਅਨੋਮਲੀ ਕਮੇਟੀ ਕੋਲ ਵਿਚਾਰ ਅਧੀਨ ਹਨ ਉਸ ਵਿੱਚ ਨਰਸਿੰਗ ਜਥੇਬੰਦੀ ਵੱਲੋ ਭੇਜੇ ਗਏ ਸੋਧ ਦੀ ਸਿਫਾਰਸ ਕਰਦੇ ਹੋਏ ਪੇ ਗ੍ਰੇਡ ਵਿੱਚ ਸੋਧ ਕਰਕੇ ਲਾਗੂ ਕੀਤਾ ਜਾਵੇ । ਮੁਲਾਜਮਾ ਦੀ ਪੁਰਾਣੀ ਪੈਨਸ਼ਨ ਦੀ ਬਹਾਲੀ ਕੀਤੀ ਜਾਵੇ ।

17-7-2020 ਤੋ ਬਾਅਦ ਭਰਤੀ ਹੋਏ ਮੁਲਾਜਮਾ ਦੇ ਮਾਨਯੋਗ ਹਾਈ ਕੇਰਟ ਵੱਲੋ ਵਿਚਾਰ ਕੀਤੇ ਗਏ ਫੈਸਲੇ ਅਤੇ ਸੀ. ਡਬਲਜੂ. ਪੀ. ਨੂੰ ਵਿਚਾਰ ਕੇ ਕੀਤੇ ਗਏ ਫੈਸਲੇ ਨੂੰ ਤਰੰਤ ਲਾਗੂ ਕੀਤਾ ਜਾਵੇ । ਇਸ ਮੋਕੇ ਉਹਨਾ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਹਨਾ ਮੰਗਾਂ ਤਰੰਤ ਲਾਗੂ ਕੀਤਾ ਜਾਵੇ ਨਹੀ ਤੋ ਸਘੰਰਸ਼ ਹੋਰ ਤੇਜ ਕੀਤਾ ਜਾਵੇਗਾ ਜਿਸ ਸਾਰੀ ਜਿਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

Related Articles

Leave a Reply

Your email address will not be published. Required fields are marked *

Back to top button

You cannot copy content of this page