Hoshairpur

ਲਾਇਨਜ ਕਲੱਬ ਹੁਸ਼ਿਆਰਪੁਰ 321-D ਦੀ ਵਿਸ਼ੇਸ਼ ਬੈਠਕ ਜ਼ੋਨ ਚਿਅਰਮੇਨ ਲਾਂਇਨ ਅਜੀਤ ਸਿੰਘ ਬਾਲੀ ਦੀ ਅਗਵਾਈ ਵਿੱਚ ਹੋਈ

ਹੁਸ਼ਿਆਰਪੁਰ ( ਹਰਪਾਲ ਲਾਡਾ ): ਲਾਇਨਜ ਕਲੱਬ 321-D ਹੁਸ਼ਿਆਰਪੁਰ ਜੋਨ 3 ਦੀ ਮੀਟਿੰਗ ਹੁਸ਼ਿਆਰਪੁਰ ਵਿਖੇ ਇੱਕ ਸਥਾਨਕ ਹੋਟਲ ਵਿੱਚ ਕੀਤੀ ਗਈ, ਜਿਸ ਦੀ ਪ੍ਰਧਾਨਗੀ ਲਾਇਨ ਅਜੀਤ ਸਿੰਘ ਬਾਲੀ ਨੇ ਕੀਤੀ ।

ਜਿਸ ਵਿੱਚ ਉੱਚੇਰੇ ਤੌਰ ਤੇ ਲਾਇਨਜ ਕਲੱਬਾ ਹੁਸ਼ਿਆਰਪੁਰ ਰੌਇਲ, ਹੁਸ਼ਿਆਰਪੁਰ ਐਕਸਨ ਅਤੇ ਹੁਸ਼ਿਆਰਪੁਰ ਵਿਸ਼ਵਾਸ ਦੇ ਪ੍ਰਧਾਨ, ਸੈਕਟਰੀ, ਕੈਸ਼ੀਅਰ ਅਤੇ ਪੀ ਆਰ ਓ ਨੇ ਉੱਚੇਚੇ ਤੌਰ ਤੇ ਸ਼ਿਰਕਤ ਕੀਤੀ।

ਜਿਸ ਵਿੱਚ ਲਾਇਨਜ ਕਲੱਬ ਇੰਟਰਨੈਸ਼ਨਲ ਦੀਆਂ ਹਦਾਇਤਾਂ ਮੁਤਾਬਕ ਕੀਤੇ ਕੰਮਾ ਵਾਰੇ ਸਲਾਹ ਮਸ਼ਵਰਾ ਕੀਤਾ ਗਿਆ ਅਤੇ ਪੰਜਾਬ ਵਿੱਚ ਆਏ ਹੜ੍ਹਾਂ ਕਰਕੇ ਹੋਏ ਨੁਕਸਾਨ ਅਤੇ ਮਾਨਵਤਾ ਦੀ ਸੇਵਾ ਦਾ ਸੰਕਲਪ ਲਿਆ।

ਜਿਸ ਵਿੱਚ ਪ੍ਰਧਾਨ ਲਾਇਨ ਨਰਿੰਦਰ ਸਿੰਘ ਸੈਣੀ, ਲਾਇਨ ਉਂਕਾਰ ਸਿੰਘ ਭਾਰਜ, ਹਰਦੀਪ ਸਿੰਘ, ਲਾਇਨ ਰਾਕੇਸ਼ ਕੁਮਾਰ ਵਰਮਾ, ਲਾਇਨ ਰੋਹਿਤ ਅਗਰਵਾਲ, ਲਾਇਨ ਰੋਹਿਤ ਬਰਕੀ, ਲਾਇਨ ਮੁਕੇਸ ਬੱਗਾ, ਲਾਇਨ ਨਵੀਨ ਬੱਗਾ, ਲਾਇਨ, ਭੁਪਿੰਦਰ ਸਿੰਘ ਗੱਗੀ, ਲਾਇਨ ਦਲਜਿੰਦਰ ਸਿੰਘ ਆਦਿ ਹਾਜਿਰ ਸਨ।

ਜਿਸ ਵਿੱਚ ਮੰਚ ਸੰਚਾਲਕ ਦੀ ਭੂਮਿਕਾ ਲਾਇਨ ਮਹਾਂਵੀਰ ਸਿੰਘ ਢਿੱਲੋਂ ਜੀ ਨੇ ਨਿਭਾਈ। ਚੀਫ ਗੇਸਟ ਲਾਇਨ ਦਵਿੰਦਰ ਪਾਲ ਅਰੋੜਾ ਪਾਸਟ ਡਿਸਟਰਿਕ ਗਵਰਨਰ ਜੀ ਨੇ ਕਲੱਬਾ ਦੀ ਬਿਹਤਰੀ ਲਈ ਬਹੁਤ ਵਧੀਆ ਸੁਝਾਵ ਦਿੱਤੇ।

Related Articles

Leave a Reply

Your email address will not be published. Required fields are marked *

Back to top button

You cannot copy content of this page