ਨਿਸਾਨ ਨੇ ਸਪਿਨੀ ਨਾਲ ਹੱਥ ਮਿਲਾਇਆ


ਹੁਸ਼ਿਆਰਪੁਰ: ਨਿਸਾਨ ਮੋਟਰ ਇੰਡੀਆ ਪ੍ਰਾਈਵੇਟ ਲਿਮਿਟੇਡ ਨੇ ਭਾਰਤ ਦੇ ਪ੍ਰਮੁੱਖ ਫੁੱਲਸਟੈਕ ਯੂਜ਼ਡ ਕਾਰ ਪਲੇਟਫਾਰਮ ਸਪਿਨੀ ਨਾਲ ਰਣਨੀਤੀਕ ਸਾਝੀਦਾਰੀ ਕੀਤੀ ਹੈ।
ਸਪਿਨੀ ਨੂੰ ਭਾਰਤ ਵਿੱਚ ਨਿਸਾਨ ਦੀਆਂ ਸਾਰੀਆਂ ਡੀਲਰਸ਼ਿਪਾਂ ‘ਤੇ ‘ਪ੍ਰਿਫਰਡ ਐਕਸਚੇਂਜ ਪਾਰਟਨਰ ਪਲੇਟਫਾਰਮ’ ਦੇ ਰੂਪ ਵਿੱਚ ਜੋੜਿਆ ਗਿਆ ਹੈ।

ਇਸ ਇੱਕੋ ਜਿਹੇ ਗਠਜੋੜ ਨਾਲ ਕਿਸੇ ਆਟੋਮੋਬਾਈਲ OEM ਅਤੇ ਰਾਸ਼ਟਰੀ ਪੱਧਰ ਦੇ ਯੂਜ਼ਡ ਕਾਰ ਏਗਰੀਗੇਟਰ ਦਰਮਿਆਨ, ਗ੍ਰਾਹਕਾਂ ਨੂੰ ਪੁਰਾਣੀਆਂ ਕਾਰਾਂ ‘ਤੇ ਬਿਹਤਰ ਬਦਲਾਅ ਲਾਭ ਮਿਲੇਗਾ, ਨਾਲ ਨਾਲ ਡੀਲਰ ਭਾਗੀਦਾਰਾਂ ਲਈ ਵਪਾਰ ਦੇ ਨਵੇਂ ਮੌਕੇ ਵੀ ਬਣਣਗੇ।
ਨਿਸਾਨ ਮੋਟਰ ਭਾਰਤ ਦੇ ਮੈਨੇਜਿੰਗ ਡਾਇਰੈਕਟਰ ਸੌਰਭ ਵਤਸ ਨੇ ਕਿਹਾ, ਗ੍ਰਾਹਕਾਂ ਨੂੰ ਧਿਆਨ ਵਿੱਚ ਰੱਖਕੇ ਕੀਤੀ ਗਈ ਪਹਲ ਇਨੋਵੇਟਿਵ ਅਤੇ ਮੁੱਲ ਆਧਾਰਿਤ ਸੇਵਾਵਾਂ ਦੇ ਮਾਧਿਅਮ ਨਾਲ ਡੀਲਰਸ਼ਿਪ ਕਾਰਗੁਜ਼ਾਰੀ ਅਤੇ ਲਾਭ ਵਧਾਉਣ ਦੀ ਨਿਸਾਨ ਮੋਟਰ ਭਾਰਤ ਦੀ ਸਮੂਹਿਕ ਰਣਨੀਤੀ ਦਾ ਹਿੱਸਾ ਹੈ।

ਇਸ ਸਾਂਝੇਦਾਰੀ ਦੇ ਤਹਿਤ ਦੇਸ਼ ਭਰ ਵਿੱਚ ਨਿਸਾਨ ਦੀ ਡੀਲਰਸ਼ਿਪ ਤੇ ਜਾਂ ਸਿੱਧਾ ਸਪੀਨੀ ਦੇ ਪਲੇਟਫਾਰਮ ਤੇ ਜੋ ਗ੍ਰਾਹਕ ਸਪੀਨੀ ਦੇ ਮਾਧਿਅਮ ਤੋਂ ਆਪਣੀ ਗੱਡੀ ਦਾ ਏਕਸਚੇਂਜ ਕਰਨ ਦੀ ਇੱਛਾ ਰੱਖਦੇ ਹਨ, ਉਨ੍ਹਾਂ ਨੂੰ ਨਿਸਾਨ ਦੀ ਨਵੀਂ ਗੱਡੀ ਖਰੀਦਣ ਤੇ ਖਾਸ ਏਕਸਚੇਂਜ ਲਾਭ ਮਿਲਣਗੇ।




