Amritsar

ਨਸ਼ਿਆਂ ਵਿਰੁੱਧ ਯੁੱਧ ਮੁਹਿੰਮ ਲਈ ਵਾਰਡ ਪੱਧਰ ਉੱਤੇ ਕਮੇਟੀਆਂ ਬਣਾਈਆਂ ਜਾਣਗੀਆਂ: ਧਵਨ

ਅੰਮ੍ਰਿਤਸਰ, 25 ਜੁਲਾਈ 2025 ( ਹਰਪਾਲ ਲਾਡਾ ): ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਦੂਸਰੇ ਪੜਾਅ ਵਿਚ \ਆਮ ਲੋਕਾਂ ਦਾ ਸਾਥ ਲੈਣ ਲਈ ਨਸ਼ਾ ਮੁੱਕਤੀ ਮੋਰਚਾ ਦੇ ਅੰਮ੍ਰਿਤਸਰ ਸਹਿਰੀ ਪ੍ਰਧਾਨ ਸ੍ਰੀ ਦੀਕਸ਼ਿਤ ਧਵਨ ਵੱਲੋਂ ਅੱਜ ਅੰਮ੍ਰਿਤਸਰ ਪੂਰਬੀ ਹਲਕੇ ਦੀਆਂ ਮੀਟਿੰਗਾਂ ਪੁਲਿਸ, ਪ੍ਰਸ਼ਾਸਨ, ਪਾਰਟੀ ਦੇ ਆਗੂਆਂ ਅਤੇ ਹੋਰ ਮੋਹਤਬਰਾਂ ਨਾਲ ਕੀਤ ਗਈ, ਸ੍ਰੀ ਧਵਨ ਨੇ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਦਾ ਮਕਸਦ ਸਮੂਹ ਵਰਗਾਂ ਦੇ ਸਹਿਯੋਗ ਨਾਲ ਨਸ਼ੇ ਦਾ ਮੁਕੰਮਲ ਖਾਤਮਾ ਕਰਨਾ ਹੈ ਅਤੇ ਇਸ ਯਾਤਰਾ ਨਾਲ ਹੁਣ ਹਰ ਪਿੰਡ ਹਰ ਸ਼ਹਿਰ ਨਸ਼ਾ ਮੁਕਤ ਹੋਵੇਗਾ।

ਸ੍ਰੀ ਧਵਨ ਨੇ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਕੇ ਸੂਬੇ ਵਿਚੋਂ ਨਸ਼ਿਆਂ ਦੀ ਤਸਕਰੀ ਨੂੰ ਮੁਕੰਮਲ ਤੌਰ ਤੇ ਖ਼ਤਮ ਕਰ ਰਹੀ ਹੈ। ਉਥੇ ਨਸ਼ਿਆਂ ਦੀ ਮਾੜੀ ਆਦਤ ਦਾ ਸ਼ਿਕਾਰ ਹੋ ਚੁੱਕੇ ਨੌਜਵਾਨਾਂ ਦਾ ਨਸ਼ਾ ਛੁਡਵਾ ਕੇ ਉਨਾਂ ਨੂੰ ਮੁੜ ਆਪਣੇ ਪੈਰਾਂ ਤੇ ਖੜ੍ਹਾ ਕਰਨ ਦੇ ਉਪਰਾਲੇ ਕਰ ਰਹੀ ਹੈ।

ਇਨ੍ਹਾਂ ਮੀਟਿੰਗਾਂ ਵਿੱਚ ਵਾਰਡ ਪੱਧਰ ਉੱਤੇ ਡਿਫੈਂਸ-ਕਮੇਟੀਆਂ ਬਨਾਉਣ ਬਾਰੇ ਵਿਚਾਰਾਂ ਕੀਤੀਆਂ ਗਈਆਂ। ਉਹਨਾਂ ਨੇ ਕਿਹਾ ਕਿ ਹਲਕਾ ਪੱਧਰ ਉੱਤੇ ਬਣ ਰਹੀਆਂ ਇਹਨਾਂ ਕਮੇਟੀਆਂ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕਾਂ ਦਾ ਸਾਥ ਲਿਆ ਜਾਵੇਗਾ ਅਤੇ ਜੋ ਵੀ ਵਿਅਕਤੀ ਨਸ਼ੇ ਦੇ ਖਾਤਮੇ ਲਈ ਸਰਕਾਰ ਦਾ ਸਾਥ ਦੇਣਾ ਚਾਹੁੰਦਾ ਹੈ ਉਹ ਇਹਨਾਂ ਕਮੇਟੀਆਂ ਵਿੱਚ ਬਤੌਰ ਮੈਂਬਰ ਲਿਆ ਜਾਵੇਗਾ। ਉਨਾਂ ਕਿਹਾ ਕਿ ਇਹਨਾਂ ਡਿਫੈਂਸ ਕਮੇਟੀਆਂ ਵਿੱਚ ਆਮ ਲੋਕਾਂ ਦੀ ਸ਼ਾਮੂਲੀਅਤ ਨੂੰ ਵੱਧ ਤੋਂ ਵੱਧ ਯਕੀਨੀ ਬਣਿਆ ਜਾਵੇਗਾ , ਤਾਂ ਕਿ ਇਸ ਨਾਲ ਨਸ਼ੇ ਰੂਪੀ ਕੋਹੜ ਨੂੰ ਜੜ੍ਹ ਤੋਂ ਇਸ ਗੁਰੂ ਰਾਮਦਾਸ ਜੀ ਦੀ ਨਗਰੀ ਵਿੱਚੋ ਖਤਮ ਕੀਤਾ ਜਾ ਸਕੇ।

ਸ੍ਰੀ ਧਵਨ ਨੇ ਇਸ ਮੌਕੇ ਕਿਹਾ ਕਿ ਇਹ ਕਮੇਟੀਆਂ ਨਾ ਕੇਵਲ ਨਸ਼ੇ ਵਿਰੁੱਧ ਜਾਗਰੂਕਤਾ ਮੁਹਿੰਮ ਲਈ ਕੰਮ ਕਰਨਗੀਆਂ ਬਲਕਿ ਨਸ਼ੇ ਦੇ ਰੋਗੀਆਂ ਦੇ ਇਲਾਜ ਲਈ ਵੀ ਅੱਗੇ ਹੋ ਕੇ ਕੰਮ ਕਰਨਗੀਆਂ। ਇਸ ਤੋਂ ਇਲਾਵਾ ਨਸ਼ੇ ਦੇ ਸਮਗਲਰਾਂ ਨੂੰ ਜੇਲਾਂ ਵਿੱਚ ਪਹੁੰਚਾਉਣ ਲਈ ਵੀ ਪੁਲਿਸ ਦਾ ਸਾਥ ਦੇਣਗੀਆਂ।

ਮੀਟਿੰਗ ਦੌਰਾਨ ਐਸ.ਪੀ. ਸਿਟੀ ਮੈਡਮ ਜਸਰੂਪ ਕੌਰ ਬਾਠ ਨੇ ਸਖ਼ਤ ਸ਼ਬਦਾਂ ਵਿੱਚ ਨਸ਼ਾ ਤਸਰਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਨਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨਾਂ ਕਿਹਾ ਕਿ ਹੁਣ ਆਮ ਲੋਕ ਵੀ ਨਸ਼ਿਆਂ ਵਿਰੁੱਧ ਉੱਠ ਖੜੇ ਹੋਏ ਹਨ ਅਤੇ ਨਸ਼ਾ ਵੇਚਣ ਵਾਲਿਆਂ ਬਾਰੇ ਪੁਲਿਸ ਨੂੰ ਸੂਚਨਾ ਦੇ ਰਹੇ ਹਨ। ਉਨਾਂ ਦੱਸਿਆ ਕਿ ਹਰੇਕ ਸੂਚਨਾ ਨੂੰ ਗੁਪਤ ਰੱਖਿਆ ਜਾਵੇਗਾ। ਇਸ ਮੌਕੇ ਏ.ਸੀ.ਪੀ. ਡਾ. ਸ਼ੀਤਲ, ਹਲਕਾ ਪੂਰਬੀ ਦੇ ਸਾਰੇ ਐਸ.ਐਚ.ਓ. ਅਤੇ ਚੌਂਕੀ ਇੰਚਾਰਜ ਸਾਹਿਬਾਨ, ਹਲਕਾ ਕੁਆਰਡੀਨੇਟਰ ਸਾਹਿਬ ਸਿੰਘ ਗਿੱਲ ਮੈਡਮ ਸ਼ੀਤਲ, ਸ੍ਰੀ ਰਿਸ਼ੀ ਕੁਮਾਰ ਲੱਕੀ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button

You cannot copy content of this page