ਪੰਜਾਬ

ਐਂਟੀ ਡੇਂਗੂ ਕੰਪੇਨ ‘ਹਰ ਸ਼ੁੱਕਰਵਾਰ , ਡੇਂਗੂ ਤੇ ਵਾਰ’ ਪ੍ਰੋਗਰਾਮ ਤਹਿਤ ਕੀਤਾ ਲੋਕਾਂ ਨੂੰ ਜਾਗਰੂਕ

ਫਾਜ਼ਿਲਕਾ ( ਹਰਪਾਲ ਲਾਡਾ ): ਸਿਵਲ ਸਰਜਨ ਫਾਜ਼ਿਲਕਾ ਡਾ. ਰਾਜ ਕੁਮਾਰ , ਸਹਾਇਕ ਸਿਵਲ ਸਰਜਨ ਡਾ. ਰੋਹਿਤ ਗੋਇਲ , ਜਿਲ੍ਹਾ ਐਪੀਡੀਮੋਲੋਜਿਸਟ ਡਾ. ਸੁਨੀਤਾ ਕੰਬੋਜ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਹਸਪਤਾਲ ਜਲਾਲਾਬਾਦ ਦੇ ਐੱਸ.ਐੱਮ.ਓ ਡਾ. ਸੁਮਿਤ ਲੂਣਾ ਵੱਲੋਂ ਆਪਣੀ ਹਾਜ਼ਰੀ ਵਿੱਚ ਐਂਟੀ ਡੇਂਗੂ ਕੰਪੇਨ ‘ਹਰ ਸ਼ੁੱਕਰਵਾਰ , ਡੇਂਗੂ ਤੇ ਵਾਰ’ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਦੀ ਐੱਨ.ਵੀ.ਬੀ.ਡੀ.ਸੀ.ਪੀ ਬਰਾਂਚ ਅਰਬਨ ਜਲਾਲਾਬਾਦ , ਨਗਰ ਕੌਂਸਲ ਜਲਾਲਾਬਾਦ , ਨਰਸਿੰਗ ਸਟੂਡੈਂਟਸ ਤੇ ਆਸ਼ਾ ਵਰਕਰਾਂ ਦੀ ਟੀਮਾਂ ਨੂੰ ਅਰਬਨ ਜਲਾਲਾਬਾਦ ਵਿਖੇ ਐਂਟੀ ਲਾਰਵਾ ਗਤੀਵਿਧੀਆਂ ਕਰਨ ਲਈ ਰਵਾਨਾ ਕੀਤਾ ਗਿਆ ਤੇ ਐਂਟੀ ਡੇਂਗੂ ਕੰਪੇਨ ਤਹਿਤ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਟੀਮਾਂ ਵੱਲੋਂ ਪੁਲਿਸ ਥਾਣਾ ਸਦਰ , ਪੁਲਿਸ ਥਾਣਾ ਸਿਟੀ , ਖਾਲੀ ਪਲਾਟਾਂ ਵਿੱਚ ਤੇ ਘਰ-ਘਰ ਜਾ ਕੇ ਐਂਟੀ ਲਾਰਵਾ ਗਤੀਵਿਧੀਆਂ ਕੀਤਿਆਂ , ਸਪਰੇਅ ਦਾ ਛਿੜਕਾਅ ਕਰਵਾਇਆ ਤੇ ਡੇਂਗੂ , ਮਲੇਰੀਆ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ।

ਡਾ. ਅੰਸ਼ੂ ਬਹਿਲ ਕਲੂਚਾ ਵੱਲੋਂ ਡੇਂਗੂ , ਮਲੇਰੀਆ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਬੁਖਾਰ ਹੋਵੇ ਤਾ ਉਸ ਦੀ ਜਾਂਚ ਜਲਦੀ ਤੋਂ ਜਲਦੀ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਆਯੂਸ਼ਮਾਨ ਆਰੋਗਿਆ ਕੇਂਦਰ ’ਚ ਜਾ ਕੇ ਕਰਵਾਈ ਜਾਵੇ , ਜਿੱਥੇ ਕਿ ਡੇਂਗੂ ਤੇ ਮਲੇਰੀਆ ਦੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ ਤੇ ਦਵਾਈਆਂ ਵੀ ਬਿਲਕੁਲ ਮੁਫ਼ਤ ਦਿੱਤੀਆਂ ਜਾਦੀਆਂ ਹਨ। ਫਰਿੱਜ ਟਰੇ , ਕੂਲਰ , ਫੁੱਲਾਂ ਦੇ ਗਮਲੇ , ਪਾਣੀ ਦੀਆਂ ਟੈਕੀਆਂ , ਟਾਇਰਾਂ ਅਤੇ ਖੜੇ ਪਾਣੀ ਦੇ ਸਰੋਤ ਨੂੰ ਹਫਤੇ ਵਿੱਚ ਇੱਕ ਵਾਰ ਜਰੂਰ ਸਾਫ਼ ਕੀਤਾ ਜਾਵੇ ਤੇ ‘ਹਰ ਸ਼ੁੱਕਰਵਾਰ , ਡੇਂਗੂ ਤੇ ਵਾਰ’ ਦੇ ਤੌਰ ਤੇ ਮਨਾਇਆ ਜਾਵੇ।

ਥਾਣਾ ਸਦਰ ਦੇ ਐੱਸ.ਐੱਚ.ਓ ਅੰਗਰੇਜ਼ ਕੁਮਾਰ ਤੇ ਥਾਣਾ ਸਿਟੀ ਦੇ ਐੱਸ.ਐੱਚ.ਓ ਦਵਿੰਦਰ ਸਿੰਘ ਵੱਲੋਂ ਸਿਹਤ ਵਿਭਾਗ ਦੀ ਟੀਮ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ ਲੋਕਾਂ ਨੂੰ ਡੇਂਗੂ ਮਲੇਰੀਆ ਜਾਗਰੂਕਤਾ ਮੁਹਿੰਮ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ।

ਇਸ ਮੌਕੇ ਐੱਸ.ਆਈ ਅਮਰਜੀਤ ਕੌਰ , ਏ.ਐੱਸ.ਆਈ ਪਰਮਜੀਤ ਸਿੰਘ , ਜਸਪਾਲ ਸਿੰਘ ਸਿੱਧੂ , ਅਮਿਤ ਕੁਮਾਰ , ਲੇਖ ਰਾਜ , ਸੀਮਾ ਰਾਣੀ , ਦਰਸ਼ਨਾਂ ਰਾਣੀ ਐੱਮ.ਪੀ.ਐੱਚ.ਡਬਲਯੂ , ਅਮਨਦੀਪ ਕੁਮਾਰ ਨਰਸਿੰਗ ਟਿਊਟਰ , ਮੁੱਖ ਮੁਨਸ਼ੀ ਪ੍ਰੇਮ ਚੰਦ , ਸੁਖਦੇਵ ਸਿੰਘ , ਸਨਮਜੀਤ ਸਿੰਘ ਸਹਾਇਕ ਮੁਨਸ਼ੀ , ਸੰਦੀਪ ਕੁਮਾਰ , ਸਮੂਹ ਸਟਾਫ , ਜਸਪਾਲ ਸਿੰਘ ਕਰਮਚਾਰੀ ਨਗਰ ਕੌਂਸਲ , ਸ਼ਿੰਦਰਪਾਲ ਸਿੰਘ ਡਰਾਇਵਰ , ਨਰਸਿੰਗ ਸਟੂਡੈਂਟਸ , ਆਸ਼ਾ ਵਰਕਰ , ਬ੍ਰਿਡਿੰਗ ਚੈਂਕਰ , ਪਤਵੰਤੇ ਸੱਜਣ ਤੇ ਲੋਕ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button

You cannot copy content of this page