Amritsar

ਰੰਗਮੰਚ ਕਾਰਜਸ਼ਾਲਾ ਦੇ ਦੂਜੇ ਦਿਨ ਬਾਦਲ ਸਿਰਕਾਰ ਦਾ ਲਿਖਿਆ ਅਤੇ ਪਾਰਥੋਂ ਬੈਨਰਜ਼ੀ ਦਾ ਨਿਰਦੇਸ਼ਤ ਕੀਤਾ ਨਾਟਕ ‘ਸਪਾਰਟਾਕਸ’ ਦਾ ਮੰਚਣ

ਅੰਮ੍ਰਿਤਸਰ, 04 ਜੁਲਾਈ ( ਹਰਪਾਲ ਲਾਡਾ ) : ਅੰਤਰ–ਰਾਸ਼ਟਰੀ ਪ੍ਰਸਿੱਧ ਨਾਟ ਸੰਸਥਾ ਮੰਚ–ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ ਵਿਹਾਰ ਸੁਸਾਇਟੀ, ਅੰਮ੍ਰਿਤਸਰ ਵੱਲੋਂ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ 06 ਜੂਨ ਤੋਂ 06 ਜੁਲਾਈ ਤੱਕ ਰਾਸ਼ਟਰੀ ਰੰਗਮੰਚ ਕਾਰਜਸ਼ਾਲਾ ਚੱਲ ਰਹੀਂ ਹੈ। ਜਿਸ ਵਿੱਚ ਏਸ਼ੀਆਂ ਦੀ ਸਭ ਤੋਂ ਵੱਡੀ ਨਾਟ ਸੰਸਥਾ ਨੈਸ਼ਨਲ ਸਕੂਲ ਆਫ਼ ਡਰਾਮਾ ਨਵੀਂ ਦਿੱਲੀ ਤੋਂ ਪਾਸ ਆਊਟ ਅਧਿਆਪਕ ਸ੍ਰੀ ਪਾਰਥੋਂ ਬੈਨਰਜੀ ਅਤੇ ਪ੍ਰੀਤਪਾਲ ਰੁਪਾਣਾ ਬੱਚਿਆਂ ਨੂੰ ਰੰਗਮੰਚ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਦੇ ਰਹੇ ਹਨ।

ਇਸ ਰੰਗਮੰਚ ਕਾਰਜ਼ਾਲਾ ਵਿੱਚ ਪੰਜਾਬ, ਹਰਿਆਣਾ, ਦਿੱਲੀ, ਉਤਰਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਅਤੇ ਹੋਰਨਾਂ ਸੂਬਿਆਂ ਤੋਂ ਆਏ ਵਿਦਿਆਰਥੀ ਰੰਗਮੰਚ ਦੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਇਸ ਇਕ ਮਹੀਨਾ ਲਗਾਤਾਰ ਚੱਲਣ ਵਾਲੀ ਰੰਗਮੰਚ ਕਾਰਜਸ਼ਾਲਾ ਦੌਰਾਨ ‘ਪੰਜ ਰੋਜ਼ਾ ਨਾਟ ਉਤਸਵ’ ਦੇ ਦੂਜੇ ਦਿਨ ਬਾਦਲ ਸਿਰਕਾਰ ਦਾ ਲਿਖਿਆ ਅਤੇ ਪਾਰਥੋਂ ਬੈਨਰਜ਼ੀ ਦਾ ਨਿਰਦੇਸ਼ਤ ਕੀਤਾ ਨਾਟਕ ‘ਸਪਾਰਟਾਕਸ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਗਿਆ।


ਬਾਦਲ ਸਿਰਕਾਰ ਦਾ ਸਪਾਰਟਾਕਸ ਹਾਵਰਡ ਫਾਸਟ ਦੇ ਨਾਵਲ ਤੋਂ ਲਿਆ ਗਿਆ ਇੱਕ ਨਾਟਕ ਹੈ, ਜੋ ਸਪਾਰਟਾਕਸ ਦੀ ਅਗਵਾਈ ਵਿੱਚ ਰੋਮਨ ਗੁਲਾਮ ਵਿਦਰੋਹ ’ਤੇ ਕੇਂਦ੍ਰਿਤ ਹੈ। ਹਾਲਾਂਕਿ, ਸਿਰਕਾਰ ਦਾ ਸੰਸਕਰਣ ਮਨੁੱਖੀ ਬੰਧਨ ਦੇ ਵਿਸ਼ਿਆਂ ਨੂੰ ਇਤਿਹਾਸਕ ਸੰਦਰਭ ਤੋਂ ਪਰੇ ਪਾਉਂਦਾ ਹੈ, ਇਸਨੂੰ ਜ਼ੁਲਮ ਅਤੇ ਸ਼ੋਸ਼ਣ ਦੇ ਸਮਕਾਲੀ ਮੁੱਦਿਆਂ ਨਾਲ ਜੋੜਦਾ ਹੈ। ਨਾਟਕ ਦੇ ਪੰਜ ਕਾਰਜ – ਮਾਸੂਮ ਲੋਕਾਂ ਨੂੰ ਫੜਨਾ, ਉਨ੍ਹਾਂ ਨੂੰ ਵੇਚਣਾ, ਜ਼ਬਰੀ ਮਜ਼ਦੂਰੀ ਕਰਵਾਉਣੀ, ਗਲੇਡੀਏਟੋਰੀਅਲ ਲੜਾਈ ਅਤੇ ਸਲੀਬ ’ਤੇ ਚੜ੍ਹਾਉਣਾ, ਗੁਲਾਮੀ ਦੀ ਬੇਰਹਿਮੀ ਅਤੇ ਆਜ਼ਾਦੀ ਲਈ ਸੰਘਰਸ਼ ਨੂੰ ਉਜਾਗਰ ਕਰਦੇ ਹਨ। ਇਸ ਨਾਟਕ ਵਿੱਚ ਸਰੀਰਕ ਪ੍ਰਦਰਸ਼ਨ ਅਤੇ ਦਰਸ਼ਕਾਂ ਦੇ ਆਪਸੀ ਤਾਲਮੇਲ ’ਤੇ ਜ਼ੋਰ ਦਿੱਤਾ ਗਿਆ।


ਜਸਵੀਨ ਕੌਰ, ਹੇਮੰਤ ਸਿੰਘ, ਪਿਯੂਸ਼ ਸ਼ਰਮਾ, ਨਵਦੀਪ ਸਿੰਘ, ਗੁਰਪਿਆਰ ਸਿੰਘ, ਕੁਲਵਿੰਦਰ ਸਿੰਘ, ਅਨਨਿਆ ਪਰਿਹਾਰ, ਕੁਸ਼ਾਲ ਜੈਸਵਾਨੀ, ਸ਼ੁਭਮ ਨਾਮਾ, ਗੁਰਪ੍ਰੀਤ ਸਿੰਘ, ਕਰਿਤਿਕਾ ਰਾਜਪੂਤ, ਹਰਸ਼ਿਤ ਸ਼ਰਮਾ, ਨਵਜੀਤ ਕੌਰ, ਗੁਰਲੀਨ ਕੌਰ, ਬਬਲੀ ਸਿੰਘ, ਜੁਝਾਰ ਸਿੰਘ, ਅਭਿਨਵ ਮਿਸ਼ਰਾ, ਸਤਪਾਲ ਸਿੰਘ, ਜਸਕਰਨ ਸਿੰਘ, ਏਕੋਮ ਸਿੰਘ ਧਾਲੀਵਾਲ, ਬਲਵਿੰਦਰ ਸਿੰਘ, ਕੁਲਦੀਪ ਸਿੰਘ, ਅਨਮੋਲਦੀਪ, ਜ਼ਸਨਦੀਪ ਸਿੰਘ, ਪਰਮਵੀਰ ਸਿੰਘ, ਚਿਮਨ ਜੀਰਾ, ਅਕਸ਼ੈ, ਜੋਏ ਸ਼ਰਮਾ, ਸ਼ਿਵਮ, ਆਮੀਨ, ਅਕਾਸ਼ਦੀਪ, ਰਾਜਾ ਆਦਿ ਕਲਾਕਾਰ ਵਿਦਿਆਰਥੀਆਂ ਵੱਲੋਂ ਬਾਕਮਾਲ ਅਦਾਕਾਰੀ ਪੇਸ਼ ਕੀਤੀ। ਇਸ ਮੌਕੇ ਡਾ. ਅਰਵਿੰਦਰ ਕੌਰ ਧਾਲੀਵਾਲ, ਭੂਪਿੰਦਰ ਸਿੰਘ ਸੰਧੂ, ਅਦਾਕਾਰ ਹਰਦੀਪ ਗਿੱਲ, ਸੁਮੀਤ ਸਿੰਘ ਸਮੇਤ ਨਾਟ ਪ੍ਰੇਮੀ ਅਤੇ ਦਰਸ਼ਕ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button

You cannot copy content of this page