ਮਿਊਂਸੀਪਲ ਸੰਘਰਸ਼ ਕਮੇਟੀ ਪੰਜਾਬ ਦੇ ਉਲੀਕੇ ਫੈਸਲੇ ਤੇ ਕੱਢੀ ਗਈ ਝੰਡਾ ਰੈਲੀ

ਹੁਸ਼ਿਆਰਪੁਰ ( ਹਰਪਾਲ ਲਾਡਾ ): ਮਿਤੀ: 10-06-2025 ਨੂੰ ਮਿਊਂਸੀਪਲ ਸੰਘਰਸ਼ ਕਮੇਟੀ ਪੰਜਾਬ ਦੇ ਉਲੀਕੇ ਫੈਸਲੇ ਝੰਡਾ ਰੈਲੀ ਨੂੰ ਮੁੱਖ ਰੱਖਦੇ ਹੋਏ ਹੁਸ਼ਿਆਰਪੁਰ ਵਿਖੇ ਸਫਾਈ ਕਰਮਚਾਰੀ ਯੂਨੀਅਨ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਯੂਨੀਅਨ ਦਫਤਰ ਸਫਾਈ ਕਰਮਚਾਰੀਆਂ ਦਾ ਭਾਰੀ ਇਕੱਠ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਕਰਨਜੋਤ ਆਦੀਆ ਦੇ ਹੇਠ ਕੀਤੀ ਗਈ। ਇਸ ਮੌਕੇ ਤੇ ਸੰਘਰਸ਼ ਕਮੇਟੀ ਦੇ ਸਰਪਰਸਤ ਸ.ਕੁਲਵੰਤ ਸਿੰਘ ਸੈਣੀ ਵੀ ਪਹੁੰਚੇ।
ਇਹ ਰੈਲੀ ਯੂਨੀਅਨ ਦਫਤਰ ਤੋਂ ਚੱਲ ਕੇ ਕਮੇਟੀ ਬਜ਼ਾਰ, ਗੌਰਾਂ ਗੇਟ ਹੁੰਦਿਆਂ ਹੋਇਆ ਘੰਟਾ ਘਰ ਚੌਂਕ ਵਿੱਚ ਪਹੁੰਚ ਕੇ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਜਮਕੇ ਨਾਰ੍ਹੇਬਾਜ਼ੀ ਕੀਤੀ ਗਈ ਅਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਸਭ ਤੋਂ ਨਿਕੰਮੀ ਪੰਜਾਬ ਸਰਕਾਰ ਦਾ ਪੁਤਲਾ ਫੁਕਿਆ ਗਿਆ।


ਇਸ ਮੌਕੇ ਤੇ ਬੁਲਾਰਿਆਂ ਵਲੋਂ ਕਿਹਾ ਗਿਆ ਕਿ ਜੇਕਰ ਸਰਕਾਰ ਕੱਚੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਅਣਦੇਖਿਆਂ ਕਰੇਗੀ ਤਾਂ ਜਲਦ ਆਉਣ ਵਾਲੇ ਦਿਨਾ ਵਿੱਚ ਨਗਰ ਨਿਗਮ ਦਾ ਕੰਮ ਬੰਦ ਕਰਕੇ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ ਜਾਵੇਗੀ। ਜੇਕਰ ਗੰਦਗੀ ਨੂੰ ਲੈ ਕੇ ਕੋਈ ਬਿਮਾਰੀ ਫੈਲਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

ਇਸ ਮੌਕੇ ਤੇ ਵਾਈਸ ਪ੍ਰਧਾਨ ਸੋਮਨਾਥ ਆਦੀਆ, ਸੀਨੀਅਰ ਵਾਈਸ ਪ੍ਰਧਾਨ ਵਿਕਰਮਜੀਤ ਬੰਟੀ, ਚੇਅਰਮੈਨ ਬਲਰਾਮ ਭੱਟੀ, ਜੈ ਗੋਪਾਲ, ਕੈਲਾਸ਼ ਗਿਲ, ਹੀਰਾ ਲਾਲ, ਦੇਵ ਕੁਮਾਰ, ਆਸ਼ੂ, ਅਸ਼ੋਕ ਕੁਮਾਰ, ਪਰਦੀਪ ਕੁਮਾਰ, ਜੋਗਿੰਦਰਪਾਲ ਆਦੀਆ, ਪ੍ਰਦੀਪ ਆਦੀਆ, ਲੇਖਰਾਜ ਆਦਿ ਸ਼ਾਮਲ ਸਨ।