Hoshairpur

ਜਿਲਾ ਡੈਂਟਲ ਸਿਹਤ ਅਫਸਰ ਵੱਲੋਂ ਜਿਲੇ ਦੇ ਸਮੂਹ ਡੈਂਟਲ ਮੈਡੀਕਲ ਅਫਸਰਾਂ ਦੀ ਮਹੀਨਾਵਾਰ ਮੀਟਿੰਗ ਆਯੋਜਿਤ

ਹੁਸ਼ਿਆਰਪੁਰ 6 ਜੂਨ 2025 ( ਹਰਪਾਲ ਲਾਡਾ ): ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਸ਼ਗੋਤਰਾ ਦੇ ਨਿਰਦੇਸ਼ਾਂ ਅਨੁਸਾਰ ਜਿਲਾ ਡੈਂਟਲ ਸਿਹਤ ਅਫਸਰ (ਡੀਡੀਐਚਓ) ਡਾ.ਮੋਨਿੰਦਰ ਕੌਰ ਵੱਲੋਂ ਜਿਲੇ ਦੇ ਸਮੂਹ ਐਮਓ ਡੈਂਟਲ ਨਾਲ ਮਹੀਨਾਵਾਰ ਮੀਟਿੰਗ ਆਯੋਜਿਤ ਕੀਤੀ ਗਈ। ਜਿਸ ਵਿੱਚ ਮਈ ਮਹੀਨੇ ਦੌਰਾਨ ਕੀਤੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਸਮੀਖਿਆ ਕੀਤੀ ਗਈ। ਇਸ ਦੌਰਾਨ ਮੂੰਹ ਦੀਆਂ ਬੀਮਾਰੀਆਂ ਜੋ ਕੈਂਸਰ ਵਿੱਚ ਬਦਲ ਸਕਦੀਆਂ ਹਨ ਸੰਬੰਧੀ ਜਾਗਰੂਕਤਾ ਭਰਪੂਰ ਲਿਟਰੇਚਰ ਵੀ ਰਿਲੀਜ ਕੀਤਾ ਗਿਆ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਡੀਡੀਐਚਓ ਡਾ ਮੋਨਿੰਦਰ ਕੌਰ ਨੇ ਮਹੀਨਾਵਾਰ ਪ੍ਰੋਗੈਸ ਬਾਰੇ ਚਰਚਾ ਕਰਦਿਆਂ ਸਮੂਹ ਡੈਂਟਲ ਸਰਜਨਾਂ ਨੂੰ ਓਰਲ ਕੈੰਸਰ ਸਕਰੀਨਿੰਗ ਸੰਬੰਧੀ ਰਜਿਸਟਰ ਮੇਨਟੇਨ ਰੱਖਣ ਅਤੇ ਇਸ ਸੰਬੰਧੀ ਸਾਰਾ ਡਾਟਾ ਐਨਸੀਡੀ ਪੋਰਟਲ ਤੇ ਜਰੂਰ ਆਨਲਾਈਨ ਕਰਵਾਉਣਾ ਯਕੀਨੀ ਬਣਾਉਣ ਲਈ ਕਿਹਾ। ਇਸਦੇ ਨਾਲ ਹੀ ਉਹਨਾਂ ਡੈਂਟਲ ਵਿਭਾਗਾਂ ਲਈ ਲੋੜੀਂਦੇ ਸਾਮਾਨ ਦਾ ਡਿਮਾਂਡ ਪ੍ਰਫਾਰਮਾ ਭਰ ਕੇ ਦੇਣ ਲਈ ਕਿਹਾ ਤਾਂ ਜੋ ਮਰੀਜਾਂ ਨੂੰ ਨਿਰਵਿਘਨ ਸੁਚੱਜੇ ਢੰਗ ਨਾਲ ਸੇਵਾਵਾਂ ਦਿੱਤੀਆਂ ਜਾ ਸਕਣ।

ਮੀਟਿੰਗ ਦੌਰਾਨ ਡਾ. ਮੋਨਿੰਦਰ ਕੌਰ ਵੱਲੋਂ ਮਈ ਮਹੀਨੇ ਦੌਰਨ ਤੰਬਾਕੂ ਵਿਰੋਧੀ ਗਤੀਵਿਧੀਆਂ ਵਿੱਚ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਜਿਵੇਂ ਪੋਸਟਰ ਮੇਕਿੰਗ, ਕੁਇਜ ਮੁਕਾਬਲੇ ਆਦਿ ਕਰਵਾਉਣ ਲਈ ਡਾ. ਨਵਨੀਤ ਕੌਰ, ਡਾ. ਬਲਜੀਤ ਕਟਾਰੀਆ, ਡਾ. ਸਨਮ, ਡਾ. ਸੰਦੀਪ ਕੁਮਾਰ, ਡਾ. ਮੀਨੂੰ, ਡਾ. ਸੋਫੀਆ ਸ਼ਰਮਾ, ਡਾ. ਹਰਗੁਨੀਤ ਕੌਰ ਅਤੇ ਡਾ. ਨਿਪੁੰਨ ਸ਼ਰਮਾ ਦੀ ਸ਼ਲਾਘਾ ਕਰਦਿਆਂ ਆਪਣੀ ਓਪੀਡੀ ਦੇ ਨਾਲ-ਨਾਲ ਜਾਗਰੂਕਤਾ ਗਤੀਵਿਧੀਆਂ ਨੂੰ ਇਸੇ ਤਰਾਂ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਤਾਂ ਜੋ ਲੋਕ ਆਪਣੇ ਦੰਦਾਂ ਦੀ ਸਿਹਤ ਪ੍ਰਤੀ ਜਾਗਰੂਕ ਹੋ ਕੇ ਸਮੇਂ ਸਿਰ ਆਪਣਾ ਇਲਾਜ ਜਰੂਰ ਕਰਵਾਉਣ।

Related Articles

Leave a Reply

Your email address will not be published. Required fields are marked *

Back to top button

You cannot copy content of this page