ਬੀਐਸਐਨਐਲ ਕਰਮਚਾਰੀਆਂ ਵੱਲੋਂ ਮੁਫਤ ਫਾਈਬਰ ਟੀਵੀ ਦੇ ਪ੍ਰਚਾਰ ਹਿੱਤ ਰੋਡ ਸ਼ੋ

ਹੁਸ਼ਿਆਰਪੁਰ ( ਹਰਪਾਲ ਲਾਡਾ ) : ਰੇਲਵੇ ਮੰਡੀ ਹੁਸ਼ਿਆਰਪੁਰ ਸਥਿਤ ਬੀਐਸਐਨਐਲ ਵਿਭਾਗ ਦੇ ਸਮੂਹ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਆਈਐਫ ਟੀਵੀ ਦੇ ਪ੍ਰਚਾਰ ਹਿੱਤ ਮੋਟਰਸਾਈਕਲ ਰੈਲੀ ਅਤੇ ਰੋਡ ਸ਼ੋਅ ਦਾ ਆਯੋਜਨ ਕੀਤਾ ਗਿਆ। ਵਿਭਾਗ ਦੇ ਪ੍ਰਿੰਸੀਪਲ ਜਨਰਲ ਮੈਨੇਅਰ ਦਲਵਿੰਦਰ ਸਿੰਘ ਮਣਕੂ ਨੇ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਵਿਦਾ ਕੀਤਾ। ਇਸ ਮੌਕੇ ਉਨਾਂ ਨੇ ਦੱਸਿਆ ਕਿ ਬੀਐਸਐਨਐਲ ਇੱਕ ਭਰੋਸੇਯੋਗ ਅਤੇ ਸਵਦੇਸ਼ੀ ਅਪਣਾਉਣ ਵਾਲਾ ਭਾਰਤ ਸਰਕਾਰ ਦਾ ਇੱਕ ਬਿਹਤਰੀਨ ਅਦਾਰਾ ਹੈ। ਬੀਐਸਐਨਐਲ ਨੇ ਫਾਈਬਰ ਅਧਾਰਤ ਇੰਟਰਨੈਟ ਟੀਵੀ ਲਾਂਚ ਕੀਤਾ ਹੈ।
ਉਹਨਾਂ ਨੇ ਦੱਸਿਆ ਕਿ ਜਿਹੜਾ ਵੀ ਗ੍ਰਾਹਕ ਬੀਐਸਐਨਐਲ ਦਾ ਇੰਟਰਨੈਟ ਕਨੈਕਸ਼ਨ ਆਪਣੇ ਦਫਤਰ ਜਾਂ ਘਰ ਵਿੱਚ ਲਗਵਾ ਚੁੱਕਾ ਹੈ ਜਾਂ ਨਵਾਂ ਲਗਵਾਵੇਗਾ ਉਹ ਇਸ ਸੇਵਾ ਦੀ ਮਦਦ ਨਾਲ ਟੀਵੀ ਦੇ 500 ਤੋਂ ਵੱਧ ਚੈਨਲ ਬਿਲਕੁਲ ਮੁਫਤ ਦੇਖ ਸਕੇਗਾ ਉਨਾਂ ਨੇ| ਇਹ ਵੀ ਦੱਸਿਆ ਕਿ ਇਸ ਟੀਵੀ ਲਈ ਕਿਸੇ ਵੱਖਰੇ ਸੈਟ ਅਪ ਬਾਕਸ ਦੀ ਲੋੜ ਨਹੀਂ ਬੀਐਸਐਨਐਲ ਦੀ ਇਸ ਨਵੀਂ ਸੇਵਾ ਨੂੰ ਹਰ ਘਰ ਹਰ ਦਫਤਰ ਤੱਕ ਪਹੁੰਚਾਉਣ ਲਈ ਇਸ ਰੈਲੀ ਅਤੇ ਰੋਡ ਸ਼ੋ ਦਾ ਆਯੋਜਨ ਕੀਤਾ ਗਿਆ।


ਇਹ ਰੈਲੀ ਹੁਸ਼ਿਆਰਪੁਰ ਦੇ ਰੇਲਵੇ ਮੰਡੀ ਬੀਐਸਐਨਐਲ ਦਫਤਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਮੁੱਖ ਸੜਕਾਂ ਤੋਂ ਹੁੰਦੀ ਹੋਈ ਵਾਪਸ ਰੇਲਵੇ ਮੰਡੀ ਦਫਤਰ ਵਿਖੇ ਸਮਾਪਤ ਹੋਈ ਰੈਲੀ ਦੌਰਾਨ ਬੀਐਸਐਨਐਲ ਆਈਐਫ ਟੀਵੀ ਨਾਲ ਸੰਬੰਧਿਤ ਪਰਚੇ ਅਤੇ ਹੋਰ ਜਾਣਕਾਰੀ ਲੋਕਾਂ ਨੂੰ ਵੰਡੀ ਗਈ। ਸਮਾਜ ਦੇ ਵੱਖ-ਵੱਖ ਵਰਗਾਂ ਵਿੱਚ ਭਾਰੀ ਉਤਸਾਹ ਭਰਨ ਦੇ ਲਈ ਬੀਐਸਐਨਐਲ ਹੁਸ਼ਿਆਰਪੁਰ ਦਾ ਇਹ ਇੱਕ ਨਵੇਕਲਾ ਉਪਰਾਲਾ ਹੋ ਨਿਬੜਿਆ।

ਇਸ ਮੌਕੇ ਦੌਰਾਨ ਸ਼੍ਰੀ ਬਲਵੀਰ ਸਿੰਘ ਏਜੀਐਮ ਸ੍ਰੀ ਜਗ ਮਹਿੰਦਰ ਸਿੰਘ ਏਜੀਐਮ ਸ੍ਰੀ ਪਵਨ ਕੁਮਾਰ ਸ਼ਰਮਾ ਸ਼੍ਰੀ ਅਨਿਲ ਭੱਟੀ ਸ੍ਰੀ ਅਮਰੀਕ ਸਿੰਘ ਸ੍ਰੀ ਅਮਿਤ ਗੁਪਤਾ ਸ੍ਰੀ ਅਮਿਤ ਭੱਲਾ ਸ਼੍ਰੀ ਸੋਹਣ ਲਾਲ ਸ੍ਰੀ ਸਿਮਰਜੀਤ ਸਿੰਘ ਥਿਆੜਾ ਸ੍ਰੀ ਅਜੀਤ ਸਿੰਘ ਸ੍ਰੀ ਹਰਚੰਦ ਸਿੰਘ ਸ੍ਰੀ ਮਨਦੀਪ ਕੁਮਾਰ ਸ੍ਰੀ ਸੁਖਦੇਵ ਚੰਦ ਰਾਹੁਲ ਸ਼ਰਮਾ ਅਤੇ ਰੋਹਿਤ ਆਦਿ ਸ਼ਾਮਿਲ ਹੋਏ।