Hoshairpur
ਨਗਰ ਕੀਰਤਨ ਦੇ ਰੂਟ ’ਤੇ ਸਲਾਟਰ ਹਾਊਸ ਤੇ ਮੀਟ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ

ਹੁਸ਼ਿਆਰਪੁਰ, 3 ਜਨਵਰੀ : ਜ਼ਿਲ੍ਹਾ ਮੈਜਿਸਟਰੇਟ ਕੋਮਲ ਮਿੱਤਲ ਨੇ ਗੁਰਪੁਰਬ ਮੌਕੇ 4 ਜਨਵਰੀ ਨੂੰ ਕੱਢੇ ਜਾਣ ਵਾਲੇ ਨਗਰ ਕੀਰਤਨ ਦੇ ਸਬੰਧ ਵਿਚ ਨਗਰ ਕੀਰਤਨ ਦੇ ਰੂਟ ’ਤੇ ਸਲਾਟਰ ਹਾਊਸ ਅਤੇ ਮੀਟ ਦੀਆਂ ਦੁਕਾਨਾਂ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਡੇਰਾ ਗੁਰਦੁਆਰਾ ਟਿੱਬਾ ਸਾਹਿਬ ਦੇ ਪ੍ਰਧਾਨ ਸੰਤ ਕਰਮਜੀਤ ਸਿੰਘ ਦੀ ਬੇਨਤੀ ਤੇ ਨਗਰ ਕੀਰਤਨ ਦੌਰਾਨ ਰਹੀਮਪੁਰ ਚੌਕ ਫਗਵਾੜਾ ਰੋਡ ਹੁਸ਼ਿਆਰਪੁਰ ਦੇ ਸਲਾਟਰ ਹਾਉਸ ਅਤੇ ਮੀਟ ਦੀਆਂ ਦੁਕਾਨਾਂ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।
