ਬੀਡੀਪੀਓ ਦਫਤਰ ਟਾਂਡਾ ਵਿਖੇ ਨੇਤਰਦਾਨ ਪੰਦਰਵਾੜਾ ਮਨਾਇਆ ਗਿਆ


ਟਾਂਡਾ : ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਨੇਤਰਦਾਨ ਆਈ ਡੋਨੇਸ਼ਨ ਪ੍ਰੋਗਰਾਮ ਅਧੀਨ ਨੇਤਰਦਾਨ ਪੰਦਰਵਾੜਾ ਬੀਡੀਪੀਓ ਦਫਤਰ ਟਾਂਡਾ ਵਿਖੇ ਮਨਜੀਤ ਸਿੰਘ ਬੀਡੀਪੀਓ ਦੀ ਯੋਗ ਅਗਵਾਈ ਹੇਠ ਭਾਈ ਬਰਿੰਦਰ ਸਿੰਘ ਮਸੀਤੀ ਆਈ ਡੋਨਰ ਟਾਂਡਾ ਦੇ ਸਹਿਯੋਗ ਨਾਲ ਸਫਲਤਾ ਪੂਰਵਕ ਮਨਾਇਆ ਗਿਆ l
ਇਸ ਪੰਦਰਵਾੜੇ ਦੌਰਾਨ ਲੋਕਾਂ ਨੂੰ ਅੱਖਾਂ ਦਾਨ ਕਰਨ ਸਬੰਧੀ ਨੇਤਰਦਾਨੀਆਂ ਦੇ ਫਾਰਮ ਭਰੇ ਗਏ ਤੇ ਉਨ੍ਹਾਂ ਨੂੰ ਨੇਤਰਦਾਨ ਕਾਰਨ ਸੰਬੰਧੀ ਪ੍ਰੇਰਿਤ ਕੀਤਾ ਗਿਆ I ਇਸ ਮੌਕੇ ਸਟੇਟ ਅਵਾਰਡੀ ਭਾਈ ਬਰਿੰਦਰ ਸਿੰਘ ਮਸੀਤੀ ਨੇ ਦੱਸਿਆ ਕਿ ਨੇਤਰਦਾਨ ਅਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਕੋਰਨੀਅਲ ਟਰਾਂਸਪਲਾਂਟ ਵਾਲੇ ਮਰੀਜ਼ਾਂ ਦਾ ਮੁਫਤ ਕੋਰਨੀਆਂ ਟ੍ਰਾਂਸਪਲਾਂਟ ਕੀਤਾ ਜਾਂਦਾ ਹੈ ।

ਜਿਸ ਕਿਸੇ ਵਿਅਕਤੀ ਨੂੰ ਦੇਖਣ ਵਿੱਚ ਕੋਈ ਸਮੱਸਿਆ ਆਉਂਦੀ ਹੈ ਜਾਂ ਬਿਲਕੁਲ ਵੀ ਦਿਖਾਈ ਨਹੀਂ ਦਿੰਦਾ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈI ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵਿੰਦਰ ਸਿੰਘ ਪੰਚਾਇਤ ਅਫਸਰ, ਰਵਿੰਦਰ ਸਿੰਘ ਜੇ ਈ, ਭੁਪਿੰਦਰ ਜੀਤ ਸਿੰਘ ਸੈਕਟਰੀ, ਹਰਪਾਲ ਸਿੰਘ ਸੈਕਟਰੀ ਆਦਿ ਹਾਜ਼ਰ ਸਨ l



