Hoshairpur

ਸਹਾਇਕ ਸਿਵਲ ਸਰਜਨ ਡਾ ਕਮਲੇਸ਼ ਕੁਮਾਰੀ ਵਲੋਂ ਕੌਮੀ ਅੰਨ੍ਹਾਪਣ ਰੋਕਥਾਮ ਪ੍ਰੋਗਰਾਮ ਦੇ ਤਹਿਤ ਅਪਥਲਮਿਕ ਅਫ਼ਸਰਾਂ ਨਾਲ ਮੀਟਿੰਗ

ਹੁਸ਼ਿਆਰਪੁਰ 06 ਨਵੰਬਰ 2024 : ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਿਵਲ ਸਰਜਨ ਦਫ਼ਤਰ ਹੁਸ਼ਿਆਰਪੁਰ ਵਿਖੇ ਸਹਾਇਕ ਸਿਵਲ ਸਰਜਨ ਕਮ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੈਸ਼ਨਲ ਬਲਾਇੰਡਨੈਸ ਕੰਟਰੋਲ ਪ੍ਰੋਗਰਾਮ ਡਾ. ਕਮਲੇਸ਼ ਕੁਮਾਰੀ ਵਲੋਂ ਜਿਲੇ ਦੇ ਸਾਰੇ ਅਪਥਲਮਿਕ ਅਫਸਰਾਂ ਦੀ ਮਹੀਨਾਵਾਰ ਮੀਟਿੰਗ ਕੀਤੀ ਗਈ। ਇਸ ਮੌਕੇ ਉਹਨਾਂ ਮਹੀਨਾਵਾਰ ਪ੍ਰਗਤੀ ਰਿਪੋਰਟ ਚੈੱਕ ਕੀਤੀ ਅਤੇ ਤਸੱਲੀ ਪ੍ਰਗਟ ਕੀਤੀ।

ਮੀਟਿੰਗ ਦੌਰਾਨ ਡਾ ਕਮਲੇਸ਼ ਕੁਮਾਰੀ ਨੇ ਨੈਸ਼ਨਲ ਕੰਟਰੋਲ ਆਫ ਬਲਾਇੰਡਨੈਸ ਪ੍ਰੋਗਰਾਮ ਦੇ ਅਨੁਸਾਰ ਅੰਨ੍ਹੇਪਣ ਦੀ ਰੋਕਥਾਮ ਲਈ ਅਪਥਲਮਿਕ ਅਫਸਰਾਂ ਨੂੰ ਨਿਰਦੇਸ਼ ਦਿੱਤੇ ਕਿ ਸਕੂਲਾਂ ਦੇ ਵਿਦਿਆਰਥੀਆਂ ਨੂੰ ਅੱਖਾਂ ਦੀਆਂ ਬਿਮਾਰੀਆਂ ਜਿਵੇਂ ਕਿ ਆਈ ਫਲੂ ਵਗ਼ੈਰਾ ਤੋਂ ਬਚਣ ਲਈ ਜਾਗਰੂਕ ਕੀਤਾ ਜਾਵੇ ਅਤੇ ਅੱਖਾਂ ਦੀ ਸਕਰੀਨਿੰਗ ਜਿਆਦਾ ਤੋਂ ਜਿਆਦਾ ਕੀਤੀ ਜਾਵੇ।

ਘੱਟ ਨਜ਼ਰ ਦੇ ਵਿਦਿਆਰਥੀਆਂ ਦੀ ਨਜ਼ਰ ਚੈੱਕ ਕਰਕੇ ਐਨਕਾਂ ਦੇ ਨੰਬਰ ਦਿੱਤੇ ਜਾਣ। ਇਸ ਤੋਂ ਇਲਾਵਾ 60 ਸਾਲ ਤੋਂ ਉੱਪਰ ਦੇ ਸੀਨੀਅਰ ਸਿਟੀਜ਼ਨ ਨੂੰ ਨੇੜੇ ਦੀ ਨਜ਼ਰ ਦੀਆਂ ਮੁਫਤ ਐਨਕਾਂ ਮੁਹਈਆ ਕਰਵਾਈਆਂ ਜਾਣ ਤਾਂ ਜੋ ਮਰੀਜ਼ ਸਰਕਾਰ ਦੀਆਂ ਮੁਫਤ ਸਹੂਲਤਾਂ ਦਾ ਲਾਭ ਲੈ ਸਕਣ। ਇਸ ਮੌਕੇ ਐਨਬੀਸੀਪੀ ਦੀ ਸਟੈਨੋ ਆਸ਼ਾ ਬ੍ਰਹਮੀ ਅਤੇ ਹੋਰ ਹਾਜ਼ਰ ਸਨ।

DNTV PUNJAB

Harpal Ladda Address :Sutehri Road, Hoshiarpur Punjab India Email : Dntvpunjab@gmail.com Mob. : 8968703818 For advertising; 8288842714

Related Articles

Leave a Reply

Your email address will not be published. Required fields are marked *

Back to top button

You cannot copy content of this page