ਭਗਤ ਸਿੰਘ ਨੇ ਲੱਖਾਂ ਭਾਰਤ ਵਾਸੀਆਂ ਦੇ ਅੰਦਰ ਆਜ਼ਾਦੀ ਦੀ ਅਲੱਖ ਜਗਾਈ: ਸੰਜੀਵ ਅਰੋੜਾ
ਹੁਸ਼ਿਆਰਪੁਰ, 28 ਸਤੰਬਰ : ਭਾਰਤ ਵਿਕਾਸ ਪਰਿਸ਼ਦ ਵਲੋਂ ਪ੍ਰਧਾਨ ਸੰਜੀਵ ਅਰੋੜਾ ਅਤੇ ਸਕੱਤਰ ਰਜਿੰਦਰ ਮੋਦਗਿਲ ਦੀ ਪ੍ਰਧਾਨਗੀ ਵਿੱਚ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦਾ ਅੱਜ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਹੀਦ ਭਗਤ ਸਿੰਘ ਦੇ ਸਮਾਰਕ, ਜੇਲ ਚੌਂਕ, ਹੁਸ਼ਿਆਰਪੁਰ ਵਿਖੇ ਮਨਾਇਆ ਗਿਆ। ਇਸ ਮੌਕੇ ਤੇ ਸਾਰੇ ਮੈਂਬਰਾਂ ਵਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੀ ਗਏ। ਇਸ ਮੌਕੇ ਤੇ ਪ੍ਰਧਾਨ ਸੰਜੀਵ ਅਰੋੜਾ ਨੇ ਦੱਸਿਆ ਕਿ ਭਗਤ ਸਿੰਘ ਇਕ ਮਹਾਨ ਕ੍ਰਾਂਤੀਕਾਰੀ ਸਨ, ਸਿਰਫ 23 ਸਾਲ ਦੀ ਉਮਰ ਵਿੱਚ ਹੀ ਦੇਸ਼ ਦੀ ਆਜ਼ਾਦੀ ਦੇ ਲਈ ਹੱਸਦੇ ਹੋਏ ਫਾਂਸੀ ਦਾ ਫੰਦਾ ਚੁੰਮਣ ਵਾਲੇ ਭਗਤ ਸਿੰਘ ਦਾ ਜਨਮ ਪੰਜਾਬ ਪ੍ਰਾਂਤ ਦੇ ਲਾਇਲਪੁਰ ਜ਼ਿਲ੍ਹੇ ਦੇ ਬੰਗਾ ਵਿੱਚ 27 ਸਤੰਬਰ 1907 ਵਿੱਚ ਹੋਇਆ।
ਅੱਜ ਪੂਰਾ ਭਾਰਤ, ਭਾਰਤ ਦੇ ਵੀਰ ਸਪੂਤ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਉਨ੍ਹਾਂ ਦੀ ਜਯੰਤੀ ਤੇ ਨਮਨ ਕਰ ਰਿਹਾ ਹੈ। 23 ਮਾਰਚ 1931 ਦੀ ਰਾਤ ਭਗਤ ਸਿੰਘ ਨੂੰ ਸੁਖਦੇਵ ਅਤੇ ਰਾਜਗੁਰੂ ਦੇ ਨਾਲ ਲਾਹੌਰ ਸਾਜਿਸ਼ ਦੇ ਦੋਸ਼ ਵਿੱਚ ਅੰਗ੍ਰੇਜ਼ੀ ਸਰਕਾਰ ਨੇ ਫਾਂਸੀ ਤੇ ਲਟਕਾ ਦਿੱਤਾ ਸੀ। ਦੇਸ਼ ਦੇ ਸਭ ਤੋਂ ਵੱਡੇ ਕ੍ਰਾਂਤੀਕਾਰੀ ਅਤੇ ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਨੂੰ ਆਪਣੇ ਸਾਹਸ ਨਾਲ ਝੰਕਝੌਰ ਕਰ ਦੇਣ ਵਾਲੇ ਭਗਤ ਸਿੰਘ ਨੇ ਨੌਜਵਾਨਾਂ ਦੇ ਦਿਲਾਂ ਵਿੱਚ ਜਨੂਨ ਭਰਿਆ ਸੀ।
ਉਨ੍ਹਾਂ ਨੇ ਲੱਖਾਂ ਦੇਸ਼ ਵਾਸੀਆਂ ਦੇ ਅੰਦਰ ਆਜ਼ਾਦੀ ਦਾ ਅਲਖ ਜਗਾ ਕੇ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਨ ਦਾ ਕੰਮ ਕੀਤਾ। ਇਸ ਮੌਕੇ ਤੇ ਸਕੱਤਰ ਰਾਜਿੰਦਰ ਮੋਦਗਿਲ ਨੇ ਦੱਸਿਆ ਕਿ ਭਗਤ ਸਿੰਘ ਨੇ ਕਿਹਾ ਸੀ ਕਿ ਜ਼ਿੰਦਗੀ ਤਾਂ ਸਿਰਫ ਆਪਣੇ ਕੰਧੇ ਤੇ ਜੀਅ ਜਾਂਦੀ ਹੈ, ਦੂਜਿਆਂ ਦੇ ਕੰਧਿਆਂ ਤੇ ਜਨਾਜ਼ੇ ਉਠਾਏ ਜਾਂਦੇ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਭਗਤ ਸਿੰਘ ਨੇ ਕਿਹਾ ਸੀ ਕਿ ਵਿਅਕਤੀਆਂ ਨੂੰ ਕੁਚਲਕੇ ਵੀ ਤੁਸੀ ਉਹਨਾਂ ਦੇ ਵਿਚਾਰ ਨਹੀਂ ਮਾਰ ਸਕਦੇ।
ਮੋਦਗਿਲ ਨੇ ਕਿਹਾ ਕਿ ਦੇਸ਼ ਦੇ ਲਈ ਕੁਰਬਾਨੀ ਦੇਣ ਵਾਲੇ ਹਮੇਸ਼ਾ ਅਮਰ ਰਹਿੰਦੇ ਹਨ। ਇਸ ਮੌਕੇ ਤੇ ਭਾਰਤ ਵਿਕਾਸ ਪਰਿਸ਼ਦ ਵਲੋਂ ਪ੍ਰਧਾਨ ਸੰਜੀਵ ਅਰੋੜਾ, ਸਕੱਤਰ ਰਾਜਿੰਦਰ ਮੋਦਗਿਲ, ਕੈਸ਼ੀਅਰ ਐਚ.ਕੇ.ਨਕੜਾ, ਵਿਜੈ ਅਰੋੜਾ, ਅਮਰਜੀਤ ਸ਼ਰਮਾ, ਦਵਿੰਦਰ ਅਰੋੜਾ, ਕੁਲਵਿੰਦਰ ਸਿੰਘ ਸਚਦੇਵਾ, ਕੁਲਵੰਤ ਸਿੰਘ ਪਸਰੀਚਾ, ਐਨ.ਕੇ.ਗੁਪਤਾ, ਤਰਸੇਮ ਮੋਦਗਿਲ, ਮੁਕੇਸ਼ ਡਾਬਰ, ਰਮੇਸ਼ ਭਾਟੀਆ, ਲੋਕੇਸ਼ ਖੰਨਾ, ਜਗਦੀਸ਼ ਅਗਰਵਾਲ, ਮਾਸਟਰ ਗੁਰਪ੍ਰੀਤ, ਮਦਨ ਲਾਲ ਮਹਾਜਨ, ਰਾਜਕੁਮਾਰ ਮਲਿਕ, ਪ੍ਰਵੀਨ ਖੁਰਾਨਾ ਆਦਿ ਮੌਜੂਦ ਸਨ।