ਅੰਮ੍ਰਿਤਸਰ, 23 ਜੁਲਾਈ : ਯੂ.ਐਨ ਐਂਟਰਟੇਨਮੇਂਟ ਸੁਸਾਇਟੀ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਵਿਸ਼ੇਸ਼ ਸਹਿਯੋਗ ਨਾਲ ਅਦਾਕਾਰਾਂ, ਸੰਗੀਤਕਾਰਾਂ ਅਤੇ ਗਾਇਕਾਵਾਂ ਨੂੰ ਸਮਰਪਿਤ 8 ਰੋਜ਼ਾ ਤੀਸਰਾ ‘ਸੁਰ ਉਤਸਵ 2024’ ਦੇ ਤੀਜੇ ਦਿਨ ਮੁੱਖ ਮਹਿਮਾਨ ਰਮਨ ਬਖ਼ਸ਼ੀ (ਸਾਬਕਾ ਡਿਪਟੀ ਮੇਅਰ) ਨੇ ਸ਼ਿਰਕਤ ਕੀਤੀ।
ਸੁਰ ਉਤਸਵ ਦੇ ਅੱਜ ਤੀਜੇ ਦਿਨ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਜੋੜੀ ਲਕਸ਼ਮੀ ਕਾਂਤ ਪਿਆਰੇ ਲਾਲ ਜੀ ਨੂੰ ਸਮਰਪਿਤ ਕੀਤਾ। ਪ੍ਰੋਗਰਾਮ ਦੇ ਸੰਚਾਲਕ ਹਰਿੰਦਰ ਸੋਹਲ ਨੇ ਲਕਸ਼ਮੀ ਕਾਂਤ ਪਿਆਰੇ ਲਾਲ ਜੀ ਦੇ ਜੀਵਨ ਅਤੇ ਸੰਘਰਸ਼ ਭਰੀ ਜ਼ਿੰਦਗੀ ਬਾਰੇ ਦਰਸ਼ਕਾਂ ਨਾਲ ਸਾਂਝਾ ਕੀਤਾ। ਕਿਸ ਤਰ੍ਹਾਂ ਇਸ ਜੋੜੀ ਨੇ ਬਾਲੀਵੂਡ ਨੂੰ ਸੁਪਰਹਿੱਟ ਅਤੇ ਸਦਾਬਹਾਰ ਗੀਤ ਸੰਗੀਤ ਦਿੱਤੇ।
ਇਸ ਸੰਗੀਤਮਈ ਸ਼ਾਮ ਦੇ ਗਾਇਕ ਕਪਿਲ ਮਹਾਜਨ, ਅਸ਼ੋਕ, ਮਨੀਸ਼ ਸਹਿਦੇਵ, ਰਮੇਸ਼ ਨਾਗਪਾਲ, ਜਸਪਿੰਦਰ, ਸ਼ਸ਼ੀ, ਪਵਨ ਵਿਆਸ, ਸੁਰਜੀਤ ਬਮਰਾਹ, ਪੱਪੂ ਗਿੱਲ, ਸੰਜੀਵ ਪੁਰੀ, ਸੁਸ਼ੀਲ ਟਾਕ, ਜਸਵੰਤ ਲੁਥਰਾ, ਸੰਜੇ ਸੇਠ ਅਤੇ ਨਰਿੰਦਰ ਸ਼੍ਰੀਵਾਸਤਵ ਨੇ ਗੀਤ ਪੇਸ਼ ਕੀਤੇ। ਮੰਚ ਸੰਚਾਲਕ ਦੀ ਭੂਮਿਕਾ ਉਪਾਸਨਾ ਭਾਰਦਵਾਜ ਨੇ ਬਾਖੂਬੀ ਨਿਭਾਈ।
ਇਸ ਮੌਕੇ ਸੁਰਭੀ ਵਰਮਾ, ਰਾਣਾ ਪ੍ਰਤਾਪ ਸ਼ਰਮਾ, ਵਿਪਨ ਧਵਨ, ਅਦਾਕਾਰ ਗੁਰਤੇਜ ਮਾਨ, ਪ੍ਰੋ. ਹੀਰਾ ਸਿੰਘ ਰੰਧਾਵਾ, ਜਗਦੀਪ ਹੀਰ, ਸਾਵਨ ਵੇਰਕਾ, ਮਨਪ੍ਰੀਤ ਸੋਹਲ ਆਦਿ ਵੱਡੀ ਗਿਣਤੀ ਵਿੱਚ ਸੰਗੀਤ ਪੇ੍ਰਮੀ ਹਾਜ਼ਰ ਸਨ।