
ਅੰਮ੍ਰਿਤਸਰ 15 ਫਰਵਰੀ 2023: ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ, ਚੰਡੀਗੜ੍ਹ ਅਧੀਨ ਚੱਲ ਰਹੀ ਸੰਸਥਾ ਸਹਿਯੋਗ (ਹਾਫ ਵੇਅ ਹੋਮ) ਜੋ ਕਿ 24, ਮਜੀਠਾ ਰੋਡ, ਅੰਮ੍ਰਿਤਸਰ ਵਿਖੇ ਸਥਿੱਤ ਹੈ। ਸੰਸਥਾ ਦੀ ਇੰਚਾਰਜ ਮੈਡਮ ਸਵਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਦੀ ਸਹਿਵਾਸਣ, ਜਿਸ ਦੀ ਉਮਰ 20 ਸਾਲ ਹੈ, ਮਿਤੀ 05/10/2015 ਤੋਂ ਰਹਿ ਰਹੀ ਸੀ । ਇਹ ਸਹਿਵਾਸਣ Intellectual Disable ਹੋਣ ਕਾਰਨ ਆਪਣੇ ਘਰ ਦਾ ਪਤਾ ਨਹੀਂ ਦੱਸ ਸਕੀ । ਜਿਸ ਤਹਿਤ ਸੰਸਥਾ ਇੰਚਾਰਜ਼ ਦੁਆਰਾ ਇਸ ਦੇ ਆਧਾਰ ਕਾਰਡ ਬਣਾਉਣ ਸਮੇਂ ਇਸ ਦੇ ਘਰ ਦਾ ਪਤਾ ਚੱਲਿਆ ਕਿ ਇਹ ਸਹਿਵਾਸਣ ਹਰਿਆਣਾ ਸਟੇਟ ਦੇ ਹਿਸਾਰ ਸ਼ਹਿਰ ਦੀ ਰਹਿਣ ਵਾਲੀ ਹੈ । ਜਿਸ ਉਪਰੰਤ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਅੰਮ੍ਰਿਤਸਰ ਦੇ ਸਹਿਯੋਗ ਨਾਲ ਇਸ ਸਹਿਵਾਸਣ ਦਾ ਐਡਰੈਸ ਸਬੰਧਤ ਸਟੇਟ ਨਾਲ ਤਾਲਮੇਲ ਕਰ ਕੇ ਵੈਰੀਫਾਈ ਕਰਵਾਇਆ ਗਿਆ। ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਦੇ ਹੁਕਮਾਂ ਤਹਿਤ ਅਤੇ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੁਪਰਡੈਂਟ ਹੋਮ ਦੁਆਰਾ ਸਹਿਵਾਸਣ ਨੂੰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਹਿਸਾਰ ਰਾਂਹੀ ਇਸ ਦੇ ਪਰਿਵਾਰਕ ਮੈਂਬਰਾਂ ਨੂੰ ਸੋਂਪਿਆ ਗਿਆ ।