ਡਿਪਟੀ ਕਮਿਸ਼ਨਰ ਵਲੋਂ ਹੋਲੀ ਦੀਆਂ ਸ਼ੁਭਕਾਮਨਾਵਾਂ, ਰਲ-ਮਿਲ ਕੇ ਸੁਰੱਖਿਅਤ ਹੋਲੀ ਮਨਾਉਣ ਦਾ ਸੱਦਾ

ਹੁਸ਼ਿਆਰਪੁਰ, 13 ਮਾਰਚ ( ਹਰਪਾਲ।ਲਾਡਾ ): ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹਾ ਵਾਸੀਆਂ ਨੂੰ ਹੋਲੀ ਦੇ ਤਿਓਹਾਰ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਰਲ-ਮਿਲ ਕੇ ਆਰਗੈਨਿਕ ਰੰਗਾਂ ਵਾਲੀ ਹੋਲੀ ਮਨਾਉਣ।
ਡਿਪਟੀ ਕਮਿਸ਼ਨਰ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਅਤੇ ਮੈੜੀ ਮੇਲੇ ਲਈ ਜਾਣ ਵਾਲੀਆਂ ਸੰਗਤਾਂ ਨੂੰ ਵੀ ਸੁਰੱਖਿਅਤ ਢੰਗ ਨਾਲ ਯਾਤਰਾ ‘ਤੇ ਜਾਣ ਦੀ ਅਪੀਲ ਕਰਦਿਆਂ ਕਿਹਾ ਕਿ ਦੋ ਪਹੀਆ ਵਾਹਨਾਂ ਦੀ ਰਫ਼ਤਾਰ ਦਾ ਪੂਰਾ ਧਿਆਨ ਰੱਖਣ ਦੇ ਨਾਲ-ਨਾਲ ਵੱਡੇ ਵਾਹਨਾਂ ਵਿਚ ਲੋੜੀਂਦੀ ਗਿਣਤੀ ਅਨੁਸਾਰ ਹੀ ਸ਼ਰਧਾਲੂਆਂ ਨੂੰ ਲਿਜਾਇਆ ਜਾਵੇ।


ਉਨ੍ਹਾਂ ਨੇ ਹੋਲੀ ਸਬੰਧੀ ਅਪੀਲ ਕੀਤੀ ਕਿ ਤਿਓਹਾਰ ਦੌਰਾਨ ਕੈਮੀਕਲ ਵਾਲੇ ਰੰਗਾਂ ਤੋਂ ਪੂਰੀ ਤਰ੍ਹਾਂ ਗੁਰੇਜ਼ ਕਰਦਿਆਂ ਆਰਗੈਨਿਕ ਅਤੇ ਕੱਚੇ ਰੰਗਾਂ ਨਾਲ ਹੋਲੀ ਮਨਾਈ ਜਾਵੇ। ਉਨ੍ਹਾਂ ਕਿਹਾ ਕਿ ਸੁਰੱਖਿਅਤ ਢੰਗ ਨਾਲ ਹੋਲੀ ਮਨਾਉਣ ਨੂੰ ਤਰਜ਼ੀਹ ਦਿੱਤੀ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜੀ ਨਾ ਕੀਤੀ ਜਾਵੇ।
