Hoshairpurਪੰਜਾਬ

ਜਿਨ੍ਹਾਂ ਅਧਿਆਪਕਾਂ ਦੀ ਦੋ ਸਾਲ ਤੋਂ ਘੱਟ ਸੇਵਾ ਰਹਿੰਦੀ ਹੈ ਉਹਨਾਂ ਨੂੰ ਆਫਲਾਈਨ ਬਦਲੀ ਕਰਵਾਉਣ ਦਾ ਮੌਕਾ ਦਿੱਤਾ ਜਾਵੇ: ਸੰਜੀਵ ਅਰੋੜਾ

ਹੁਸ਼ਿਆਰਪੁਰ 11 ਜੂਨ: ਭਾਰਤ ਵਿਕਾਸ ਪਰਿਸ਼ਦ ਦੇ ਜਿਲ੍ਹਾ ਪ੍ਰਧਾਨ ਅਤੇ ਉੱਘੇ ਸਮਾਜ ਸੇਵਕ ਸੰਜੀਵ ਅਰੋੜਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਅਧਿਆਪਕਾਂ ਦੀਆਂ ਬਦਲੀਆਂ ਕਰਦੇ ਸਮੇਂ ਜਿਨ੍ਹਾਂ ਅਧਿਆਪਕਾਂ ਦੀ ਸੇਵਾ ਦੋ ਸਾਲ ਤੋਂ ਘੱਟ ਸਮੇਂ ਦੀ ਰਹਿੰਦੀ ਹੈ ਉਹਨਾਂ ਅਧਿਆਪਕਾਂ ਦੀਆਂ ਬਦਲੀਆਂ  ਆਫਲਾਈਨ ਤਰੀਕੇ ਨਾਲ ਪਹਿਲ ਦੇ ਅਧਾਰ ਤੇ ਕੀਤੀਆਂ ਜਾਣ। ਉਹਨਾਂ ਕਿਹਾ ਕਿ ਹਰ ਅਧਿਆਪਕ ਨੂੰ ਇਹ ਹੱਕ ਹੁੰਦਾ ਕਿ ਉਹ ਆਪਣੀ ਸੇਵਾ ਦੇ ਦੌਰਾਨ ਆਪਣੇ ਮਨ ਪਸੰਦ ਸਟੇਸ਼ਨ ਤੇ ਆਪਣੀ ਸੇਵਾ ਦੇ ਸਕੇ ।

ਸ੍ਰੀ ਅਰੋੜਾ ਨੇ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਨੇ ਗੰਭੀਰ ਬਿਮਾਰੀਆਂ ਵਾਲੇ ਕਰਮਚਾਰੀਆਂ ਨੂੰ ਪਹਿਲ ਦੇ ਅਧਾਰ ਤੇ ਆਫਲਾਈਨ ਬਦਲੀ ਕਰਵਾਉਣ ਦਾ ਅਧਿਕਾਰ ਦਿੱਤਾ ਹੈ ਉਸੀ ਤਰਜ ਤੇ ਆਪਣੀ ਸੇਵਾ ਦੇ ਅਖੀਰੀ ਸਾਲਾਂ ਵਿਚ ਅਧਿਆਪਕਾਂ ਅਤੇ ਦੂਸਰੇ ਕਰਮਚਾਰੀਆਂ ਨੂੰ ਆਪਣੀ ਆਪਣੇ ਮਨ ਪਸੰਦ ਦੇ ਸਟੇਸ਼ਨ ਤੇ ਬਦਲੀ ਕਰਵਾ ਕੇ ਸੇਵਾ ਮੁਕਤ ਹੋਣ ਦਾ ਮੌਕਾ ਦੇਣਾ ਚਾਹੀਦਾ ਹੈ ਅਤੇ ਇਹ  ਸਾਰਿਆਂ ਕਰਮਚਾਰੀਆਂ ਤੇ ਅਧਿਆਪਕਾਂ ਤੇ ਲਾਗੂ ਹੋਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਕਰਮਚਾਰੀ ਆਪਦੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਅੰਜਾਮ ਦਿੰਦੇ ਹਨ। ਪਰ ਕਈ ਵਾਰ ਉਹਨਾਂ ਦੇ ਮਨ ਵਿੱਚ ਖਟਾਸ ਰਹਿ ਜਾਂਦੀ ਹੈ ਕਿ ਆਪਣੇ ਪਸੰਦ ਤੇ ਸਟੇਸ਼ਨ ਤੇ ਨਹੀਂ ਪਹੁੰਚ ਸਕੇ । ਇਸ ਤੋਂ ਇਲਾਵਾ ਬਦਲੀਆਂ ਤੇ ਦੋ ਸਾਲ ਦੇ ਸਟੇ ਨੂੰ ਵੀ ਪੂਰੀ ਤਰ੍ਹਾਂ ਹਟਾ ਦੇਣਾ ਚਾਹੀਦਾ ਹੈ। ਕਿਉਂਕਿ ਅਧਿਆਪਕ ਨੇ ਤਾਂ ਕੰਮ ਹੀ ਕਰਨਾ ਹੈ ਚਾਹੇ ਉਹ ਇੱਕ ਸਕੂਲ ਵਿੱਚ ਕਰੇ ਜਾਂ ਦੂਸਰੇ ਵਿੱਚ। ਸ਼੍ਰੀ ਅਰੋੜਾ ਨੇ ਕਿਹਾ ਕਿ ਜੇਕਰ ਸਿੱਖਿਆ ਵਿਭਾਗ ਦੋ ਸਾਲ ਤੋਂ ਘੱਟ ਸੇਵਾ ਰਹਿਨ ਵਾਲੇ ਅਧਿਆਪਕਾਂ ਨੂੰ ਆਫਲਾਈਨ ਪਹਿਲ ਦੇ ਅਧਾਰ ਤੇ ਬਦਲੀ ਕਰਵਾਉਣ ਦਾ ਮੌਕਾ ਦਿੰਦਾ ਹੈ ਤਾਂ ਇਸ ਨਾਲ ਸਰਕਾਰ ਦੀ ਇਮੇਜ ਵੀ ਸੁਧਰੇਗੀ ਕਿਉਂਕਿ ਪਿਛਲੇ ਕੁਝ ਦਿਨਾਂ ਦੌਰਾਨ ਸਰਕਾਰ ਨੇ 2022 ਵਿੱਚ ਬਦਲੀ ਕਰਵਾਉਣ ਵਾਲੇ ਅਧਿਆਪਕਾਂ ਨੂੰ ਬਦਲੀ ਰੱਦ ਕਰਵਾਉਣ ਦਾ ਮੌਕਾ ਨਹੀਂ ਦਿੱਤਾ ਸੀ ਜਿਸ ਦਾ ਖਾਮਿਆਜਾ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਭੁਗਤਣਾ ਪਿਆ। ਜਦਕਿ 2021 ਅਤੇ 2023 ਵਿੱਚ ਬਦਲੀ ਕਰਵਾਉਣ ਵਾਲਿਆਂ ਨੂੰ ਆਪਣੀ ਬਦਲੀ ਰੱਦ ਕਰਵਾਉਣ ਦਾ ਮੌਕਾ ਦਿੱਤਾ ਗਿਆ ਸੀ।

2022 ਵਿੱਚ ਬਦਲੀ ਕਰਵਾਉਣ ਵਾਲੇ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਸਰਕਾਰ ਦੇ ਖਿਲਾਫ ਮੋਰਚਾ ਖੋਲ ਲਿਆ ਤੇ ਇਹੀ ਕਾਰਨ ਰਿਹਾ ਕਿ ਲੋਕ ਸਭਾ ਚੋਣਾਂ ਵਿੱਚ ਉਮੀਦ ਮੁਤਾਬਕ ਸੱਤਾਧਾਰੀ ਪਾਰਟੀ ਜਿੱਤ ਨਹੀਂ ਪ੍ਰਾਪਤ ਕਰ ਸਕੀ। ਅਜੇ ਵੀ ਸਰਕਾਰ ਦੇ ਕੋਲ ਮੌਕਾ ਹੈ ਕਿ ਕਰਮਚਾਰੀ ਅਤੇ ਅਧਿਆਪਕਾਂ ਦੀ ਰਾਏ ਦੇ ਅਨੁਸਾਰ ਉਹਨਾਂ ਨੂੰ ਆਪਣੀ ਸਹੂਲਤ ਦੇ ਮੁਤਾਬਕ ਜਿਲਾ ਸਿੱਖਿਆ ਅਧਿਕਾਰੀ ਦੇ ਰਾਹੀਂ ਆਫਲਾਈਨ ਬਦਲੀ ਕਰਵਾਉਣ ਦਾ ਮੌਕਾ ਦੇਵੇ। ਜੇਕਰ ਇਦਾਂ ਨਾ ਹੋਇਆ ਤਾਂ ਇਹ ਕਰਮਚਾਰੀ 2027 ਤੋਂ ਪਹਿਲਾਂ ਰਿਟਾਇਰ ਹੋ ਜਾਣਗੇ ਅਤੇ 2027 ਵਿੱਚ ਹੋਣ ਵਾਲੀ ਵਿਧਾਨ ਸਭਾ ਚੋਣਾਂ ਵਿੱਚ ਉਹ ਆਮ ਆਦਮੀ ਪਾਰਟੀ ਦੇ ਖਿਲਾਫ ਹਵਾ ਬਣਾਉਣ ਦਾ ਕੰਮ ਕਰਨਗੇ ।

ਉਹਨਾਂ ਉਮੀਦ ਜਾਹਿਰ ਕੀਤੀ ਕਿ ਮੁੱਖ ਮੰਤਰੀ ਉਹਨਾਂ ਨੂੰ ਨਿਰਾਸ਼ ਨਹੀਂ ਕਰਨਗੇ ਅਤੇ ਦੋ ਸਾਲ ਤੋਂ ਘੱਟ ਜਿਨਾਂ ਅਧਿਆਪਕਾਂ ਦੀ ਸੇਵਾ ਰਹਿੰਦੀ ਆ ਉਹਨਾਂ ਨੂੰ ਜਿਲਾ ਸਿੱਖਿਆ ਅਧਿਕਾਰੀ ਦੇ ਰਾਹੀਂ ਆਫਲਾਈਨ ਬਦਲੀ ਕਰਾਉਣ ਦਾ ਮੌਕਾ ਜਰੂਰ ਦੇਣਗੇ।

DNTV PUNJAB

Harpal Ladda Address :Sutehri Road, Hoshiarpur Punjab India Email : Dntvpunjab@gmail.com Mob. : 8968703818 For advertising; 8288842714

Related Articles

Leave a Reply

Your email address will not be published. Required fields are marked *

Back to top button

You cannot copy content of this page