ਬੀਬੀਐਮਬੀ ਸਕੂਲ ਸਬੰਧੀ ਮਾਨਯੋਗ ਹਾਈਕੋਰਟ ਵੱਲੋਂ ਸਟੇਅ


ਤਲਵਾੜਾ, 27 ਦਿਸੰਬਰ: ਭਾਖੜਾ ਬਿਆਸ ਪ੍ਰਬੰਧਨ ਬੋਰਡ ਵੱਲੋਂ ਸੰਚਾਲਿਤ ਸਥਾਨਕ ਸਕੂਲ ਸਬੰਧੀ ਬੋਰਡ ਵੱਲੋਂ ਮੰਗੀਆਂ ਗਈਆਂ ਦਿਲਚਸਪੀਆਂ ਦੇ ਪ੍ਰਗਟਾਵੇ ਦੇ ਮਾਮਲੇ ਵਿਚ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਸਟੇਅ ਦਿੱਤੇ ਜਾਣ ਦੇ ਮੱਦੇਨਜਰ ਮੁੱਖ ਇੰਜਨੀਅਰ ਸ੍ਰੀ ਰਾਕੇਸ਼ ਗੁਪਤਾ ਨੇ ਆਖਿਆ ਹੈ ਕਿ ਕੋਰਟ ਦੇ ਹੁਕਮਾਂ ਦੀ ਇੰਨਬਿੰਨ੍ਹ ਪਾਲਣਾ ਕੀਤੀ ਜਾਵੇਗੀ।
ਕੋਰਟ ਦੇ ਹੁਕਮਾਂ ਦੀ ਹੋਵੇਗੀ ਇੰਨਬਿੰਨ੍ਹ ਪਾਲਣਾ: ਚੀਫ ਇੰਜਨੀਅਰ

ਉਨ੍ਹਾਂ ਨੇ ਦੱਸਿਆ ਕਿ ਸਿਵਲ ਰਿਟ ਪਟਿਸ਼ਨ ਨੰਬਰ 39045-2025 ਦੀ ਸੁਣਵਾਈ ਦੌਰਾਨ ਮਾਨਯੋਗ ਜਸਟਿਸ ਸੰਦੀਪ ਮੁੱਦਗਿਲ ਜੀ ਦੀ ਅਦਾਲਤ ਵੱਲੋਂ ਇਸ ਸਬੰਧੀ ਯਥਾ ਸਥਿਤੀ ਬਣਾਈ ਰੱਖਣ ਦੇ ਹੁਕਮ ਦਿੱਤੇ ਗਏ ਹਨ ਅਤੇ ਬੋਰਡ ਇੰਨ੍ਹਾਂ ਹੁਕਮਾਂ ਦੀ ਪਾਲਣਾ ਕਰੇਗਾ।
ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਹੁਣ ਕੋਈ ਨਵੀਂ ਕਾਰਵਾਈ ਕੋਰਟ ਦੇ ਸਟੇਅ ਹੁਕਮਾਂ ਦੀ ਪਾਲਣਾ ਕਰਦਿਆਂ ਨਹੀਂ ਕੀਤੀ ਜਾਵੇਗੀ।




