Hoshairpurਪੋਲੀਟੀਕਲ

ਲੋਕਤੰਤਰ ਦੀ ਦੁਹਾਈ ਦੇਣੇ ਵਾਲੀ ਆਮ ਆਦਮੀ ਪਾਰਟੀ ਨੇ ਹੀ ਕੀਤਾ ਲੋਕਤੰਤਰ ਦਾ ਕਤਲ: ਤਲਵਾੜ

ਹੁਸ਼ਿਆਰਪੁਰ : ਗਲੀ ਗਲੀ ਲੋਕਤੰਤਰ ਬਚਾਉਣ ਦਾ ਹੋਕਾ ਦੇਣ ਵਾਲੀ ਆਮ ਆਦਮੀ ਪਾਰਟੀ ਅਸਲ ਵਿੱਚ ਕਾਂਗਰਸ ਦੀ ਤਰ੍ਹਾਂ ਲੋਕਤੰਤਰ ਦੀ ਸਭ ਤੋਂ ਵੱਡੀ ਕਾਤਲ ਪਾਰਟੀ ਹੈ। ਜਿਸ ਤਰ੍ਹਾਂ ਕਾਂਗਰਸ ਨੇ ਐਮਰਜੈਂਸੀ ਲਾ ਕੇ ਲੋਕਤੰਤਰ ਦਾ ਕਤਲ ਕੀਤਾ ਸੀ, ਉਸੇ ਤਰ੍ਹਾਂ ਬੀਤੇ ਦਿਨੀ ਪੰਜਾਬ ਦੀਆਂ ਪੰਚਾਇਤਾਂ ਨੂੰ ਸਮੇਂ ਤੋਂ ਪਹਿਲਾਂ ਭੰਗ ਕਰਕੇ ਇਹਨਾਂ ਨੇ ਲੋਕਤੰਤਰ ਦੇ ਦੁਸ਼ਮਣ ਹੋਣ ਦਾ ਸਬੂਤ ਦੇ ਦਿੱਤਾ ਹੈ।


ਉਪਰੋਕਤ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੰਜੀਵ ਤਲਵਾੜ ਨੇ ਮਹਿਲਾਂਵਾਲੀ ਸਰਕਲ ਦੇ ਸਰਕਲ ਜੱਥੇਦਾਰ ਜਗਤਾਰ ਸਿੰਘ ਦੇ ਨਾਲ ਵੱਖ-ਵੱਖ ਪਿੰਡਾਂ ਵਿੱਚ ਸੋਹਨ ਸਿੰਘ ਠੰਡਲ ਦੇ ਹੱਕ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕਰਦੇ ਹੋਏ ਕਹੇ। ਸੰਜੀਵ ਤਲਵਾੜ ਨੇ ਕਿਹਾ ਕਿ ਜਿਸ ਤਰ੍ਹਾਂ ਗ੍ਰਾਮ ਪੰਚਾਇਤਾਂ ਨਾਲ ਧੱਕਾ ਕਰਕੇ ਆਮ ਆਦਮੀ ਪਾਰਟੀ ਨੇ ਉਹਨਾਂ ਦੇ ਅਧਿਕਾਰ ਖੋਹਣੇ ਚਾਹੇ ਅੱਜ ਅਣਖ ਰੱਖਣ ਵਾਲੀਆਂ ਪੰਚਾਇਤਾਂ ਨੇ ਇਹ ਫੈਸਲਾ ਕਰ ਲਿਆ ਹੈ ਕਿ ਉਹ ਇਸ ਜੁਲਮ ਦਾ ਬਦਲਾ ਇਹਨਾਂ ਚੋਣਾਂ ਵਿੱਚ ਜਰੂਰ ਲੈਣਗੀਆਂ।

ਇਸ ਮੌਕੇ ਜਗਤਾਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਨੇ ਪੰਜਾਬ ਲਈ ਘਾਤਕ ਸਿੱਧ ਹੋਈਆਂ ਹਨ ਅਤੇ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਕਿਸਾਨਾਂ ਨਾਲ ਜੋ ਵਿਤਕਰਾ ਕੀਤਾ ਹੈ, ਉਸ ਨੂੰ ਵੇਖਦੇ ਹੋਏ ਅੱਜ ਸਾਰੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਕੇ ਖੜੇ ਹੋ ਗਏ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਕ ਜੂਨ ਨੂੰ ਸੋਹਣ ਸਿੰਘ ਠੰਡਲ ਨੂੰ ਵੋਟਾਂ ਪਾ ਕੇ ਦਿੱਲੀ ਤੋਂ ਚੱਲਦੀਆਂ ਪਾਰਟੀਆਂ ਨੂੰ ਚੱਲਦਾ ਕੀਤਾ ਜਾਣਾ ਜਰੂਰੀ ਹੈ।

ਇਸ ਮੌਕੇ ਹਰਜੀਤ, ਇਕਬਾਲ ਸਿੰਘ, ਨੀਤੀ ਤਲਵਾੜ, ਮੁਸਕਾਨ, ਅੰਤਰਜਾਮੀ ਅਤੇ ਹੋਰ ਵੀ ਆਗੂਆਂ ਨੇ ਸੋਹਨ ਸਿੰਘ ਠੰਡਲ ਨੂੰ ਜਿਤਾਉਣ ਦੀ ਅਪੀਲ ਕੀਤੀ।

DNTV PUNJAB

Harpal Ladda Address :Sutehri Road, Hoshiarpur Punjab India Email : Dntvpunjab@gmail.com Mob. : 8968703818 For advertising; 8288842714

Related Articles

Leave a Reply

Your email address will not be published. Required fields are marked *

Back to top button

You cannot copy content of this page