ਪੁਨੀਤ ਸਿੰਘ ਯੂਬਾ ਸਿਟੀ (ਕੈਲੀਫੋਰਨੀਆ) ‘ਚ ਬਣਿਆ ਪੁਲਿਸ ਅਫ਼ਸਰ
ਹੁਸ਼ਿਆਰਪੁਰ, 12 ਮਈ ( ਬਲਜਿੰਦਰ ਸਿੰਘ ): ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਸਤੌਰ ਦੇ ਸਾਬਕਾ ਸਰਪੰਚ ਬ੍ਰਿਜ਼ ਲਾਲ ਦਾ ਪੋਤਰਾ ਪੁਨੀਤ ਸਿੰਘ ਪੁੱਤਰ ਗੁਰਚਰਨ ਸਿੰਘ ਨੇ ਯੂਬਾ ਸਿਟੀ (ਕੈਲੇਫੋਰਨੀਆ) ਦੇ ਪੁਲਿਸ ਵਿਭਾਗ ‘ਚ ਬਤੌਰ ਅਫ਼ਸਰ ਭਰਤੀ ਹੋ ਕੇ ਆਪਣੇ ਮਾਪਿਆਂ ਅਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ। ਆਪਣੇ ਲੜਕੇ ਦੀ ਉਪਲੱਬਧੀ ‘ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਗੁਰਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਪੁਨੀਤ ਸਿੰਘ ਨੇ ਯੂਬਾ ਕਾਲਜ ਪੁਲਿਸ ਅਕੈਡਮੀ ਤੋਂ 1 ਸਾਲ ਦਾ ਕੋਰਸ ਪੂਰਾ ਕੀਤਾ। ਕੋਰਸ ਪੂਰਾ ਕਰਨ ਵਾਲੇ 13 ਗ੍ਰੈਜੂਏਟਾਂ ‘ਚੋਂ ਸਿਰਫ਼ ਇਕ ਹੀ ਪੰਜਾਬੀ ਨੌਜਵਾਨ ਨੇ ਇਹ ਟੈਸਟ ਪਾਸ ਕੀਤਾ। ਉਨ੍ਹਾਂ ਦੱਸਿਆ ਕਿ ਪੁਨੀਤ ਸਿੰਘ 1 ਸਾਲ ਦੀ ਟ੍ਰੇਨਿੰਗ ਉਪਰੰਤ ਯੂਬਾ ਸਿਟੀ ‘ਚ ਬਤੌਰ ਪੁਲਿਸ ਅਫ਼ਸਰ ਨਿਯੁਕਤ ਹੋਇਆ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਦੌਰਾਨ ਪੁਨੀਤ ਨੇ ਫਿਟਨੈੱਸ, ਸ਼ੂਟਿੰਗ ਤੇ ਐਮਰਜੈਂਸੀ ਪ੍ਰਕਿਰਿਆਵਾਂ ‘ਚ ਵਧੀਆ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਲੜਕੇ ‘ਤੇ ਮਾਣ ਹੈ। ਪੁਨੀਤ ਸਿੰਘ ਨੇ ਦੱਸਿਆ ਕਿ ਉਸ ਨੇ ਪੁਲਿਸ ਅਫ਼ਸਰ ਬਣ ਕੇ ਆਪਣੇ ਟੀਚੇ ਨੂੰਹਾਸਿਲ ਕਰ ਲਿਆ ਹੈ ਅਤੇ ਉਹ ਆਪਣੀ ਡਿਊਟੀ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਏਗਾ।