ਕੋਰਟ ਕੰਪਲੈਕਸਾਂ ’ਚ ਜਨ ਉਪਯੋਗੀ ਸੇਵਾਵਾਂ ਲਈ ਨਿਲਾਮੀ 29 ਅਪ੍ਰੈਲ ਨੂੰ
ਹੁਸ਼ਿਆਰਪੁਰ, 18 ਅਪ੍ਰੈਲ : ਸਿਵਲ ਜੱਜ (ਸੀਨੀਅਰ ਡਵੀਜ਼ਨ) ਹੁਸ਼ਿਆਰਪੁਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਨਵੇਂ ਜ਼ਿਲ੍ਹਾ ਤੇ ਸੈਸ਼ਨ ਕੋਰਟ ਕੰਪਲੈਕਸ ਹੁਸ਼ਿਆਰਪੁਰ ਅਤੇ ਕੋਰਟ ਕੰਪਲੈਕਸ ਦਸੂਹਾ ਵਿਖੇ ਵੱਖ-ਵੱਖ ਜਨ ਉਪਯੋਗੀ ਸੇਵਾਵਾਂ ਲਈ 29 ਅਪ੍ਰੈਲ 2024 ਨੂੰ ਸਵੇਰੇ 11:30 ਵਜੇ ਕਮਰਾ ਨੰਬਰ 134, ਪਹਿਲੀ ਮੰਜ਼ਿਲ, ਬਲਾਕ-ਡੀ, ਨਵੇਂ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਕੰਪਲੈਕਸ, ਹੁਸ਼ਿਆਰਪੁਰ ਵਿਖੇ ਬੋਲੀ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਨਵੇਂ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਕੰਪਲੈਕਸ ਹੁਸ਼ਿਆਰਪੁਰ ਦੀ ਕੰਟੀਨ, ਸਾਈਕਲ/ਸਕੂਟਰ/ਕਾਰ ਪਾਰਕਿੰਗ, ਫੋਟੋਸਟੈਟ/ਕੰਪਿਊਟਰ ਟਾਈਪਿੰਗ/ਪ੍ਰਿੰਟਿੰਗ/ਇੰਟਰਨੈੱਟ ਅਤੇ ਸਟੇਸ਼ਨਰੀ ਦੀ ਇਕ ਦੁਕਾਨ, ਪੈਕੇਜ਼ਡ ਫੂਡ ਆਈਟਮ/ਵੇਰਕਾ/ਮਾਰਕਫੈੱਡ ਆਦਿ ਦੀ ਇਕ ਦੁਕਾਨ, ਬੈਂਕ ਅਤੇ ਏ. ਟੀ. ਐਮ ਦੀ ਮਿਤੀ 1 ਮਈ 2024 ਤੋਂ 31 ਮਾਰਚ 2025 ਤੱਕ ਲਈ ਨਿਲਾਮੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਕੋਰਟ ਕੰਪਲੈਕਸ ਦਸੂਹਾ ਵਿਖੇ ਸਥਿਤ ਕੰਟੀਨ, ਸੰਡਰੀ ਵਰਕਸ ਅਤੇ ਕੰਪਿਊਟਰ ਟਾਈਪਿਸਟ ਲਈ ਦੁਕਾਨ ਮਿਤੀ 1 ਮਈ 2024 ਤੋਂ 31 ਮਾਰਚ 2025 ਤੱਕ ਠੇਕੇ ’ਤੇ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚਾਹਵਾਨ ਬੋਲੀਕਾਰ 10 ਹਜ਼ਾਰ ਰੁਪਏ ਬਿਆਨੇ ਦੇ ਤੌਰ ’ਤੇ 29 ਅਪ੍ਰੈਲ 2024 ਨੂੰ ਸਵੇਰੇ 10:30 ਵਜੇ ਤੱਕ ਜਮ੍ਹਾਂ ਕਰਵਾ ਦੇਣ। ਉਨ੍ਹਾਂ ਦੱਸਿਆ ਕਿ ਅਸਫਲ ਬੋਲੀਕਾਰਾਂ ਦੀ ਬਿਆਨਾ ਰਕਮ ਉਸੇ ਦਿਨ ਵਾਪਸ ਕਰ ਦਿੱਤੀ ਜਾਵੇਗੀ। ਇਸ ਸਬੰਧੀ ਵੇਰਵੇ ਸਹਿਤ ਨਿਯਮ ਅਤੇ ਸ਼ਰਤਾਂ ਅਦਾਲਤ ਦੀ ਵੈਬਸਾਈਟ https://ecourts.gov.in/hoshiarpur/ ’ਤੇ ਦੇਖੀਆਂ ਜਾ ਸਕਦੀਆਂ ਹਨ।