ਕੋਈ ਵੀ ਗਰਭਵਤੀ ਔਰਤ ਅਨਰਜਿਸਟਰਡ ਨਾ ਰਹੇ :ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਣਾ
ਹੁਸ਼ਿਆਰਪੁਰ 15 ਮਾਰਚ 2024: ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਹੁਸ਼ਿਆਰਪੁਰ ਡਾ ਬਲਵਿੰਦਰ ਕੁਮਾਰ ਡਮਾਣਾ ਵਲੋਂ ਬਲਾਕ ਪੀਐਚਸੀ ਮੰਡ ਮੰਡੇਰ ਵਿਖੇ ਐਸਐਮਓ ਡਾ ਐਸਪੀ ਸਿੰਘ, ਐਲਐਚਵੀਜ਼ ਅਤੇ ਏਐਨਐਮਜ਼ ਨਾਲ ਮਾਤਰੀ ਮੌਤਾਂ ਨੂੰ ਘਟਾਉਣ ਸੰਬੰਧੀ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੇ ਨਾਲ ਭੁਪਿੰਦਰ ਸਿੰਘ ਵੀ ਮੌਜੂਦ ਸਨ।
ਡਾ ਡਮਾਣਾ ਨੇ ਕਿਹਾ ਮਾਤਰੀ ਮੌਤ ਦਰ ਨੂੰ ਘੱਟ ਕਰਨ ਦੇ ਉਪਰਾਲਿਆਂ ਤਹਿਤ ਸਭ ਤੋਂ ਪਹਿਲਾਂ ਕੀਤਾ ਜਾਣ ਵਾਲਾ ਕੰਮ ਇਹ ਹੈ ਕਿ ਕੋਈ ਵੀ ਪ੍ਰੈਗਨੈਂਟ ਔਰਤ ਅਨਰਜਿਟਰਡ ਨਹੀਂ ਰਹਿਣੀ ਚਾਹੀਦੀ। ਏਐਨਸੀ-1 ਦਾ ਹੋਣਾ 100% ਯਕੀਨੀ ਬਣਾਇਆ ਜਾਵੇ। ਬਲਾਕ ਦੀਆਂ ਸਾਰੀਆਂ ਹਾਈ ਰਿਸਕ ਗਰਭਵਤੀਆਂ ਦੀ ਲਿਸਟ ਐਸਐਮਓ ਕੋਲ ਮੌਜੂਦ ਹੋਣੀ ਚਾਹੀਦੀ ਹੈ। ਹਰ ਪੰਦਰਾਂ ਦਿਨ ਬਾਅਦ ਉਹਨਾਂ ਦਾ ਫਾਲੋਅੱਪ ਕੀਤਾ ਜਾਵੇ। ਅਗਰ ਰਿਕਵਰੀ ਨਹੀਂ ਹੋ ਰਹੀ ਤਾਂ ਸਮਾਂ ਰਹਿੰਦਿਆਂ ਤੁਰੰਤ ਰੈਫਰ ਕੀਤਾ ਜਾਵੇ।
ਰੈਫਰ ਕਰਨ ਤੋਂ ਬਾਅਦ ਵੀ ਉਸ ਦਾ ਫਾਲੋਅੱਪ ਜਰੂਰੀ ਹੈ, ਕਿਉਂਕਿ ਅਗਰ ਉੱਥੇ ਜਾ ਕੇ ਉਸ ਦੀ ਮੈਟਰਨਲ ਡੈਥ ਹੋ ਜਾਂਦੀ ਹੈ ਤਾਂ ਫੇਰ ਵੀ ਉਸ ਕੇਸ ਦੀ ਜਵਾਬਦੇਹੀ ਸੰਬੰਧਿਤ ਐਸਐਮਓ ਨੂੰ ਹੀ ਦੇਣੀ ਪਵੇਗੀ। ਉਹਨਾਂ ਏਐਨਐਮ ਨੂੰ ਹਿਦਾਇਤ ਕਰਦਿਆਂ ਕਿਹਾ ਕਿ ਅਨੀਮਿਕ ਗਰਭਵਤੀ ਦੇ ਐਚਬੀ ਦੀ ਜਾਂਚ ਹਰ ਪੰਦਰਾਂ ਦਿਨਾਂ ‘ਤੇ ਕਰਵਾਈ ਜਾਣੀ ਯਕੀਨੀ ਬਣਾਈ ਜਾਵੇ।
ਉਨਾਂ ਕਿਹਾ ਕਿ ਹਾਈਪਰਟੈਂਸ਼ਨ ਵਾਲੀ ਗਰਭਵਤੀ ਦੀ ਰੇਗੂਲਰ ਜਾਂਚ ਕੀਤੀ ਜਾਵੇ। ਇਸਦੇ ਨਾਲ ਹੀ ਉਸ ਦੀ ਮੈਡੀਕਲ ਸਪੈਸ਼ਿਲਿਸਟ ਕੋਲੋ ਵੀ ਜਾਂਚ ਜਰੂਰ ਕਰਵਾਈ ਜਾਵੇ। ਥਾਇਰਾਡ ਦੀ ਰੈਗੂਲਰ ਜਾਂਚ ਕਰਵਾਈ ਜਾਵੇ। ਦੂਜੇ ਲੈਵਲ ਦੀ ਸਕੈਨ ਵੀ ਕਰਵਾਈ ਜਾਵੇ। ਪ੍ਰੀਵੀਅਸ ਸੀਜ਼ੇਰੀਅਨ ਕੇਸ ਦਾ ਰੈਗੂਲਰ ਚੈੱਕ ਅੱਪ ਕੀਤਾ ਜਾਣਾ ਜਰੂਰੀ ਕੀਤਾ ਜਾਵੇ। ਅਗਰ ਮਾਤਰੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਰਿਪੋਰਟ 24 ਘੰਟੇ ਦੇ ਅੰਦਰ ਜ਼ਿਲਾ ਹੈਡਕੁਆਰਟਰ ਤੇ ਭੇਜੀ ਜਾਵੇ। ਉਹਨਾਂ ਕਿਹਾ ਮਾਤਰੀ ਮੌਤਾਂ ਦੇ ਰੋਕਣਯੋਗ ਕਾਰਣ ਜਿਵੇਂ ਅਨੀਮੀਆ, ਬੀਪੀ, ਸੈਪਸਿਸ ਅਤੇ ਅਕਲੈਂਪਸੀਆ ਨੂੰ ਟਰੈਕ ਕੀਤਾ ਜਾਵੇ।
ਉਹਨਾਂ ਏਐਨਐਮ ਹਿਦਾਇਤ ਕਰਦਿਆਂ ਕਿਹਾ ਕਿ ਮਾਤਰੀ ਮੌਤ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਹਾਈ ਰਿਸਕ ਗਰਭਵਤੀਆਂ ਦਾ ਫਾਲੋ ਅੱਪ ਕਰ ਕੇ ਡਾਇਰੀ ਮੈਨਟੇਨ ਕੀਤੀ ਜਾਵੇ।