ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੇਂਦਰੀ ਜੇਲ੍ਹ ਦਾ ਕੀਤਾ ਗਿਆ ਦੌਰਾ
ਹੁਸ਼ਿਆਰਪੁਰ: ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਿਲਬਾਗ ਸਿੰਘ ਜੌਹਲ ਵੱਲੋਂ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਜੇਲ੍ਹ ਵਿਚ ਬੰਦ ਕੈਦੀਆਂ/ਹਵਾਲਾਤੀਆਂ ਦੀਆਂ ਸਮੱਸਿਆਵਾ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ ਕੇਂਦਰੀ ਜੇਲ੍ਹ ਸੁਪਰਡੈਂਟ ਨੂੰ ਨਿਰਦੇਸ਼ ਦਿੱਤੇ।
ਉਨ੍ਹਾਂ ਮਰੀਜ਼ਾਂ ਦੀ ਸਿਹਤ ਪੱਖੋਂ ਵੀ ਜਾਣਕਾਰੀ ਹਾਸਲ ਕੀਤੀ।ਉਨ੍ਹਾਂ ਜੇਲ੍ਹ ਅੰਦਰ ਕੈਦੀਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਸਬੰਧੀ ਰਸੋਈ ਘਰ ਦਾ ਜਾਇਜ਼ਾ ਲਿਆ ਅਤੇ ਜੇਲ੍ਹ ਅੰਦਰ ਸਾਫ-ਸਫਾਈ ਦਾ ਖਾਸ ਤੌਰ ‘ਤੇ ਧਿਆਨ ਰੱਖਣ ਲਈ ਸੁਪਰਡੈਂਟ ਕੇਂਦਰੀ ਜੇਲ੍ਹ ਨੂੰ ਨਿਰਦੇਸ਼ ਦਿੱਤੇ।
ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਗ਼ਰੀਬ ਕੈਦੀਆਂ ਦੀ ਸਹਾਇਤਾ ਲਈ ਸਕੀਮ ਨੂੰ ਲਾਗੂ ਕਰਨ ਦੇ ਸਬੰਧ ਵਿਚ ਸੁਪਰਡੈਂਟ ਕੇਂਦਰੀ ਜੇਲ੍ਹ ਨੂੰ ਨਿਰਦੇਸ਼ ਦਿੱਤੇ ਗਏ ਕਿ ਇਸ ਸਕੀਮ ਦੇ ਅਧੀਨ ਜਿਹੜੇ ਹਵਾਲਾਤੀਆਂ ਅਤੇ ਦੋਸ਼ੀਆਂ ਦੇ ਕੇਸਾਂ ਵਿਚ ਜ਼ਮਾਨਤ ਦੇ ਹੁਕਮ ਸੱਤ ਦਿਨ ਹੋ ਗਏ ਹਨ, ਬਾਰੇ ਜਾਣਕਾਰੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਫ਼ਤਰ ਨੂੰ ਭੇਜੀ ਜਾਵੇ ਅਤੇ ਹਰੇਕ ਬੈਰਕ ਦੇ ਬਾਹਰ ਨੋਟਿਸ ਬੋਰਡ ‘ਤੇ ਪੈਨਲ ਐਡਵੋਕੇਟਾਂ/ਲੀਗਲ ਏਡ ਡਿਫੈਂਸ ਕੌਂਸਲ ਦੇ ਨਾਵਾਂ ਦੀ ਲਿਸਟ ਲਗਾਈ ਜਾਵੇ।ਇਸ ਦੇ ਨਾਲ ਹੀ ਹਵਾਲਾਤੀਆਂ/ਕੈਦੀਆਂ ਦੇ ਕੇਸਾਂ ਦੇ ਪ੍ਰੋਸੀਡਿੰਗ ਕਾਰਡ ਭਰਨ ਲਈ ਕਿਹਾ ਗਿਆ।
ਉਨ੍ਹਾਂ ਬੈਰਕਾਂ ਵਿਚ ਜਾ ਕੇ ਹਵਾਲਾਤੀਆਂ ਨਾਲ ਗੱਲਬਾਤ ਕੀਤੀ ਅਤੇ ਲੀਗਲ ਏਡ ਡਿਫੈਂਸ ਕੌਂਸਲ ਹੁਸ਼ਿਆਰਪੁਰ ਦੇ ਚੀਫ ਵਿਸ਼ਾਲ ਕੁਮਾਰ ਨੂੰ ਨਿਰਦੇਸ਼ ਦਿੱਤੇ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਦੋਸ਼ੀ ਮੁਫਤ ਕਾਨੂੰਨੀ ਸਹਾਇਤਾ ਤੋਂ ਵਾਂਝਾ ਨਾ ਰਹੇ।ਹਰੇਕ ਦੋਸ਼ੀ ਦੇ ਕੇਸ ਵਿਚ ਵਕੀਲ ਹੋਣਾ ਜ਼ਰੂਰੀ ਹੈ।
ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਵੱਲੋਂ ਅੋਰਤਾਂ ਨੂੰ ਮੁਫਤ ਕਾਨੂੰਨੀ ਸੇਵਾਵਾ ਬਾਰੇ ਜਾਣਕਾਰੀ ਦਿੱਤੀ ਗਈ, ਕੇਂਦਰੀ ਜੇਲ੍ਹ ਵਿਖੇ ਲੀਗਲ ਏਡ ਕਲੀਨਿਕ ਦੇ ਕੰਮਕਾਜ਼ ਦੇ ਰਜਿਸਟਰ ਚੈਂਕ ਕੀਤੇ ਗਏ। ਇਸ ਮੌਕੇ ਕੇਂਦਰੀ ਜੇਲ੍ਹ ਸੁਪਰਡੈਂਟ ਬਲਜੀਤ ਸਿੰਘ ਘੁੰਮਣ, ਡਿਪਟੀ ਸੂਪਰਡੈਂਟ ਅਮ੍ਰਿਤਪਾਲ ਸਿੰਘ, ਲੀਗਲ ਏਡ ਡਿਫੈਸ ਕੌਂਸਲ ਸਿਸਟਮ ਹੁਸਿ਼ਆਰਪੁਰ ਦੇ ਚੀਫ ਵਿਸ਼ਾਲ ਕੁਮਾਰ ਵੀ ਮੌਜੂਦ ਸਨ।