ਪੰਜਾਬ

ਸਿਹਤ ਵਿਭਾਗ ਅਧੀਨ ਹੁਣ ਤੱਕ 3812 ਲੋਕਾਂ ਨੇ ਸੂਚੀਬੱਧ ਅਲਟਰਾ ਸਾਊਂਡ ਸੈਂਟਰਾਂ ਤੋਂ ਲਿਆ ਲਾਭ

ਅੰਮ੍ਰਿਤਸਰ 25 ਜੁਲਾਈ 2025 ( ਹਰਪਾਲ ਲਾਡਾ ): ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਡਾ. ਕਿਰਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਨੀਲਮ ਭਗਤ ਦੀ ਅਗਵਾਈ ਹੇਠ ਜਿਲਾ ਅੰਮ੍ਰਿਤਸਰ ਵਿਖੇ 29 ਅਲਟਰਾਸਾਊਂਡ ਸੈਂਟਰ ਇਨਪੈਨਲਡ ਕੀਤੇ ਗਏ ਹਨ।

ਜਿਨਾਂ ਤੋਂ ਪਿਛਲੇ ਇਕ ਸਾਲ ਦੌਰਾਨ 3812 ਗਰਭਤੀ ਮਾਵਾਂ ਨੇ ਅਲਟਰਾਸਾਊਂਡ ਸੈਂਟਰ ਤੋਂ ਮੁਫਤ ਅਲਟਰਾਸਾਊਂਡ ਕਰਵਾਉਣ ਦਾ ਲਾਭ ਲਿਆ ਹੈ। ਹੁਣ ਇਹ ਸੁਵਿਧਾ ਆਮ ਆਦਮੀ ਕਲੀਨਿਕਾਂ ਦੇ ਮਰੀਜ਼ਾਂ ਲਈ ਵੀ ਉਪਲਬਧ ਕੀਤੀ ਜਾ ਚੁੱਕੀ ਹੈ ਅਤੇ ਬਹੁਤ ਸਾਰੀਆਂ ਗਰਭਵਤੀ ਮਾਵਾਂ ਆਪਣਾ ਅਲਟਰਾ ਸਾਊਂਡ ਇਨਾ ਇਮਪੈਨਲਮੈਂਟ ਸੈਂਟਰਾਂ ਤੋਂ ਮੁਫਤ ਕਰਵਾ ਰਹੀਆਂ ਹਨ।

ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਕਿਰਨਦੀਪ ਕੌਰ ਨੇ ਦੱਸਿਆ ਕਿ ਇਹਨਾਂ 29 ਸੈਂਟਰਾਂ ਵਿੱਚੋਂ ਕੁਝ ਸੈਂਟਰਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਉਹਨਾਂ ਆਖਿਆ ਕਿ ਇਹ ਸਾਰੇ ਸੈਂਟਰ ਆਪਣੇ ਕੰਮ ਵਿੱਚ ਸੁਧਾਰ ਲਿਆਉਣ ਨਹੀਂ ਤਾਂ ਇਹਨਾਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਸੂਚੀਬੱਧ ਅਲਟਰਾਸਾਊਂਡ ਸੈਂਟਰ ਤੋਂ ਗਭਵਤਿ ਮਾਵਆਂ ਦਾ ਮੁਫਤ ਅਲਟਰਾਸਾਊਂਡ ਕਰਵਾ ਕੇ ਲਾਭ ਲੈਣ।

Related Articles

Leave a Reply

Your email address will not be published. Required fields are marked *

Back to top button

You cannot copy content of this page