ਨਗਰ ਨਿਗਮ ਅਬੋਹਰ ਵਿਖੇ ਵੱਖ-ਵੱਖ ਥਾਵਾਂ *ਤੇ ਕਰਵਾਈ ਫੋਗਿੰਗ


ਅਬੋਹਰ 14 ਸਤੰਬਰ ( ਹਰਪਾਲ ਲਾਡਾ ): ਨਗਰ ਨਿਗਮ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰੇਸ਼ਾਂ ਹੇਠ ਨਗਰ ਨਿਗਮ ਵੱਲੋਂ ਅਬੋਹਰ ਸ਼ਹਿਰ ਦੀਆਂ ਵੱਖ-ਵੱਖ ਥਾਵਾਂ *ਤੇ ਫੋਗਿੰਗ ਕੀਤੀ ਗਈ। ਬਰਸਾਤਾਂ ਦੇ ਮਦੇਨਜਰ ਬਿਮਾਰੀਆਂ ਆਦਿ ਤੋਂ ਬਚਾਉਣ ਲਈ ਨਗਰ ਨਿਗਮ ਵੱਲੋਂ ਇਹ ਪਹਿਲਕਦਮੀ ਕੀਤੀ ਗਈ ਹੈ।
ਨਗਰ ਨਿਗਮ ਦੇ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀਂ ਹੋਈਆਂ ਭਾਰੀ ਬਰਸਾਤ ਕਾਰਨ ਆਉਣ ਵਾਲੇ ਸਮੇਂ ਚ ਮੌਸਮੀ ਬਿਮਾਰੀਆਂ ਵਾਇਰੀਆ, ਮਲੇਰੀਆ, ਚਿਕਨਗੁਨੀਆ, ਡੇਂਗੂ ਆਦਿ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੁੰਦਾ ਹੈ।

ਇਸ ਕਾਰਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਫੋਗਿੰਗ ਸ਼ੁਰੂ ਕੀਤੀ ਗਈ ਹੈ ਤੇ ਰੋਜਾਨਾ ਪੱਧਰ *ਤੇ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਸਾਫ-ਸੁਥਰਾ ਤੇ ਸ਼ਹਿਰ ਵਾਸੀ ਸਿਹਤ ਪੱਖੋਂ ਤੰਦਰੁਸਤ ਰਹਿਣ ਇਸ ਲਈ ਇਹ ਗਤੀਵਿਧੀ ਲਾਜਮੀ ਹੈ ।
ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਆਲੇ-ਦੁਆਲੇ ਪਾਣੀ ਨਾ ਖੜ੍ਹਾਂ ਹੋਣ ਦਿੱਤਾ ਜਾਵੇ, ਇਸ ਨਾਲ ਮੱਛਰ ਆਦਿ ਪੈਦਾ ਹੁੰਦੇ ਹਨ ਤੇ ਡੇਂਗੂ ਆਦਿ ਦਾ ਖਤਰਾ ਬਣ ਜਾਂਦਾ ਹੈ, ਸੋ ਅਗਾਉ ਪਰਹੇਜ ਰੱਖੇ ਜਾਣ।




