ਰੇਲਵੇ ਮੰਡੀ ਸਕੂਲ ਵਿੱਚ ਮਨਾਇਆ ਗਿਆ ਵਿਸ਼ਵ ਵਾਤਾਵਰਣ ਦਿਵਸ
ਹੁਸ਼ਿਆਰਪੁਰ, 5 ਜੂਨ: ਰੇਲਵੇ ਮੰਡੀ ਸਕੂਲ ਵਿੱਚ ਮਨਾਇਆ ਗਿਆ ਵਿਸ਼ਵ ਵਾਤਾਵਰਣ ਦਿਵਸ ਮਿਸ਼ਨ ਲਾਈਫ ਦੇ ਤਹਿਤ ਪ੍ਰਿੰਸੀਪਲ ਸ੍ਰੀਮਤੀ ਲਲਿਤਾ ਅਰੋੜਾ ਜੀ ਦੀ ਯੋਗ ਅਗਵਾਈ ਹੇਠ ਵਿਸ਼ਵ ਵਾਤਾਵਰਣ ਦਿਵਸ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ l ਇਸ ਮੌਕੇ ਤੇ ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀ ਵੱਲੋਂ ਪ੍ਰਿੰਸੀਪਲ ਸਾਹਿਬਾ ਜੀ ਦੀ ਅਗਵਾਈ ਹੇਠ ਫੁੱਲ ਦਾਰ ਅਤੇ ਫੱਲਦਾਰ ਪੌਦੇ ਲਗਾਏ ਗਏ। ਪ੍ਰਿੰਸੀਪਲ ਸਾਹਿਬਾ ਜੀ ਨੇ ਵਿਦਿਆਰਥੀਆਂ ਨੂੰ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਹ ਸਹੁੰ ਚੁਕਾਈ ਕੀ ਸਾਡਾ ਵਾਤਾਵਰਣ ਸਾਡੇ ਲਈ ਬਹੁਤ ਅਨਮੋਲ ਹੈ ਅਤੇ ਸਾਨੂੰ ਸਾਰੀਆਂ ਨੂੰ ਇਸ ਦੀ ਰੱਖਿਆ ਕਰਨੀ ਹੈ ਜੇਕਰ ਅਸੀਂ ਇਸ ਦੀ ਰੱਖਿਆ ਕਰਨਗੇ ਤਾਂ ਹੀ ਸਾਡਾ ਜੀਵਨ ਇਸ ਧਰਤੀ ਤੇ ਸੰਭਵ ਹੈ l ਇਸ ਮੌਕੇ ਤੇ ਪ੍ਰਿੰਸੀਪਲ ਸਾਹਿਬਾ ਜੀ ਨੇ ਘਰ ਬੈਠੇ ਬੱਚਿਆਂ ਨੂੰ ਵੀ ਪ੍ਰੇਰਿਤ ਕੀਤਾ ਕਿ ਉਹ ਆਪਣੇ ਘਰ ਅਤੇ ਆਲੇ ਦੁਆਲੇ ਪੌਦੇ ਲਗਾਵੇ l ਇਸ ਤਰ੍ਹਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਸਕੂਲ ਅਤੇ ਆਪਣੇ ਘਰਾਂ ਦੇ ਆਲੇ ਦੁਆਲੇ ਕੁੱਲ 1500 ਪੌਦੇ ਲਗਾਏ ਗਏ l ਇਸ ਮੌਕੇ ਤੇ ਐਨ ਐਸ ਐਸ ਦੇ ਆਗੂ ਅਤੇ ਹੋਰ ਵਲੰਟੀਅਰ ਵਿਦਿਆਰਥੀ ਵੀ ਸ਼ਾਮਲ ਸਨ l ਇਹਨਾਂ ਦੇ ਨਾਲ ਨਾਲ ਇਸ ਮੌਕੇ ਤੇ ਸ਼੍ਰੀਮਤੀ ਮਧੂ ਬਾਲਾ , ਸ੍ਰੀ ਮਤੀ ਨਵਜੋਤ ਕੌਰ, ਸ੍ਰੀਮਤੀ ਰੋਮਾ, ਸ੍ਰੀਮਤੀ ਹਰਲੀਨ ਸ੍ਰੀਮਤੀ ਸਵਿਨਾ ਸ਼ਰਮਾ ,ਸ਼੍ਰੀਮਤੀ ਨੀਰੂ ,ਸ੍ਰੀ ਸੱਤਪਾਲ , ਸ੍ਰੀ ਜਸਪਾਲ, ਸ੍ਰੀ ਗੁਰਨਾਮ ਜੀ ਅਤੇ ਵਿਦਿਆਰਥੀ ਦੇ ਮਾਪੇ ਵੀ ਸ਼ਾਮਲ ਸਨ ।