Hoshairpur

ਪ੍ਰਵਾਸੀ ਬੱਚੇ ਜੋ ਸੁਣਾਉਣਗੇ ਰਾਸ਼ਟ੍ਰਗਾਨ ਉਹ ਪਾਉਣਗੇ ਅਰੋੜਾ ਮਹਾਸਭਾ ਤੋਂ ਸਨਮਾਨ: ਸੰਜੀਵ ਅਰੋੜਾ

ਹੁਸ਼ਿਆਰਪੁਰ ( ਹਰਪਾਲ ਲਾਡਾ ): ਅਰੋੜਾ ਮਹਾਸਭਾ ਹੁਸ਼ਿਆਰਪੁਰ ਵਲੋਂ ਸੀਨੀਅਰ ਉਪ ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਦੀ ਅਗਵਾਈ ਹੇਠ ਗਣਤੰਤਰ ਦਿਵਸ ਦੇ ਮੋਕੇ ਤੇ ਝੁੱਗੀ ਝੋਪੜੀ ਵਿੱਚ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਰਾਸ਼ਟਰੀ ਗਾਣ ਗਾ ਕੇ ਕੀਤੀ ਗਈ। ਇਸ ਮੌਕੇ ਬੱਚਿਆਂ ਨੂੰ ਮਿੱਠਾਈਆਂ ਵੀ ਵੰਡੀਆਂ ਗਈਆਂ।

ਇਸ ਮੌਕੇ ਸੰਜੀਵ ਅਰੋੜਾ ਨੇ ਗਣਤੰਤਰ ਦਿਵਸ ਦੇ ਸ਼ੁਭ ਮੋਕੇ ਤੇ ਸਭ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਇਸ ਦਿਨ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ, ਜਿਸ ਦੇ ਨਿਰਮਾਤਾ ਡਾ. ਭੀਮਰਾਵ ਅੰਬੇਡਕਰ ਨੂੰ ਯਾਦ ਕਰਦੇ ਹੋਏ ਸੰਵਿਧਾਨ ਤੋਂ ਮਿਲੇ ਅਧਿਕਾਰਾਂ ਦੀ ਜਾਣਕਾਰੀ ਵੀ ਪ੍ਰਦਾਨ ਕੀਤੀ ਅਤੇ ਸ਼੍ਰੀ ਅਰੋੜਾ ਨੇ ਬੱਚਿਆਂ ਨੂੰ ਰਾਸ਼ਟਰੀ ਗਾਣ ਸੁਣਾਉਣ ਲਈ ਕਿਹਾ ਅਤੇ ਇਸ ਦੇ ਮਹੱਤਵ ਦੀ ਪੂਰੀ ਜਾਣਕਾਰੀ ਪ੍ਰਦਾਨ ਕਰਦੇ ਹੋਏ ਕਿਹਾ ਕਿ ਜਿਹੜੇ ਬੱਚੇ 10 ਦਿਨ ਬਾਅਦ ਰਾਸ਼ਟਰੀ ਗਾਣ ਯਾਦ ਕਰਕੇ ਸੁਣਾ ਦੇਣਗੇ, ਉਹਨਾਂ ਨੂੰ ਅਰੋੜਾ ਮਹਾਸਭਾ ਵੱਲੋਂ ਸਨਮਾਨਿਤ ਕੀਤਾ ਜਾਵੇਗਾ।

ਇਸ ਮੌਕੇ ਸਾਬਕਾ ਪ੍ਰਧਾਨ ਰਵੀ ਮਨੋਚਾ ਨੇ ਦੇਸ਼ ਲਈ ਸ਼ਹੀਦ ਹੋਣ ਵਾਲੇ ਅਤੇ ਸਾਨੂੰ ਆਜ਼ਾਦੀ ਦਿਲਾਉਣ ਵਾਲੇ ਮਹਾਨ ਦੇਸ਼ਭਕਤਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਨ੍ਹਾਂ ਮਹਾਨ ਸਪੂਤਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਜੋ ਦਿਨ ਰਾਤ ਬਾਰਡਰ `ਤੇ ਸਾਡੇ ਲਈ ਡਿਊਟੀ ਕਰਦੇ ਹਨ ਅਤੇ ਅਸੀਂ ਚੈਨ ਦੀ ਨੀਂਦ ਸੋਦੇ ਹਾਂ। ਇਸ ਮੌਕੇ ਰਵੀ ਮਨੋਚਾ, ਗੁਲਸ਼ਨ ਅਰੋੜਾ, ਜਤਿਨ ਅਰੋੜਾ, ਵਿਜੈ ਅਰੋੜਾ, ਕਿੱਟੂ ਅਰੋੜਾ, ਬੌਬੀ ਅਰੋੜਾ, ਪੀ.ਸੀ.ਆਰ. ਮੋਬਾਈਲ ਤੋਂ ਮੰਜੀਤ ਸਿੰਘ ਏ.ਐਸ.ਆਈ., ਰਸ਼ਪਾਲ ਸਿੰਘ ਏ.ਐਸ.ਆਈ., ਤੇ ਹੋਰ ਮੌਜੂਦ ਸਨ।

DNTV PUNJAB

Harpal Ladda Address :Sutehri Road, Hoshiarpur Punjab India Email : Dntvpunjab@gmail.com Mob. : 8968703818 For advertising; 8288842714

Related Articles

Leave a Reply

Your email address will not be published. Required fields are marked *

Back to top button

You cannot copy content of this page