Amritsar

ਜੰਡਿਆਲਾ ਗੁਰੂ ਵਿੱਚ ਜਲਦ ਤਿਆਰ ਹੋਵੇਗਾ ਐਸਟੀਪੀ

ਜੰਡਿਆਲਾ ਗੁਰੂ/ ਅੰਮ੍ਰਿਤਸਰ, 23 ਮਾਰਚ ( ਹਰਪਾਲ ਲਾਡਾ ): ਜੰਡਿਆਲਾ ਗੁਰੂ ਸ਼ਹਿਰ ਵਿੱਚ ਪਹਿਲਾ ਸੀਵਰੇਜ ਟ੍ਰੀਟਮੈਂਟ ਪਲਾਂਟ (STP) ਇਸ ਸਾਲ ਮਈ ਦੇ ਅਖੀਰ ਤੱਕ ਤਿਆਰ ਹੋਣ ਦੀ ਸੰਭਾਵਨਾ ਹੈ। ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਵੱਲੋਂ 24.13 ਕਰੋੜ ਰੁਪਏ ਦੀ ਲਾਗਤ ਨਾਲ 6 ਐਮਐਲਡੀ ਸਮਰੱਥਾ ਦਾ ਪਲਾਂਟ ਬਣਾਇਆ ਜਾ ਰਿਹਾ ਹੈ, ਜਿਸ ਨਾਲ 17 ਐਮਐਲਡੀ ਦਾ ਪੰਪਿੰਗ ਸਟੇਸ਼ਨ ਵੀ ਤਿਆਰ ਕੀਤਾ ਜਾ ਰਿਹਾ ਹੈ।

ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਇਸ ਪ੍ਰੋਜੈਕਟ ਦੀ ਪ੍ਰਗਤੀ ਦਾ ਰਿਵਿਊ ਕਰਨ ਤੋਂ ਬਾਅਦ ਦੱਸਿਆ ਕਿ ਇਸ ਪ੍ਰੋਜੈਕਟ ਦਾ ਕਰੀਬ 70 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਮਈ ਤੱਕ ਇਸਨੂੰ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਪਲਾਂਟ ਚਾਲੂ ਹੋਣ ਤੋਂ ਬਾਅਦ ਸ਼ਹਿਰ ਦਾ ਗੰਦਲਾ ਪਾਣੀ ਟ੍ਰੀਟ ਕਰਕੇ ਖੇਤਾਂ ਵਿੱਚ ਸਿੰਚਾਈ ਲਈ ਵਰਤਿਆ ਜਾਵੇਗਾ, ਜਦਕਿ ਇਸ ਵੇਲੇ ਇਹ ਪਾਣੀ ਬਰਸਾਤੀ ਨਾਲਿਆਂ ਵਿੱਚ ਵਗ ਰਿਹਾ ਹੈ।

ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੀ ਸ਼ੁਰੂਆਤ ਦਸੰਬਰ 2024 ਵਿੱਚ ਹੋਈ ਸੀ। ਪਲਾਂਟ ਵਿੱਚ ਐਮਬੀਬੀਆਰ ਟੈਕਨਾਲੋਜੀ, ਕਲੋਰੀਨੇਸ਼ਨ ਕਾਂਟੈਕਟ ਟੈਂਕ ਅਤੇ ਪ੍ਰਾਇਮਰੀ ਟ੍ਰੀਟਮੈਂਟ ਯੂਨਿਟ ਵਰਗੀਆਂ ਆਧੁਨਿਕ ਸਹੂਲਤਾਂ ਸ਼ਾਮਲ ਹਨ।

ਉਹਨਾਂ ਕਿਹਾ ਕਿ ਐਸਟੀਪੀ ਬਣਨ ਨਾਲ ਗੰਦਾ ਪਾਣੀ ਸਿੱਧਾ ਨਾਲਿਆਂ ਵਿੱਚ ਜਾਣ ਤੋਂ ਰੁਕੇਗਾ, ਜਿਸ ਨਾਲ ਵਾਤਾਵਰਣ ਦੀ ਸੰਭਾਲ ਹੋਵੇਗੀ। ਅਗਲੇ ਪੜਾਅ ਵਿੱਚ ਇਹ ਟ੍ਰੀਟਡ ਪਾਣੀ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਇਆ ਜਾਵੇਗਾ।

ਉਹਨਾਂ ਦੱਸਿਆ ਕਿ ਸ਼ਹਿਰ ਦੀ ਲਗਭਗ 35 ਹਜ਼ਾਰ ਆਬਾਦੀ ਇਸ ਪ੍ਰੋਜੈਕਟ ਨਾਲ ਲਾਭਾਨਵਿਤ ਹੋਵੇਗੀ। ਇਸ ਨਾਲ ਨਾ ਸਿਰਫ ਪ੍ਰਦੂਸ਼ਣ ਘਟੇਗਾ, ਸਗੋਂ ਸਿੰਚਾਈ ਲਈ ਇੱਕ ਵਧੀਆ ਵਿਕਲਪ ਵੀ ਮਿਲੇਗਾ।

Related Articles

Leave a Reply

Your email address will not be published. Required fields are marked *

Back to top button

You cannot copy content of this page