Hoshairpur

ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵਿਖੇ ਸਵੈ-ਰੋਜ਼ਗਾਰ ਕੈਂਪ 27 ਨੂੰ -ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਤੇ ਸਿਖਲਾਈ ਅਫਸਰ

ਹੁਸਿਆਰਪੁਰ, 25 ਫਰਵਰੀ ( ਹਰਪਾਲ ਲਾਡਾ ): ਜ਼ਿਲ੍ਹਾ ਬਿਊਰੋ ਆਫ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ, ਹੁਸਿਆਰਪੁਰ ਵਲੋਂ 27 ਫਰਵਰੀ 2026 ਨੂੰ ਸਵੇਰੇ 11 ਵਜੇਂ ਦਫਤਰ ਵਿਖੇ ਸਵੈ-ਰੋਜ਼ਗਾਰ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ।

ਇਸ ਵਿੱਚ ਵੱਖ-ਵੱਖ ਵਿਭਾਗ ਜਿਵੇ ਕਿ ਜ਼ਿਲ੍ਹਾ ਉਦਯੋਗ ਕੇਂਦਰ, ਪੰਜਾਬ ਨੈਸਨਲ ਬੈਂਕ, ਐਸ.ਸੀ. ਕਾਰਪੋਰੇਸਨ, ਬੈਂਕਫਿੰਕੋ, ਪੰਜਾਬ ਨੈਸਨਲ ਬੈਂਕ, ਰੂਰਲ ਸਵੈ-ਰੋਜ਼ਗਾਰ ਸੰਸਥਾ, ਮੱਛੀ ਪਾਲਣ ਵਿਭਾਗ, ਪਸੂ ਪਾਲਣ ਵਿਭਾਗ, ਬਾਗਬਾਨੀ ਵਿਭਾਗ ਆਦਿ ਭਾਗ ਲੈ ਰਹੇ ਹਨ।

ਜਿਹੜੇ ਉਮੀਦਵਾਰ 18 ਸਾਲ ਤੋਂ ਉਪਰ ਦੇ ਹਨ ਅਤੇ ਆਪਣਾ ਕਾਰੋਬਾਰ ਸੁਰੂ ਕਰਨ ਵਿੱਚ ਰੁਚੀ ਰੱਖਦੇ ਹਨ ਅਤੇ ਇਸ ਲਈ ਲੋਨ/ਸਬਸਿਡੀ ਲੈਣ ਦੇ ਚਾਹਵਾਨ ਹਨ, ਉਹ ਇਸ ਕੈਂਪ ਵਿੱਚ ਭਾਗ ਲੈ ਕੇ ਸਕਦੇ ਹਨ ਅਤੇ ਲਾਭ ਪ੍ਰਾਪਤ ਕਰ ਸਕਦੇ ਹਨ।

ਚਾਹਵਾਨ ਉਮੀਦਵਾਰ ਮਿਤੀ 27 ਫਰਵਰੀ ਨੂੰ ਸਵੇਰੇ 11:00 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਹਿਲੀ ਮੰਜਿਲ ਐਮ.ਐਸ.ਡੀ.ਸੀ. ਬਿਲਡਿੰਗ, ਸਰਕਾਰੀ ਆਈ.ਟੀ.ਆਈ. ਜਲੰਧਰ ਰੋਡ ਹੁਸਿਆਰਪੁਰ ਵਿਖੇ ਸੰਪਰਕ ਕਰਨ।

Related Articles

Leave a Reply

Your email address will not be published. Required fields are marked *

Back to top button

You cannot copy content of this page