Hoshairpur

ਨਵੇਂ ਕਾਂਸਟੇਬਲਾਂ ਦੀ ਪਾਸਿੰਗ ਆਊਟ ਪਰੇਡ ਅਤੇ ਸਹੁੰ ਸਮਾਰੋਹ ਦਾ ਆਯੋਜਨ

ਹੁਸ਼ਿਆਰਪੁਰ, 21 ਫਰਵਰੀ ( ਹਰਪਾਲ ਲਾਡਾ ): ਸਹਾਇਕ ਸਿਖਲਾਈ ਕੇਂਦਰ, ਸੀਮਾ ਸੁਰੱਖਿਆ ਬਲ, ਖੜਕਾ ਕੈਂਪ ਸ਼ਹੀਦ ਸਤਪਾਲ ਚੌਧਰੀ ਪਰੇਡ ਗਰਾਊਂਡ ਹੁਸ਼ਿਆਰਪੁਰ ਵਿੱਚ 21 ਫਰਵਰੀ 2026 ਨੂੰ (ਬੈਚ ਨੰਬਰ 277 ਅਤੇ 278) ਨਵੇਂ ਕਾਂਸਟੇਬਲਾਂ ਦੀ ਪਾਸਿੰਗ ਆਊਟ ਪਰੇਡ ਅਤੇ ਸਹੁੰ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕੁੱਲ 458 ਨਵੇਂ ਕਾਂਸਟੇਬਲ ਪਾਸ ਆਊਟ ਹੋ ਕੇ ਦੇਸ਼ ਸੇਵਾ ਵਿੱਚ ਸ਼ਾਮਲ ਹੋਣਗੇ।

ਸ੍ਰੀ ਸਤੀਸ਼ ਸ਼੍ਰੀਰਾਮਜੀ ਖੰਡਾਰੇ, ਭਾਰਤੀ ਪੁਲਿਸ ਸੇਵਾ, ਵਿਸ਼ੇਸ਼ ਮਹਾਨਿਰਦੇਸ਼ਕ, ਸੀਮਾ ਸੁਰੱਖਿਆ ਬਲ (ਪੱਛਮੀ ਕਮਾਂਡ) ਨੂੰ ਮੁੱਖ ਮਹਿਮਾਨ ਵਜੋਂ ਸ੍ਰੀ ਚਾਰੂ ਧਵਜ ਅਗਰਵਾਲ, ਆਈ.ਜੀ. ਸਹਾਇਕ ਸਿਖਲਾਈ ਕੇਂਦਰ ਖੜਕਾ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਸਹਾਇਕ ਪਸਿਖਲਾਈ ਕੇਂਦਰ ਖੜਕਾ ਦੇ ਸਮੂਹ ਸਟਾਫ, ਉਨ੍ਹਾਂ ਦੇ ਪਰਿਵਾਰਕ ਮੈਂਬਰ, ਸਿਖਿਆਰਥੀਆਂ, ਬੀਐਸਐਫ ਦੇ ਰਿਟਾਇਰਡ ਅਧਿਕਾਰੀ ਤੇ ਇਨ੍ਹਾਂ ਨਵੇਂ ਕਾਂਸਟੇਬਲਾਂ ਦੇ ਪਰਿਵਾਰਕ ਮੈਂਬਰ, ਹੁਸ਼ਿਆਰਪੁਰ ਜ਼ਿਲ੍ਹੇ ਦੇ ਪਤਵੰਤੇ ਵਿਅਕਤੀ ਵੀ ਮੌਜੂਦ ਸਨ।

ਪਰੇਡ ਵੱਲੋਂ ਮੁੱਖ ਮਹਿਮਾਨ ਨੂੰ ਜਨਰਲ ਸੈਲਿਊਟ ਨਾਲ ਸਨਮਾਨਿਤ ਕੀਤਾ ਗਿਆ ਅਤੇ ਮੁੱਖ ਮਹਿਮਾਨ ਨੇ ਪਰੇਡ ਦਾ ਨਿਰੀਖਣ ਕੀਤਾ। ਪਰੇਡ ਦੀ ਅਗਵਾਈ ਰਾਜਸਥਾਨ ਦੇ ਨਵੇਂ ਕਾਂਸਟੇਬਲ ਆਸ਼ੀਸ਼ ਚੌਹਾਨ ਨੇ ਕੀਤੀ। ਇੰਡੋਰ ਅਤੇ ਆਊਟਡੋਰ ਵਿਸ਼ਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨਵੇਂ ਕਾਂਸਟੇਬਲਾਂ ਨੂੰ ਮੁੱਖ ਮਹਿਮਾਨ ਵੱਲੋਂ ਪਦਕਾਂ ਨਾਲ ਸਨਮਾਨਿਤ ਕੀਤਾ ਗਿਆ।

ਨਵੇਂ ਕਾਂਸਟੇਬਲਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਨੇ ਪੂਰੇ ਦਿਲ ਨਾਲ ਪਰੇਡ ਦੌਰਾਂ ਉਨ੍ਹਾਂ ਦੇ ਆਤਮਵਿਸ਼ਵਾਸ, ਕੌਸ਼ਲ ਅਤੇ ਆਪਸੀ ਤਾਲਮੇਲ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਜੋ ਪਰੇਡ ਦੀ ਪਛਾਣ ਹੈ। ਉਨ੍ਹਾਂ ਨੇ ਬੀਐੱਸਐੱਫ ਨੂੰ ਕਰੀਅਰ ਵਿਕਲਪ ਵਜੋਂ ਚੁਣਨ ਲਈ ਨਵੇਂ ਕਾਂਸਟੇਬਲਾਂ ਦੀ ਸਰਾਹਨਾ ਕੀਤੀ ਅਤੇ ਹੌਸਲੇ ਅਤੇ ਉਤਸ਼ਾਹ ਨਾਲ ਦੇਸ਼ ਦੀ ਸੇਵਾ ਕਰਨ ਅਤੇ ਰਾਸ਼ਟਰ ਦੇ ਸੱਦੇ ਤੇ ਬਲ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ।

ਮੁੱਖ ਮਹਿਮਾਨ ਨੇ ਧੰਨਵਾਦ ਪ੍ਰਗਟ ਕਰਦੇ ਹੋਏ ਇਨ੍ਹਾਂ ਨਵੇਂ ਕਾਂਸਟੇਬਲਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਮਜ਼ਬੂਤ ਅਤੇ ਸਸ਼ਕਤ ਪਹਿਰੇਦਾਰ ਵਜੋਂ ਢਾਲਣ ਲਈ ਸ੍ਰੀ ਚਾਰੂ ਧਵਜ ਅਗਰਵਾਲ, ਆਈ. ਜੀ, ਸ੍ਰੀ ਬੀਰੇਂਦਰ ਕੁਮਾਰ ਕਮਾਂਡੈਂਟ (ਸਿਖਲਾਈ) ਅਤੇ ਸਿਖਲਾਈ ਟੀਮ ਦੇ ਕੋਸ਼ਿਸ਼ਾਂ ਅਤੇ ਮਿਹਨਤ ਦੀ ਸਰਾਹਨਾ ਕੀਤੀ। ਮੁੱਖ ਮਹਿਮਾਨ ਨੇ ਪਾਸ ਆਊਟ ਹੋਏ ਨਵੇਂ ਕਾਂਸਟੇਬਲਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਪੂਰੇ ਕੈਰੀਅਰ ਵਿੱਚ ਸੇਵਾ ਅਤੇ ਇਮਾਨਦਾਰੀ ਦੇ ਮੁੱਲਾਂ ਨੂੰ ਬਣਾਈ ਰੱਖਣ ਦੀ ਅਪੀਲ ਕੀਤੀ।

Related Articles

Leave a Reply

Your email address will not be published. Required fields are marked *

Back to top button

You cannot copy content of this page