ਭਾਜਪਾ ਯੂਥ ਪ੍ਰਧਾਨ ਨੇ ਸਾਥੀਆਂ ਸਮੇਤ ਡਾ. ਇਸ਼ਾਂਕ ਨੂੰ ਦਿੱਤਾ ਸਮਰਥਨ


ਹੁਸ਼ਿਆਰਪੁਰ : ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਵੱਲੋਂ ਹਲਕੇ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਦੇ ਯੂਥ ਬਲਾਕ ਪ੍ਰਧਾਨ ਸੰਦੀਪ ਸਿੰਘ ਆਪਣੇ ਦਰਜਨਾਂ ਸਾਥੀਆਂ ਸਮੇਤ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ।
ਇਸ ਮੌਕੇ ‘ਤੇ ਡਾ. ਇਸ਼ਾਂਕ ਨੇ ਇਹਨਾਂ ਨਵੇਂ ਜੁੜੇ ਪਾਰਟੀ ਮੈਂਬਰਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਪੂਰਾ ਸਨਮਾਨ ਦਿੱਤਾ ਜਾਵੇਗਾ। ਡਾ. ਇਸ਼ਾਂਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਨੌਜੁਆਨਾਂ ਨੂੰ ਰਾਜਨੀਤੀ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਆ ਹੈ ਅਤੇ ਇਸ ਯੁਵਾ ਟੀਮ ਦੇ ਸਾਡੇ ਨਾਲ ਜੁੜਨ ਨਾਲ ਸਾਡੀ ਇਸ ਸੋਚ ਨੂੰ ਹੋਰ ਬਲ ਮਿਲੇਗਾ।

ਸੰਦੀਪ ਸਿੰਘ ਦੇ ਨਾਲ ਮੁੱਖ ਤੌਰ ਤੇ ਦਵਿੰਦਰ ਸਿੰਘ ਅੱਛਰਵਾਲ,ਪ੍ਰੱਭਜੋਤ ਸਿੰਘ ਅੱਛਰਵਾਲ, ਰਤਿਸ਼ ਕੁਮਾਰ ਅੱਛਰਵਾਲ, ਜੋਰਾਵਰ ਸਿੰਘ ਖਾਨਪੁਰ, ਜੁਗੇਸ਼ ਸੰਧੂ ਬਾਹੋਵਾਲ, ਸੋਨੂੰ ਕੋਟਫਤੂਹੀ ਯੂਥ ਬਲਾਕ, ਗੁਰਸ਼ਕਤੀ ਖਾਨਪੁਰ,ਦਮਨ , ਜਸਵੀਰ ਸਿੰਘ ਮਾਹਿਲਪੁਰ ਆਦਿ ਨੇ ਡਾ. ਇਸ਼ਾਂਕ ਦੇ ਹੱਕ ਵਿੱਚ ਆਪ ‘ਚ ਸ਼ਮੂਲੀਅਤ ਕੀਤੀ।
ਇਸ ਮੌਕੇ ‘ਤੇ ਸੰਦੀਪ ਸਿੰਘ ਨੇ ਕਿਹਾ ਕਿ ਉਹ ਆਪਣੇ ਯੁਵਾ ਵਿਧਾਇਕ ਡਾ. ਇਸ਼ਾਂਕ ਦੀ ਕਾਰਜ ਪ੍ਰਣਾਲੀ ਦੇ ਨਾਲ-ਨਾਲ ਉਹਨਾਂ ਦੇ ਬੇਹੱਦ ਸਕਾਰਤਮਕ ਵਿਅਕਤੀਤਵ ਤੋਂ ਵੀ ਬਹੁਤ ਪ੍ਰਭਾਵਿਤ ਹਨ ਅਤੇ ਉਹਨਾ ਨੇ ਵਿਸ਼ਵਾਸ ਜਾਹਿਰ ਕੀਤਾ ਕਿ ਡਾ. ਇਸ਼ਾਂਕ ਕੁਮਾਰ ਅਤੇ ਐਮ.ਪੀ.ਡਾ. ਰਾਜ ਕੁਮਾਰ ਦੀ ਯੋਗ ਅਗਵਾਈ ਵਿੱਚ ਚੱਬੇਵਾਲ ਹਲਕੇ ਦਾ ਵਿਕਾਸ ਨਵੀਆਂ ਉਚਾਈਆਂ ਛੂਹੇਗਾ।




