ਪੀਏਯੂ ਕ੍ਰਿਸ਼ੀ ਵਿਗਿਆਨ ਕੇਦਰ ਬਾਹੋਵਾਲ ਵੱਲੋਂ ਬੱਕਰੀ ਪਾਲਣ ਸਬੰਧੀ ਲਗਾਇਆ ਗਿਆ ਸਿਖਲਾਈ ਕੋਰਸ


ਹੁਸ਼ਿਆਰਪੁਰ, 18 ਫਰਵਰੀ :ਪੰਜਾਬ ਐਗਰੀਕਲਚਰਲ ਯੂਨੀਵਿਰਸਟੀ, ਲੁਧਿਆਣਾ ਦੀ ਸਰਪ੍ਰਸਤੀ ਅਧੀਨ ਕੰਮ ਕਰ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵਿਖੇ ਬੱਕਰੀ ਪਾਲਣ ਸਬੰਧੀ ਪੰਜ ਦਿਨਾਂ ਦਾ ਕਿੱਤਾ-ਮੁੱਖੀ ਸਿਖਲਾਈ ਕੋਰਸ ਪਿਛਲੇ ਦਿਨੀਂ ਲਗਾਇਆ ਗਿਆ।

ਇਸ ਕੋਰਸ ਵਿੱਚ ਪਹੁੰਚੇ ਸਿਖਿਆਰਥੀਆਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਡਾ.ਮਨਿੰਦਰ ਸਿੰਘ ਬੌਂਸ ਵੱਲੋਂ ਸੰਬੋਧਿਤ ਕੀਤਾ ਗਿਆ, ਜਿਸ ਵਿਚ ਉਨ੍ਹਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਜਾਣੂੰ ਕਰਵਾਇਆ ਅਤੇ ਸਹਾਇਕ ਧੰਦੇ ਅਪਣਾ ਕੇ ਵਧੇਰੇ ਮੁਨਾਫਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ।
ਸਿਖਲਾਈ ਕੋਰਸ ਦੌਰਾਨ ਸਹਿਯੋਗੀ ਪ੍ਰੋਫੈਸਰ (ਪਸ਼ੂ ਵਿਗਿਆਨ) ਡਾ.ਪਰਮਿੰਦਰ ਸਿੰਘ ਨੇ ਬੱਕਰੀ ਪਾਲਣ ਸਬੰਧੀ ਜਾਣਕਾਰੀ ਵਿਸਥਾਰ ਨਾਲ ਸਾਂਝੀ ਕੀਤੀ ਗਈ, ਜਿਸ ਵਿੱਚ ਬੱਕਰੀਆਂ ਦੀਆਂ ਨਸਲਾਂ, ਬੱਕਰੀਆਂ ਦੀ ਸਾਂਭ-ਸੰਭਾਲ, ਛੋਟੇ ਬੱਚਿਆਂ ਦੀ ਦੇਖ-ਭਾਲ, ਸ਼ੈਡਾਂ ਦੀ ਉਸਾਰੀ ਅਤੇ ਪਸ਼ੂਆਂ ਲਈ ਸੰਤੁਲਿਤ ਵੰਡ ਤਿਆਰ ਕਰਨਾ ਆਦਿ ਸ਼ਾਮਲ ਸੀ।

ਪਸ਼ੂ ਪਾਲਣ ਵਿਭਾਗ ਹੁਸ਼ਿਆਰਪੁਰ ਤੋਂ ਸੇਵਾਮੁਕਤ ਵੈਟਰਨਰੀ ਅਫਸਰ ਡਾ.ਕਰਨੈਲ ਸਿੰਘ ਅਤੇ ਵੈਟਰਨਰੀ ਅਫਸਰ ਡਾ. ਲਖਬੀਰ ਸਿੰਘ ਨੇ ਬਿਮਾਰੀਆਂ ਤੋਂ ਬਚਾਅ ਸਬੰਧੀ ਜ਼ਰੂਰੀ ਨੁਕਤੇ ਸਾਂਝੇ ਕੀਤੇ ਗਏ ਅਤੇ ਵਿਭਾਗ ਵਲੋ ਕਿਸਾਨਾਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।




