Hoshairpur
ਸਰਕਾਰੀ ਕਾਲਜ ਦੇ ਐੱਨ.ਸੀ.ਸੀ. ਦੇ 4 ਵਿਦਿਆਰਥੀਆਂ ਦੀ ਆਰਮੀ ( ਅਗਨੀਵੀਰ ) ਵਿੱਚ ਹੋਈ ਚੋਣ


ਹੁਸ਼ਿਆਰਪੁਰ: ਸਰਕਾਰੀ ਕਾਲਜ, ਹੁਸ਼ਿਆਰਪੁਰ ਦੇ ਐੱਨ.ਸੀ.ਸੀ. ਦੇ 4 (ਚਾਰ) ਵਿਦਿਆਰਥੀਆਂ ਅਰਸ਼ ਕੁਮਾਰ ਬੀ.ਏ (ਭਾਗ ਤੀਜਾ), ਅਰਸ਼ਦੀਪ ਸਿੰਘ ਬੀ.ਏ (ਭਾਗ ਤੀਜਾ), ਮੋਹਿਤ, ਬੀ.ਏ (ਭਾਗ ਦੂਜਾ) ਅਤੇ ਅਰੁਣ, ਬੀ.ਏ (ਭਾਗ ਪਹਿਲਾ) ਦੀ ਚੋਣ ਆਰਮੀ (ਅਗਨੀਵੀਰ) 2025, ਵਿਚ ਹੋਈ ਹੈ।
ਇਸ ਮੌਕੇ ਤੇ ਕਾਲਜ ਪ੍ਰਿੰਸੀਪਲ, ਡਾ. ਗਗਨਦੀਪ ਚੀਮਾ ਨੇ ਇਹਨਾਂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਹਨਾਂ ਦੇ ਉਜਵਲ ਭਵਿੱਖ ਲਈ ਸ਼ੁੱਭ ਇਛਾਵਾਂ ਦਿੱਤੀਆਂ ਅਤੇ ਕਿਹਾ ਕਿ ਇਹਨਾਂ ਵਿਦਿਆਰਥੀਆਂ ਨੇ ਸਰਕਾਰੀ ਕਾਲਜ, ਹੁਸ਼ਿਆਰਪੁਰ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੌਕੇ ਐਨ.ਸੀ.ਸੀ. ਦੇ ਇੰਚਾਰਜ ਪ੍ਰੋ: ਹਰਜਿੰਦਰ ਕੁਮਾਰ ਨੂੰ ਵੀ ਮੁਬਾਰਕਬਾਦ ਦਿੱਤੀ।



