Hoshairpurਸਪੋਰਟਸਪੰਜਾਬ

ਬਲਰਾਜ ਸਿੰਘ ਚੌਹਾਨ ਨੇ 300 ਕਿਲੋਮੀਟਰ ਲੁਧਿਆਣਾ ਬਰੇਵਟ ਕੀਤੀ ਪੂਰੀ

ਹੁਸ਼ਿਆਰਪੁਰ, 9 ਦਸੰਬਰ ਹਰਪਾਲ ਲਾਡਾ ) : ਲੁਧਿਆਣਾ ਰੈਂਨਡੋਨੀਅਰਜ ਵਲੋਂ 300 ਕਿਲੋਮੀਟਰ ਲੰਬੀ ਬਰੇਵਟ ਕਰਵਾਈ ਗਈ ਜੋ ਕਿ ਸਵੇਰੇ ਬੰਬੇ ਸਾਇਕਲ ਤੋਂ ਸ਼ੁਰੂ ਹੋਈ ਤੇ ਖੰਨਾ,ਰਾਜਪੁਰਾ, ਜੀਰਕਪੁਰ ਪੰਚਕੂਲਾ ਤੋ ਅੱਗੇ ਮੋਰਨੀ ਹਿਲਜ ਹੋ ਕੇ ਵਾਪਸ ਲੁਧਿਆਣਾ ਵਿਖੇ ਸਮਾਪਤ ਹੋਈ।

13ਵੀਂ ਵਾਰ ਪ੍ਰਾਪਤ ਕੀਤਾ ਸੁੱਪਰ ਰੈਂਨਡੋਨੀਅਰਜ ਦਾ ਖਿਤਾਬ

ਏਸ ਬਰੇਵਟ ਚ ਹੁਸ਼ਿਆਰਪੁਰ ਦੇ ਸਵੱਛ ਭਾਰਤ ਮਿਸ਼ਨ ਮਿਊਂਸੀਪਲ ਕਾਰਪੋਰੇਸ਼ਨ ਦੇ ਬਰਾਂਡ ਅੰਬੈਸਡਰ ਸਟੇਟ ਅਵਾਰਡੀ ਇੰਟਰਨੈਸ਼ਨਲ ਸਾਇਕਲਿਸਟ ਬਲਰਾਜ ਸਿੰਘ ਚੌਹਾਨ ਨੇ ਭਾਗ ਲਿਆ ਤੇ ਸਮੇਂ ਤੋਂ ਪਹਿਲਾਂ ਪੂਰੀ ਕੀਤੀ। ਏਸ ਬਾਰੇ ਜਾਣਕਾਰੀ ਦੇਂਦਿਆ ਬਲਰਾਜ ਚੌਹਾਨ ਨੇ ਦੱਸਿਆ ਏਸ ਬਹੁਤ ਹੀ ਉੱਚੇ ਪਹਾੜੀ ਟੂਰਿਸਟ ਜਗਾਹ ਮੋਰਨੀ ਹਿਲਜ ਰੂਟ ਤੇ ਸਾਇਕਲਿੰਗ ਕਰਨੀ ਉਨਾਂ ਦਾ ਸੁਪਨਾ ਜੋ ਪੂਰਾ ਹੋਇਆ।

ਸਵੇਰੇ 6 ਵਜੇ ਲੁਧਿਆਣੇ ਤੋਂ ਸ਼ੁਰੂ ਕਰਕੇ ਰਾਜਪੁਰਾ, ਪੰਚਕੂਲਾ, ਨਾਢਾ ਸਾਹਿਬ ਤੌਂ ਅੱਗੇ ਬਹੁਤ ਹੀ ਔਖਾ ਚੜਾਈ ਵਾਲਾ ਪਹਾੜੀ ਰਸਤਾ ਸੀ, ਜੇਸ ਚ ਚੜਦਿਆਂ ਬਹੁਤ ਸਮਾਂ ਲਗਿਆ। ਏਸ ਨੂੰ ਪੂਰਾ ਕਰਨ ਦਾ 20 ਘੰਟੇ ਦਾ ਸਮਾਂ ਸੀ ਪਰ ਆਪਣੇ ਤਜਰਬੇ ਤੇ ਸਾਥੀ ਸਾਇਕਲਿਸਟ ਦੀ ਮਦਦ ਨਾਲ ਦੇਰ ਰਾਤ 17.44 ਘੰਟੇ ਪੂਰੀ ਕਰਨ ਚ ਕਾਮਯਾਬ ਹੋਏ। ਚੌਹਾਨ ਨੇ 300 ਕਿਲੋਮੀਟਰ ਬਰੇਵਟ ਪੂਰੀ ਕਰਕੇ 13 ਵੀਂ ਵਾਰ ਸੁੱਪਰ ਰੈਂਨਡੋਨੀਅਰਜ ਦਾ ਖਿਤਾਬ ਹਾਸਿਲ ਕੀਤਾ।

ਜੋ ਕਿ ਇਕ ਸਾਲ ਚ 200,300,400,600 ਕਿਲੋਮੀਟਰ ਬਰੇਵਟ ਪੂਰੀ ਕਰਕੇ ਇੱਕ ਵਾਰ ਮਿਲਦਾ ਹੈ ਏਸ ਸਮੇਂ ਉਨਾਂ ਨਾਲ ਹੁਸ਼ਿਆਰਪੁਰ ਦੇ ਸਾਇਕਲਿਸਟ ਹਰਪ੍ਰੀਤ ਸਿੰਘ ਬੱਗਾ, ਗੁਰਜੀਤ ਸਿੰਘ ਸੈਣੀ ਦਸੂਆ ਵੀ ਸਨ।

Related Articles

Leave a Reply

Your email address will not be published. Required fields are marked *

Back to top button

You cannot copy content of this page