ABVP ਹੁਸ਼ਿਆਰਪੁਰ ਵੱਲੋਂ ਰਾਣੀ ਲਕਸ਼ਮੀਬਾਈ ਜਯੰਤੀ ਦੇ ਮੌਕੇ ‘ਤੇ ਸੇਂਟ R.N.A. ਗੁਰਕੁਲ ਸਕੂਲ ਵਿੱਚ ਸੈਮੀਨਾਰ ਦਾ ਆਯੋਜਨ


ਹੁਸ਼ਿਆਰਪੁਰ: ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ABVP) ਹੋਸ਼ਿਆਰਪੁਰ ਵੱਲੋਂ ਰਾਣੀ ਲਕਸ਼ਮੀਬਾਈ ਜਯੰਤੀ ਦੇ ਮੌਕੇ ‘ਤੇ ਸੇਂਟ R.N.A. ਗੁਰਕੁਲ ਸਕੂਲ ਹੋਸ਼ਿਆਰਪੁਰ ਵਿੱਚ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀਮਤੀ ਰੀਨਾ ਗੋਯਲ ਜੀ ਦੀ ਹਾਜ਼ਰੀ ਸ਼ੋਭਾ ਵਧਾਉਣ ਵਾਲੀ ਰਹੀ।
ਇਸ ਮੌਕੇ ‘ਤੇ ਏਬੀਵੀਪੀ ਪੰਜਾਬ ਦੇ ਸੂਬਾ ਸਹਿ ਸਕੱਤਰ ਅੰਕਿਤ ਕੁੰਦਰਾ, ਪ੍ਰਾਂਤ ਵਰਕਿੰਗ ਕਮੇਟੀ ਮੈਂਬਰ ਅੰਸ਼ਿਕਾ ਨੈਯਰ, ਪ੍ਰਾਂਤ ਕਾਰਜਕਾਰਿਣੀ ਮੈਂਬਰ क्षितिज ਵਸ਼ਿਸ਼ਠ ਜੀ ਅਤੇ ਏਬੀਵੀਪੀ ਹੋਸ਼ਿਆਰਪੁਰ ਦੇ ਸਮਰਪਿਤ ਕਰਯਕਰਤਾ ਅਰਨਵ ਸ਼ਰਮਾ ਨੇ ਵੀ ਆਪਣੀ ਹਾਜ਼ਰੀ ਦਰਜ ਕਰਵਾਈ।

NCC ਵੱਲੋਂ ਹਿਮਾਨੀ ਅਤੇ ਸੋਨਾਖਸ਼ੀ ਜੀ ਨੇ ਵੀ ਸਰਗਰਮ ਤੌਰ ‘ਤੇ ਭਾਗ ਲਿਆ। ਸਮਾਗਮ ਦੌਰਾਨ NCC ਮੈਂਬਰਾਂ ਵੱਲੋਂ ਸਕੂਲ ਦੀਆਂ ਕੁੜੀਆਂ ਲਈ ਬੇਸਿਕ ਸੈਲਫ-ਡਿਫੈਂਸ ਤਕਨੀਕਾਂ ਦਾ ਸਿਖਲਾਈ ਸੈਸ਼ਨ ਵੀ ਕਰਵਾਇਆ ਗਿਆ, ਜਿਸ ਵਿੱਚ ਉਹਨਾਂ ਨੂੰ ਆਤਮ-ਰੱਖਿਆ ਦੇ ਮੁੱਢਲੇ ਤਰੀਕੇ ਸਿਖਾਏ ਗਏ।
ਸੈਮੀਨਾਰ ਵਿੱਚ ਰਾਣੀ ਲਕਸ਼ਮੀਬਾਈ ਦੇ ਸ਼ੌਰਯ, ਦੇਸ਼ਭਗਤੀ ਅਤੇ ਮਹਿਲਾ ਸਸ਼ਕਤੀਕਰਨ ਦੇ ਸੰਦੇਸ਼ ਨੂੰ ਵਿਦਿਆਰਥੀਆਂ ਤਕ ਪਹੁੰਚਾਇਆ ਗਿਆ ਅਤੇ ਉਹਨਾਂ ਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਿਤ ਕੀਤਾ ਗਿਆ।




