DNTV PUNJAB

Harpal Ladda Address :Sutehri Road, Hoshiarpur Punjab India Email : Dntvpunjab@gmail.com Mob. : 8968703818 For advertising; 8288842714
  • Hoshairpur

    ਜਿਲ੍ਹਾ ਟੀ.ਬੀ. ਅਫਸਰ ਡਾ ਸ਼ਕਤੀ ਸ਼ਰਮਾ ਅਤੇ ਸਿਹਤ ਮਹਿਕਮੇ ਦੇ ਮੁਲਾਜ਼ਮਾਂ ਵਲੋਂ ਟੀ.ਬੀ. ਜਾਗਰੂਤਾ ਕੈਂਪ ਦਾ ਆਯੋਜਨ 

    ਹੁਸ਼ਿਆਰਪੁਰ 2 ਅਕਤੂਬਰ 2024: ਪ੍ਰਧਾਨ ਮੰਤਰੀ टीਬੀ ਮੁਕਤ ਭਾਰਤ ਅਭਿਆਨ ਤਹਿਤ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ-ਨਿਰਦੇਸ਼ਾਂ…

    Read More »
  • Hoshairpur

    ਜ਼ਿਲਾ ਸਿਹਤ ਅਫ਼ਸਰ ਵਲੋਂ ਮੁਕੇਰੀਆ ਤੇ ਹਾਜੀਪੁਰ ਵਿੱਚ ਮਿਠਾਈਆਂ ਦੀਆਂ ਦੁਕਾਨਾਂ ਤੇ ਛਾਪੇਮਾਰੀ

    ਹੁਸ਼ਿਆਰਪੁਰ 02 ਅਕਤੂਬਰ 2024: ਮਾਣਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਡਾ ਅਭਿਨਵ ਤ੍ਰਿਖਾ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ…

    Read More »
  • Hoshairpur

    ਜ਼ਿਲ੍ਹਾ ਮੈਜਿਸਟਰੇਟ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਪਟਾਖੇ ਅਤੇ ਆਤਿਸ਼ਬਾਜ਼ੀ ਚਲਾਉਣ ਲਈ ਸਮਾਂ ਨਿਰਧਾਰਿਤ

    ਹੁਸ਼ਿਆਰਪੁਰ, 1 ਅਕਤੂਬਰ : ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਭਾਰਤੀਯ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ…

    Read More »
  • Hoshairpur

    ਪੰਚਾਇਤਾਂ ਚੋਣਾਂ ਦੇ ਮੱਦੇਨਜ਼ਰ ਅਮਨ ਅਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਜ਼ਿਲ੍ਹਾ ਮੈਜਿਸਟਰੇਟ ਵਲੋਂ ਹੁਕਮ ਜਾਰੀ

     ਹੁਸ਼ਿਆਰਪੁਰ, 1 ਅਕਤੂਬਰ: ਪੰਜਾਬ ਰਾਜ ਵਿਚ ਹੋਣ ਜਾ ਰਹੀਆਂ ਪੰਚਾਇਤਾਂ ਚੋਣਾ-2024 ਦੇ ਸਨਮੁੱਖ ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਅਮਨ ਅਤੇ…

    Read More »
  • Hoshairpur

    ਖ਼ੂਨ ਦਾਨ ਕਰਕੇ ਕਿਸੇ ਦੀ ਜਿੰਦਗੀ ਬਚਾਉਣਾ ਮਾਨਵਤਾ ਪ੍ਰਤੀ ਸਰਵਉੱਚ ਧਰਮ ਹੈ: ਡਾ ਸਵਾਤੀ 

    ਹੁਸ਼ਿਆਰਪੁਰ 01 ਅਕਤੂਬਰ 2024: ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ…

    Read More »
  • Hoshairpur

    ਡਿਪਟੀ ਕਮਿਸ਼ਨਰ ਨੇ ਬਲਾਕ ਮਾਹਿਲਪੁਰ ‘ਚ ਪਰਾਲੀ ਦੇ ਪ੍ਰਬੰਧਨ ਦਾ ਲਿਆ ਜਾਇਜ਼ਾ

    ਹੁਸ਼ਿਆਰਪੁਰ, 1 ਅਕਤੂਬਰ: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਬਲਾਕ ਮਾਹਿਲਪੁਰ ਦੇ ਵੱਖ-ਵੱਖ ਪਿੰਡਾਂ ਵਿੱਚ ਝੋਨੇ ਦੀ ਕਟਾਈ ਉਪਰੰਤ ਪਰਾਲੀ ਦੇ ਸੁਚੱਜੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰੇ ਦੌਰਾਨ ਉਨ੍ਹਾਂ ਵਿਸ਼ੇਸ਼ ਤੌਰ ‘ਤੇ ਪਿੰਡ ਬਾੜੀਆ ਕਲਾਂ ਵਿੱਚ ਚੱਲ ਰਹੀਆਂ ਬੇਲਰ ਮਸ਼ੀਨਾਂ ਦਾ ਨਿਰੀਖਣ ਕੀਤਾ ਅਤੇ ਉਥੇ ਮੌਜੂਦ ਕਿਸਾਨਾਂ ਨਾਲ ਗੱਲਬਾਤ ਕੀਤੀ।         ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਸਾੜਨ ਨਾਲ ਵਾਤਾਵਰਣ ਨੂੰ ਭਾਰੀ ਨੁਕਸਾਨ ਹੁੰਦਾ ਹੈ ਅਤੇ ਕਿਸਾਨਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਲੋੜੀਂਦੀ ਮਸ਼ੀਨਰੀ ਉਪਲਬੱਧ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਕਿਸਾਨ ਨੂੰ ਮਸ਼ੀਨਰੀ ਦੀ ਲੋੜ ਹੈ ਤਾਂ ਉਹ ਸਬੰਧਤ ਖੇਤੀਬਾੜੀ ਵਿਭਾਗ ਦੇ ਦਫ਼ਤਰ ਨਾਲ ਸੰਪਰਕ ਕਰ ਸਕਦਾ ਹੈ।         ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਝੋਨੇ ਦੀ ਕਟਾਈ ਅਤੇ ਪਰਾਲੀ ਨੂੰ ਅੱਗ ਲਗਾਉਣ ‘ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਈਨ ਮਸ਼ੀਨਾਂ ਨਾਲ ਝੋਨੇ ਦੀ ਕਟਾਈ ਕਰਨ ’ਤੇ ਪਾਬੰਦੀ ਹੈ।         ਇਸ ਮੌਕੇ ਐਸ.ਡੀ.ਐਮ ਗੜ੍ਹਸ਼ੰਕਰ ਹਰਬੰਸ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਪਿੰਡਾਂ ਵਿੱਚ ਪਿਛਲੇ ਸਾਲ ਪਰਾਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ, ਉਨ੍ਹਾਂ ਦਾ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਦੌਰਾ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਰਿਹਾ ਹੈ।         ਮੁੱਖ ਖੇਤੀਬਾੜੀ ਅਫ਼ਸਰ ਡਾ. ਦਪਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਆਪਣੇ ਮੋਬਾਈਲ ‘ਤੇ ‘ਉੱਨਤ ਕਿਸਾਨ’ ਐਪ ਡਾਊਨਲੋਡ ਕਰਕੇ ਪਰਾਲੀ ਪ੍ਰਬੰਧਨ ਮਸ਼ੀਨਰੀ ਕਿਰਾਏ ‘ਤੇ ਬੁੱਕ ਕਰ ਸਕਦੇ ਹਨ।         ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਡਾ: ਹਰਪ੍ਰੀਤ ਸਿੰਘ ਅਤੇ ਸਥਾਨਕ ਕਿਸਾਨ ਮਲਕੀਤ ਸਿੰਘ, ਨੰਬਰਦਾਰ ਸੁਖਜੀਤ ਸਿੰਘ, ਮੱਖਣ ਸਿੰਘ, ਜਰਮਨਜੀਤ ਸਿੰਘ, ਗੁਰਿੰਦਰ ਸਿੰਘ, ਗੁਲਬਰਗ ਸਿੰਘ, ਪਰਮਿੰਦਰ ਸਿੰਘ, ਅਜੀਤ ਸਿੰਘ, ਸੋਢੀ ਸਿੰਘ ਅਤੇ ਸੱਜਣ ਸਿੰਘ ਹਾਜ਼ਰ ਸਨ।

    Read More »
  • Hoshairpur

    ਐਨ.ਓ.ਸੀ/ ਐਨ.ਡੀ.ਸੀ. ਨਾ ਮਿਲਣ ‘ਤੇ ਹਲਫਨਾਮੇ ਦੇ ਨਾਲ ਦਾਖ਼ਲ ਕੀਤੇ ਜਾ ਸਕਦੇ ਨੇ ਨਾਮਜ਼ਦਗੀ ਪੱਤਰ

    ਹੁਸ਼ਿਆਰਪੁਰ, 30 ਸਤੰਬਰ : ਪੰਚਾਇਤੀ ਚੋਣਾਂ ਸਬੰਧੀ ਨਾਮਜ਼ਦਗੀਆਂ ਦਾਖਲ ਕਰਨ ਨੂੰ ਲੈ ਕੇ ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਜਾਰੀ ਪੱਤਰ ਬਾਰੇ…

    Read More »
  • Hoshairpur

    ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ ਅਨੀਤਾ ਕਟਾਰੀਆ ਵਲੋਂ ਜ਼ਿਲਾ ਹਸਪਤਾਲ ਦੇ ਗਾਇਨੀ ਵਾਰਡ ਦੀ ਚੈਕਿੰਗ ਕੀਤੀ ਗਈ

    ਹੁਸ਼ਿਆਰਪੁਰ 30 ਸਿਤੰਬਰ 2024: ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ…

    Read More »
  • Hoshairpur

    जिले में धान की खरीद, आवश्यक प्रबंध पूरे: कोमल मित्तल

    होशियारपुर, 30 सितंबर: डिप्टी कमिश्नर कोमल मित्तल ने बताया कि पंजाब सरकार की ओऱ से 1 अक्टूबर से शुरू की जा रही धान…

    Read More »
  • Hoshairpur

    ਆਈਵੀਵਾਈ ਹਸਪਤਾਲ ਹੁਣ ਲਿਵਾਸਾ ਹਸਪਤਾਲ, 2000 ਤੱਕ ਵਧੇਗੀ ਬਿਸਤਰਿਆਂ ਦੀ ਗਿਣਤੀ

    ਹੁਸ਼ਿਆਰਪੁਰ:30 ਸਤੰਬਰ : ਲਿਵਾਸਾ ਹਸਪਤਾਲ, ਜਿਸ ਨੂੰ ਪਹਿਲਾਂ ਆਈਵੀਵਾਈ ਹਸਪਤਾਲ ਵਜੋਂ ਜਾਣਿਆ ਜਾਂਦਾ ਸੀ, ਨੇ ਆਪਣੀ ਅਧਿਕਾਰਤ ਰੀਬ੍ਰਾਂਡਿੰਗ ਦਾ ਐਲਾਨ ਕੀਤਾ ਹੈ। ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਈਓ ਪਵਨ ਕੁਮਾਰ,ਨੇ ਕਿਹਾ, ਲਿਵਾਸਾ ਹਸਪਤਾਲ ਆਪਣੇ ਬਿਸਤਰਿਆਂ ਦੀ ਗਿਣਤੀ ਮੌਜੂਦਾ 750 ਤੋਂ ਵਧਾ ਕੇ 2,000 ਕਰਨ ਲਈ ਤਿਆਰ ਹੈ। ਇਸ ਮਹੱਤਵਪੂਰਨ ਵਾਧੇ ਵਿੱਚ ਮੌਜੂਦਾ ਯੂਨਿਟਾਂ ਵਿੱਚ 150-200 ਬਿਸਤਰਿਆਂ ਨੂੰ ਜੋੜਨਾ ਅਤੇ ਪੰਜਾਬ ਅਤੇ ਗੁਆਂਢੀ ਰਾਜਾਂ ਵਿੱਚ ਨਵੀਆਂ ਸਿਹਤ ਸਹੂਲਤਾਂ ਸ਼ੁਰੂ ਕਰਨਾ ਸ਼ਾਮਲ ਹੈ। ਇੰਡੀਆਆਰਐਫ ਅਤੇ ਲਿਵਾਸਾ ਟੀਮ ਇਸ ਵਿਕਾਸ ਨੂੰ ਚਲਾਉਣ ਅਤੇ ਲਿਵਾਸਾ ਨੂੰ ਸਿਹਤ ਸੰਭਾਲ ਉੱਤਮਤਾ ਵਿੱਚ ਇੱਕ ਨੇਤਾ ਵਜੋਂ ਸਥਾਪਤ ਕਰਨ ਲਈ ਪੂਰੀ ਤਰ੍ਹਾਂ ਸਮਰਪਿਤ ਹਨ। ਇੰਡੀਆਆਰਐਫ ਦਾ ਨਵਾਂ ਨਿਵੇਸ਼, ਜੋ ਬੈਨ ਕੈਪੀਟਲ ਅਤੇ ਪ੍ਰੀਮਲ ਗਰੁੱਪ ਦਾ ਸੰਯੁਕਤ ਉੱਦਮ ਹੈ, ਨਾ ਸਿਰਫ ਸਮਰੱਥਾ ਵਧਾ ਰਿਹਾ ਹੈ, ਬਲਕਿ ਨਵੀਆਂ ਵਿਸ਼ੇਸ਼ਤਾਵਾਂ ਦਾ ਨਿਰਮਾਣ ਵੀ ਕਰ ਰਿਹਾ ਹੈ, ਨਵੀਂ ਤਕਨਾਲੋਜੀ ਜੋੜ ਰਿਹਾ ਹੈ, ਉੱਚ ਗੁਣਵੱਤਾ ਵਾਲੀ ਦੇਖਭਾਲ ਪ੍ਰਦਾਨ ਕਰ ਰਿਹਾ ਹੈ। ਮਰੀਜ਼-ਕੇਂਦਰਿਤ ਦੇਖਭਾਲ ਨੂੰ ਚਲਾਉਣ ਵਾਲੀ ਇਹ ਨਵੀਂ ਦ੍ਰਿਸ਼ਟੀ ਸਾਡੇ ਨਵੇਂ ਨਾਮ, ਲਿਵਾਸਾ ਦਾ ਅਧਾਰ ਹੈ। ਲਿਵਾਸਾ ਹਸਪਤਾਲ ਕਾਰਡੀਐਕ ਸਾਇੰਸਜ਼, ਓਨਕੋਲੋਜੀ, ਨਿਊਰੋਸਾਇੰਸਜ਼, ਕ੍ਰਿਟੀਕਲ ਕੇਅਰ, ਨੇਫਰੋ ਅਤੇ ਕਿਡਨੀ ਟ੍ਰਾਂਸਪਲਾਂਟ ਵਿੱਚ ਵਿਸ਼ਵ ਪੱਧਰੀ ਦੇਖਭਾਲ ਪ੍ਰਦਾਨ ਕਰ ਰਿਹਾ ਹੈ ਅਤੇ ਲਿਵਾਸਾ ਗਰੁੱਪ ਦੀ ਯੋਜਨਾ ਗੁੰਝਲਦਾਰ ਸਪੈਸ਼ਲਿਟੀ ਕੰਮ ਦੀ ਪਹੁੰਚ ਨੂੰ ਹੋਰ ਟੀਅਰ 2-3 ਸ਼ਹਿਰਾਂ ਵਿੱਚ ਵਧਾਉਣ ਦੀ ਹੈ ਜਿਸ ਵਿੱਚ ਜਿਗਰ, ਪੈਨਕ੍ਰੀਅਸ ਅਤੇ ਹਾਰਟ ਸਮੇਤ ਟ੍ਰਾਂਸਪਲਾਂਟ ਪ੍ਰੋਗਰਾਮਾਂ ਦੇ ਨਿਰਮਾਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਰੋਹਿਤ ਜੈਸਵਾਲ, ਗਰੁੱਪ ਮੈਡੀਕਲ ਡਾਇਰੈਕਟਰ ਨੇ ਕਿਹਾ, “ਸਾਡਾ ਮਿਸ਼ਨ ਸਾਡੀਆਂ ਸਮਰਪਿਤ ਟੀਮਾਂ ਦੀ ਮਦਦ ਨਾਲ ਗੁੰਝਲਦਾਰ ਡਾਕਟਰੀ ਚੁਣੌਤੀਆਂ ਨੂੰ ਹੱਲ ਕਰਦੇ ਹੋਏ ਅਸਾਧਾਰਣ ਕਲੀਨਿਕਲ ਨਤੀਜੇ ਪ੍ਰਦਾਨ ਕਰਨਾ ਹੈ। ਅਤਿ ਆਧੁਨਿਕ ਤਕਨਾਲੋਜੀ ਅਤੇ ਵਿਸਥਾਰ ਵੱਲ ਧਿਆਨ ਦੇ ਨਾਲ, ਅਸੀਂ ਇਸ ਖੇਤਰ ਵਿੱਚ ਸਿਹਤ ਸੰਭਾਲ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਦ੍ਰਿੜ ਹਾਂ। ਇਸ ਸਮੇਂ ਲਿਵਾਸਾ ਹਸਪਤਾਲ ਪੰਜਾਬ ਦਾ ਸਭ ਤੋਂ ਵੱਡਾ ਸੁਪਰਸਪੈਸ਼ਲਿਟੀ ਹਸਪਤਾਲ ਨੈੱਟਵਰਕ ਹੈ ਜਿਸ ਵਿੱਚ 5 ਹਸਪਤਾਲ, 750 ਬੈੱਡ, 280 ਆਈਸੀਯੂ ਬੈੱਡ, 06 ਕੈਥ ਲੈਬ, 20 ਮਾਡਿਊਲਰ ਓਟੀ ਅਤੇ ਹੈਲਥਕੇਅਰ ਚੇਨ ਹਰ ਸਾਲ 3 ਲੱਖ ਤੋਂ ਵੱਧ ਮਰੀਜ਼ਾਂ ਦਾ ਇਲਾਜ ਕਰ ਰਹੀ ਹੈ।

    Read More »
Back to top button

You cannot copy content of this page