Hoshairpur

ਜਾਤ ਪਾਤ ਅਤੇ ਧਰਮ ਦੇ ਨਾਮ ਤੇ ਵੰਡੀਆਂ ਪਾਉਣ ਵਾਲੀਆਂ ਤਾਕਤਾਂ ਨੂੰ ਕੇਂਦਰ ਸਰਕਾਰ ਦੀ ਪੂਰੀ ਸ਼ਹਿ : ਪਿੰਕੀ

ਹੁਸ਼ਿਆਰਪੁਰ 11 ਅਕਤੂਬਰ : ਹਰਿਆਣਾ ਦੇ ਆਈ. ਪੀ.ਐਸ. ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਖੁਦਕੁਸ਼ੀ ਦੇ ਮਾਮਲੇ ਨੂੰ ਲੈ ਕੇ ਡੂੰਘੇ ਦੁੱਖ ਅਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਉੱਘੇ ਸਮਾਜ ਸੇਵਕ ਅਤੇ ਬੁੱਧੀਜੀਵੀ ਸਖਸੀਅਤ ਭੁਪਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਜਾਤੀ ਪ੍ਰਤਾੜਨਾ ਤੋਂ ਪਰੇਸ਼ਾਨ ਹੋ ਕੇ ਆਈ.ਪੀ.ਐਸ. ਅਧਿਕਾਰੀ ਵਲੋਂ ਚੁੱਕੇ ਇਸ ਕਦਮ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਉਹਨਾਂ ਦੇਸ਼ ਭਰ ‘ਚ ਐਸਸੀ ਸਮਾਜ ਵਿਰੁੱਧ ਬੇਇਨਸਾਫ਼ੀ,ਅੱਤਿਆਚਾਰ ਅਤੇ ਹਿੰਸਾ ਦਾ ਭਿਆਨਕ ਦੌਰ ਚੱਲਣ ਦੀ ਗੱਲ ਕਹੀ ! ਉਹਨਾਂ ਇਸ ਲਈ ਸਿੱਧੇ ਤੌਰ ਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਅਤੇ ਆਰ. ਐਸ.ਐਸ. ਦੀ ਮਨੁਵਾਦੀ ਸੋਚ ਨੂੰ ਜਿੰਮੇਵਾਰ ਠਹਿਰਾਇਆ। ਉਹਨਾਂ ਕਿਹਾ ਕਿ ਪਹਿਲਾਂ ਯੂ.ਪੀ. ਦੇ ਰਾਏਬਰੇਲੀ ‘ਚ ਹਰੀਓਮ ਵਾਲਮੀਕਿ ਦਾ ਕਤਲ, ਫਿਰ ਚੀਫ਼ ਜਸਟਿਸ ਗਵਈ ਦਾ ਨਿਰਾਦਰ ਅਤੇ ਹੁਣ ਇੱਕ ਸੀਨੀਅਰ ਅਧਿਕਾਰੀ ਦੀ ਖੁਦਕੁਸ਼ੀ ਇਹ ਸਾਬਤ ਕਰਦੀ ਹੈ ਕਿ ਭਾਜਪਾ ਦਾ ਰਾਜ ਐਸਸੀ ਸਮਾਜ ਲਈ ਸਰਾਪ ਬਣਦਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਭਾਵੇਂ ਕੋਈ ਆਮ ਨਾਗਰਿਕ ਹੋਵੇ ਜਾਂ ਆਪਣੀ ਮਿਹਨਤ ਦੇ ਬਲਬੂਤੇ ਨਾਲ ਉੱਚ ਅਹੁਦੇ ‘ਤੇ ਪਹੁੰਚਿਆ ਕੋਈ ਐਸਸੀ ਸਮਾਜ ਦਾ ਵਿਅਕਤੀ ਹੋਵੇ, ਬੇਇਨਸਾਫ਼ੀ ਅਤੇ ਅਣਮਨੁੱਖਤਾ ਵਾਲਾ ਵਤੀਰਾ ਉਸਦਾ ਪਿੱਛਾ ਨਹੀਂ ਛੱਡਦੀ । ਉਹਨਾਂ ਕਿਹਾ ਕਿ ਜੇਕਰ ਆਈ.ਪੀ.ਐਸ. ਜਾਂ ਚੀਫ ਜਸਟਿਸ ਵਰਗੇ ਉੱਚ ਅਹੁਦਿਆਂ ਤੇ ਪਹੁੰਚ ਚੁੱਕੇ ਐਸੀ ਸਮਾਜ ਦੇ ਨਾਲ ਸਬੰਧ ਰੱਖਣ ਵਾਲਿਆਂ ਦਾ ਇਹ ਹਾਲ ਹੈ, ਤਾਂ ਕਲਪਨਾ ਕੀਤੀ ਜਾ ਸਕਦੀ ਹੈ ਕਿ ਦੇਸ਼ ਵਿੱਚ ਆਮ ਐਸਸੀ ਭਾਈਚਾਰਾ ਕਿਸ ਹਾਲਾਤ ਵਿੱਚ ਰਹਿ ਰਿਹਾ ਹੋਵੇਗਾ।

ਉਹਨਾਂ ਕਿਹਾ ਕਿ ਸਾਲ 2014 ਵਿੱਚ ਕੇਂਦਰ ਦੀ ਸੱਤਾ ਭਾਜਪਾ ਦੇ ਹੱਥਾਂ ‘ਚ ਆਉਣ ਤੋਂ ਬਾਅਦ ਐਸਸੀ ਸਮਾਜ ਲਗਾਤਾਰ ਘਾਣ ਹੋ ਰਿਹਾ ਹੈ ਅਤੇ ਆਪਸੀ ਭਾਈਚਾਰਾ ਕਮਜੋਰ ਹੋ ਰਿਹਾ ਹੈ

ਉਹਨਾਂ ਕਿਹਾ ਕਿ ਜਾਤ ਪਾਤ ਅਤੇ ਧਰਮ ਦੇ ਨਾਮ ਤੇ ਵੰਡੀਆਂ ਪਾਉਣ ਵਾਲੀਆਂ ਤਾਕਤਾਂ ਨੂੰ ਕੇਂਦਰ ਸਰਕਾਰ ਦੀ ਪੂਰੀ ਸ਼ਹਿ ਮਿਲ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਇਹੋ ਹਾਲਤ ਰਹੇ ਤਾਂ ਭਾਰਤ 2047 ਤੱਕ ਵਿਕਸਿਤ ਦੇਸ਼ ਬਣਨ ਦੀ ਥਾਂ ਗ੍ਰਹਿ ਯੁੱਧ ਦੀ ਦਹਿਲੀਜ ‘ਤੇ ਪਹੁੰਚ ਜਾਵੇਗਾ। ਉਹਨਾਂ ਕਿਹਾ ਉਸ ਵਕਤ ਸੰਵਿਧਾਨ ਅਤੇ ਕਾਨੂੰਨ ਦਾ ਮਹੱਤਵ ਵੀ ਨਹੀਂ ਰਹੇਗਾ ਅਤੇ ਦੇਸ਼ ਵਿੱਚ ਇਕ ਬੇਲਗਾਮ ਤਾਨਾਸ਼ਾਹੀ ਕਾਇਮ ਹੋ ਜਾਵੇਗੀ ਅਤੇ ਐਸਸੀ ਸਮਾਜ ਅਤੇ ,ਘੱਟ ਗਿਣਤੀਆਂ ਦਾ ਭਾਰਤ ਵਿੱਚ ਰਹਿਣਾ ਮੁਸ਼ਕਿਲ ਹੋ ਜਾਵੇਗਾ।

ਉਹਨਾਂ ਕਿਹਾ ਕਿ ਦੇਸ਼ ਦੀ ਆਜਾਦੀ ਲਈ ਜਾਨਾਂ ਵਾਰਨ ਵਾਲੇ ਕ੍ਰਾਂਤੀਕਾਰੀਆਂ ਅਤੇ ਸੰਵਿਧਾਨ ਨਿਰਮਾਤਾ ਡਾ. ਅੰਬੇਡਕਰ ਜੀ ਨੇ ਜਿਸ ਭਾਰਤੀ ਸਮਾਜ ਦੀ ਕਲਪਨਾ ਕੀਤੀ ਸੀ, ਉਹ ਇੱਕ ਸੁਪਨਾ ਬਣ ਕੇ ਰਹਿ ਗਿਆ ਹੈ । ਇਸ ਲਈ ਸਮੇਂ ਦੀ ਲੋੜ ਹੈ ਕਿ ਸਮੂਹ ਭਾਰਤੀ ਇੱਕਜੁਟ ਹੋਣ ਅਤੇ ਆਪਸੀ ਭਾਈਚਾਰੇ ਅਤੇ ਭਾਰਤ ਨੂੰ ਕਮਜੋਰ ਕਰ ਰਹੀ ਭਾਜਪਾ ਦੇ ਚੁੰਗਲ ਤੋਂ ਦੇਸ਼ ਨੂੰ ਆਜਾਦ ਕਰਵਾਉਣ !

Related Articles

Leave a Reply

Your email address will not be published. Required fields are marked *

Back to top button

You cannot copy content of this page