Hoshairpur

ਵਿਧਾਇਕ ਜਿੰਪਾ ਨੇ ਰਾਮ ਪਥ ਰੋਡ ‘ਤੇ ਆਧੁਨਿਕ ਲਾਈਟਾਂ ਦਾ ਕੀਤਾ ਉਦਘਾਟਨ

ਹੁਸ਼ਿਆਰਪੁਰ, 1 ਅਕਤੂਬਰ ( ਹਰਪਾਲ ਲਾਡਾ ) : ਹੁਸ਼ਿਆਰਪੁਰ ਸ਼ਹਿਰ ਦੇ ਵਿਕਾਸ ਨੂੰ ਨਵੀਂ ਗਤੀ ਦਿੰਦੇ ਹੋਏ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਰਾਮ ਪਥ ਰੋਡ (ਧੋਬੀ ਘਾਟ ਚੌਕ ਤੋਂ ਸ਼ਨੀ ਮੰਦਰ ਤੱਕ) ‘ਤੇ ਆਧੁਨਿਕ ਲਾਈਟਾਂ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ। ਇਹ ਪ੍ਰੋਜੈਕਟ ਰਿਲਾਇੰਸ ਇੰਡਸਟਰੀਜ਼ ਲਿਮਟਿਡ, ਚੌਹਾਲ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ।

ਉਦਘਾਟਨ ਮੌਕੇ ਵਿਧਾਇਕ ਜਿੰਪਾ ਨੇ ਪੂਜਾ-ਅਰਚਨਾ ਅਤੇ ਕੰਨਿਆ ਪੂਜਨ ਕਰਕੇ ਕੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਰੂਟ ‘ਤੇ ਲਗਾਈਆਂ ਜਾ ਰਹੀਆਂ ਅਤਿ-ਆਧੁਨਿਕ ਐਲ.ਈ.ਡੀ ਲਾਈਟਾਂ ਆਮ ਲੋਕਾਂ ਨੂੰ ਸਮਰਪਿਤ ਕੀਤੀਆਂ ਜਾਣਗੀਆਂ। ਇਨ੍ਹਾਂ ਦੇ ਲੱਗਣ ਨਾਲ ਇਹ ਰਸਤਾ ਪੂਰੀ ਤਰ੍ਹਾਂ ਰੋਸ਼ਨ ਅਤੇ ਆਕਰਸ਼ਕ ਦਿਖਾਈ ਦੇਵੇਗਾ, ਜੋ ਲੋਕਾਂ ਦੀ ਸੁਰੱਖਿਆ ਅਤੇ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਏਗਾ।

ਵਿਧਾਇਕ ਨੇ ਕਿਹਾ ਕਿ ਰਿਲਾਇੰਸ ਇੰਡਸਟਰੀਜ਼ ਵੱਲੋਂ ਰਾਮ ਪਥ ਸੜਕ ਦੇ ਸੁੰਦਰੀਕਰਨ ਲਈ ਇਕ ਵਿਸਥਾਰਤ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ਤਹਿਤ ਸੜਕ ਦੀ ਮੁਰੰਮਤ ਅਤੇ ਸਜਾਵਟ ਦੇ ਨਾਲ-ਨਾਲ ਇਕ ਆਧੁਨਿਕ ਪਾਰਕ ਵੀ ਬਣਾਇਆ ਜਾਵੇਗਾ। ਇਹ ਪਾਰਕ ਸਥਾਨਕ ਨਿਵਾਸੀਆਂ ਨੂੰ ਮਨੋਰੰਜਨ ਅਤੇ ਆਰਾਮ ਦਾ ਇਕ ਨਵਾਂ ਕੇਂਦਰ ਪ੍ਰਦਾਨ ਕਰਦਾ ਹੈ।

ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਅਤੇ ਨਾਗਰਿਕ ਸਹੂਲਤਾਂ ਨੂੰ ਪਹਿਲ ਦੇਣਾ ਉਨ੍ਹਾਂ ਦਾ ਮੁੱਖ ਉਦੇਸ਼ ਹੈ ਅਤੇ ਅਜਿਹੇ ਪ੍ਰੋਜੈਕਟ ਨਾ ਸਿਰਫ਼ ਇਲਾਕੇ ਦੀ ਸੁੰਦਰਤਾ ਨੂੰ ਵਧਾਉਣਗੇ ਬਲਕਿ ਭਵਿੱਖ ਵਿਚ ਲੋਕਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਵਿਚ ਵੀ ਮਦਦਗਾਰ ਸਾਬਿਤ ਹੋਣਗੇ।

ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਐਸ.ਡੀ.ਐਮ ਗੁਰਸਿਮਰਨਜੀਤ ਕੌਰ, ਸਾਬਕਾ ਮੇਅਰ ਸ਼ਿਵ ਸੂਦ, ਸੇਠ ਗੋਪੀ ਚੰਦ ਕਪੂਰ, ਰਿਲਾਇੰਸ ਇੰਡਸਟਰੀਜ਼ ਚੌਹਾਲ ਦੇ ਸਾਈਟ ਪ੍ਰਧਾਨ ਰਾਜੇਸ਼ ਅਰੋੜਾ, ਹੈੱਡ ਐਚ.ਆਰ ਅਵਿਨਾਸ਼ ਕੁਮਾਰ ਸਿੰਘ, ਫਾਈਨੈਂਸ ਹੈੱਡ ਰੋਹਿਤ ਤੁਲੀ, ਸੀਨੀਅਰ ਮੈਨੇਜਰ ਐਚ.ਆਰ ਭੁਪਿੰਦਰ ਸਿੰਘ, ਕੁੰਡਲ, ਬਲਜਿੰਦਰ ਧੀਮਾਨ, ਸੁਭਾਸ਼, ਮਨੋਜ ਦੱਤਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button

You cannot copy content of this page