ਹੁਸ਼ਿਆਰਪੁਰ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਸਰਬੱਤ ਦੇ ਭਲੇ ਲਈ ਕੀਤੀ ਗਈ ਅਰਦਾਸ


ਹੁਸ਼ਿਆਰਪੁਰ ( ਹਰਪਾਲ ਲਾਡਾ ): ਦੁਨੀਆਂ ਭਰ ਵਿੱਚ ਸਰਬੱਤ ਦੇ ਭਲੇ ਲਈ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀਆਂ ਕੀਤੀਆਂ ਜਾਂਦੀਆਂ ਨੇ ।। ਇਸ ਲੜੀ ਤਹਿਤ ਅੱਜ ਹੁਸ਼ਿਆਰਪੁਰ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਵੀ ਪਿਛਲੇ ਕਈ ਸਾਲਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਸਰਬੱਤ ਦੇ ਭਲੇ ਲਈ ਗੁਰਦੁਆਰਾ ਸ੍ਰੀ ਮਿੱਠਾ ਟਿਵਾਣਾ ਸਾਹਿਬ ਮਾਡਲ ਟਾਊਨ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਆਰੰਭਤਾ ਕਰਵਾਈ ਗਈ ਜਿਸ ਵਿੱਚ ਸਮੂਹ ਫੋਟੋਗ੍ਰਾਫਰ ਭਾਈਚਾਰੇ ਦੇ ਨਾਲ ਨਾਲ ਸ਼ਹਿਰ ਦੀਆਂ ਨਾਮੀ ਸ਼ਖਸੀਅਤਾਂ ਨੇ ਭਾਈ ਤਰਨਦੀਪ ਸਿੰਘ ਦੇ ਜੱਥੇ ਤੋਂ ਰਸ ਭਿੰਨੇ ਕੀਰਤਨ ਦਾ ਆਨੰਦ ਲਿਆ ਅਤੇ ਅਰਦਾਸ ਵਿੱਚ ਸ਼ਾਮਿਲ ਹੋਏ ।।
ਇਸ ਮੌਕੇ ਜਿੱਥੇ ਪਰਿਵਾਰਾਂ ਸਮੇਤ ਫੋਟੋਗ੍ਰਾਫਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਉੱਥੇ ਹੀ ਮੌਕੇ ਤੇ ਪਹੁੰਚੇ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਪੰਡਿਤ ਬ੍ਰਹਮ ਸ਼ੰਕਰ ਜਿੰਪਾ ਹੁਣਾਂ ਨੇ ਗੱਲਬਾਤ ਦੌਰਾਨ ਜਿੱਥੇ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਸਰਬੱਤ ਦੇ ਭੱਲੇ ਲਈ ਕਰਵਾਏ ਜਾਂਦੇ ਸਲਾਨਾ ਸਮਾਗਮਾਂ ਦੀ ਸ਼ਲਾਘਾ ਕੀਤੀ ।

ਇਸ ਦੇ ਨਾਲ ਹੀ ਐਸੋਸੀਏਸ਼ਨ ਦੇ ਪ੍ਰਧਾਨ ਬਰਜਿੰਦਰਜੀਤ ਸਿੰਘ ਨੇ ਸਮਾਗਮ ਬਾਰੇ ਜਿੱਥੇ ਜਾਣਕਾਰੀ ਦਿੱਤੀ ਉਥੇ ਹੀ ਉਹਨਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਸਮੂਹ ਫੋਟੋਗ੍ਰਾਫਰ ਅਤੇ ਪ੍ਰੈਸ ਫੋਟੋਗ੍ਰਾਫਰ ਭਾਈਚਾਰੇ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜਾਪ ਸਿੰਘ ,
ਵਿਪਨ ਸ਼ਰਮਾ ,ਨਰੇਸ਼ ਕੁਮਾਰ ,ਕਰਮਵੀਰ ਸਿੰਘ, ਰਾਕੇਸ਼ ਗੁਪਤਾ ,ਹਰਜਿੰਦਰ ਕੁਮਾਰ ,ਅਸ਼ਵਨੀ ਪਰਾਸ਼ਰ,ਅਨਿਲ ਅਗਨੀਹੋਤਰੀ ,ਗੁਰਚਰਨ ਸਿੰਘ ,ਸੰਜੀਵ ਅਰੋੜਾ ,ਬਲਵੀਰ ਸਿੰਘ ,ਸ਼ਰਨਜੀਤ ਸਿੰਘ ,ਸਮਰਜੀਤ ਸਿੰਘ ,ਅਸ਼ੋਕ ਕੁਮਾਰ ,ਜਸਵਿੰਦਰ ਕੁਮਾਰ ,ਸੁਖਵਿੰਦਰ ਸਿੰਘ, ਰਾਜ ਕੁਮਾਰ,ਹਰਜਿੰਦਰ ਸ਼ਰਮਾ ,ਗੁਲਸ਼ਨ ਕੁਮਾਰ ,ਹਰੀਸ਼ ਕੁਮਾਰ ,ਸਲਿੰਦਰ ਕੁਮਾਰ ,ਸ਼ਮਿੰਦਰ ਸਿੰਘ ,ਇੰਦਰਜੀਤ ਵਰਮਾ,ਹਰਪਾਲ ਸਿੰਘ ,ਕੁਮਾਰ ਸਾਹਿਬ ਬਸੰਤ ਸਿੰਘ ,ਰਣਦੀਪ ਸਿੰਘ ਚਰਨਜੀਤ ਕੋਰ ,ਅਮਨਦੀਪ ਕੋਰ ,ਅਵਤਾਰ ਕੌਰ ਅਤੇ ਸੋਨੀਆ ਆਦਿ ਹਾਜ਼ਰ ਸਨ।




