Hoshairpur

ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਈਦ-ਉਲ-ਅਜ਼ਹਾ ਦਾ ਤਿਉਹਾਰ

ਹੁਸ਼ਿਆਰਪੁਰ ( ਹਰਪਾਲ ਲਾਡਾ ): ਇੱਥੇ ਜਲੰਧਰ ਰੋਡ `ਤੇ ਸਥਿਤ ਈਦਗਾਹ ਵਿਖੇ ਈਦ-ਉਲ-ਅਜ਼ਹਾ ਦੀ ਨਮਾਜ਼ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਅਦਾ ਕੀਤੀ ਗਈ। ਇਸ ਮੌਕੇ `ਤੇ ਬੋਲਦਿਆਂ ਇੰਤਜ਼ਾਮੀਆ ਜਾਮਾ ਮਸਜਿਦ ਈਦਗਾਹ ਕਮੇਟੀ ਦੇ ਪ੍ਰਧਾਨ ਖੁਰਸ਼ੀਦ ਅਹਿਮਦ ਨੇ ਕਿਹਾ ਕਿ ਈਦ-ਉਲ-ਅਜ਼ਹਾ ਦਾ ਤਿਉਹਾਰ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ।

ਉਨ੍ਹਾਂ ਨੇ ਸਾਰਿਆਂ ਨੂੰ ਈਦ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਡੇ ਸਾਰੇ ਧਾਰਮਿਕ ਤਿਉਹਾਰ ਸਾਨੂੰ ਆਪਸ ਵਿੱਚ ਸਦਭਾਵਨਾ, ਪਿਆਰ ਅਤੇ ਅਮਨ ਨਾਲ ਰਹਿਣਾ ਸਿਖਾਉਂਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਹਿੰਸਾ ਨੂੰ ਤਿਆਗ ਕੇ ਆਪਣੀ ਊਰਜਾ ਸਮਾਜ ਅਤੇ ਦੇਸ਼ ਦੀ ਭਲਾਈ ਦੇ ਕੰਮਾਂ ਵਿੱਚ ਲਗਾਉਣੀ ਚਾਹੀਦੀ ਹੈ।

ਇਸੇ ਵਿੱਚ ਸਮੁੱਚੀ ਮਨੁੱਖਤਾ ਦੀ ਭਲਾਈ ਹੈ। ਇਸ ਮੌਕੇ `ਤੇ ਸਾਬਿਰ ਆਲਮ, ਮੁਹੰਮਦ ਸਲੀਮ, ਰਿਆਜ਼ ਅੰਸਾਰੀ, ਖਲੀਲ ਅਹਿਮਦ, ਮੁਹੰਮਦ ਅਸਲਮ, ਚਾਂਦ ਮੁਹੰਮਦ, ਜ਼ੈਦੀ ਮਲਿਕ, ਪ੍ਰਿੰਸ, ਮੁਹੰਮਦ ਹਸਨ, ਸਾਦਿਕ, ਇਕਬਾਲ, ਦਸਤਾਰ ਅੰਸਾਰੀ, ਮੁਹੰਮਦ ਸਾਹਿਲ, ਮੁਹੰਮਦ ਚਾਂਦ, ਮੁਹੰਮਦ ਆਮਿਰ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button

You cannot copy content of this page