Hoshairpur

ਸੀ.ਐਮ ਦੀ ਯੋਗਸ਼ਾਲਾ ਦਾ ਭਰਪੂਰ ਲਾਹਾ ਲੈ ਰਹੇ ਨੇ ਗੜ੍ਹਸ਼ੰਕਰ ਵਾਸੀ

ਹੁਸ਼ਿਆਰਪੁਰ, 6 ਜੂਨ : ( ਹਰਪਾਲ ਲਾਡਾ ): ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜ੍ਹਸ਼ੰਕਰ ਬਲਾਕ ਵਿਚ ਸੀ.ਐਮ ਦੀ ਯੋਗਸ਼ਾਲਾ ਅਧੀਨ 3 ਯੋਗਾ ਟ੍ਰੇਨਰ ਸਵੇਰੇ 5:15 ਵਜੇ ਤੋਂ ਸ਼ਾਮ 7:30 ਵਜੇ ਤੱਕ ਯੋਗਾ ਕਲਾਸਾਂ ਲਗਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਸੀ.ਐਮ ਦੀ ਯੋਗਸ਼ਾਲਾ ਦੇ ਜ਼ਿਲ੍ਹਾ ਕੋਆਰਡੀਨੇਟਰ ਮੈਡਮ ਮਾਧਵੀ ਸਿੰਘ ਨੇ ਦੱਸਿਆ ਕਿ ਮਾਤਾ ਵੈਸ਼ਨੋ ਦੇਵੀ ਮੰਦਿਰ ਵਿਖੇ ਚੱਲ ਰਹੀ ਕਲਾਸ ਵਿਚ ਸੁਸ਼ਮਾ ਦੀ ਪੀ.ਸੀ.ਓ.ਡੀ ਸਮੱਸਿਆ ਪੂਰੀ ਤਰ੍ਹਾਂ ਠੀਕ ਹੋ ਗਈ ਹੈ।

ਪਿੰਡ ਪਹਿਲੇਵਾਲ ਦੀ ਕਲਾਸ ਵਿਚ ਬਲਜੀਤ ਦਾ ਸਰਵਾਈਕਲ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ। ਬੀ.ਏ.ਐਮ ਖ਼ਾਲਸਾ ਕਾਲਜ ਦੀ ਕਲਾਸ ਵਿਚ ਸੁਰਿੰਦਰ ਨੂੰ ਪਿੱਠ ਦੇ ਦਰਦ ਤੋਂ ਰਾਹਤ ਮਿਲੀ ਹੈ। ਆਦਰਸ਼ ਨਗਰ ਕਲੋਨੀ ਦੀ ਕਲਾਸ ਵਿਚ ਹਰਪ੍ਰੀਤ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਾਨਸਿਕ ਸ਼ਾਂਤੀ ਮਿਲੀ ਹੈ। ਕੁਲਵਿੰਦਰ ਦੀ ਗੋਡਿਆਂ ਦੇ ਦਰਦ ਦੀ ਸਮੱਸਿਆ ਪੁੱਡਾ ਕਲੋਨੀ ਦੀ ਕਲਾਸ ਵਿਚ ਪੂਰੀ ਤਰ੍ਹਾਂ ਠੀਕ ਹੋ ਗਈ ਹੈ।

ਇਸੇ ਤਰ੍ਹਾਂ ਗੜ੍ਹਸ਼ੰਕਰ ਬਲਾਕ ਦੇ ਕਈ ਯੋਗ ਅਭਿਆਸੀਆਂ ਨੇ ਰੋਜ਼ਾਨਾ ਯੋਗਾ ਕਰਕੇ ਕਈ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਦਾ ਹੱਲ ਲੱਭਿਆ ਹੈ, ਜਿਵੇਂ ਕਿ ਸਰਵਾਈਕਲ, ਮਾਈਗ੍ਰੇਨ, ਬੀ.ਪੀ ਦੀ ਸਮੱਸਿਆ, ਗੋਡਿਆਂ ਦਾ ਦਰਦ, ਪਿੱਠ ਦਰਦ, ਗਠੀਆ, ਪੀ.ਸੀ.ਓ.ਡੀ, ਮੋਟਾਪਾ, ਥਾਇਰਾਇਡ, ਇਨਸੌਮਨੀਆ ਅਤੇ ਮਾਨਸਿਕ ਉਦਾਸੀ ਅਤੇ ਚਿੰਤਾ ਤੋਂ ਵੀ ਛੁਟਕਾਰਾ ਪਾਇਆ ਹੈ।

ਗੜ੍ਹਸ਼ੰਕਰ ਬਲਾਕ ਵਿਚ ਵੱਖ-ਵੱਖ ਥਾਵਾਂ ‘ਤੇ ਕਲਾਸਾਂ ਲਗਾਈਆਂ ਜਾ ਰਹੀਆਂ ਹਨ – ਸਵੇਰੇ 5:15 ਤੋਂ 6:15 ਵਜੇ ਬੀ.ਏ.ਐਮ ਖਾਲਸਾ ਕਾਲਜ, ਪਿੰਡ ਪਹਿਲੇਵਾਲ ਵਿੱਚ 6:30 ਤੋਂ 7:30 ਅਤੇ ਸ਼ਾਮ 4 ਤੋਂ 5 ਵਜੇ ਪੁੱਡਾ ਕਲੋਨੀ, ਆਦਰਸ਼ ਨਗਰ ਕਲੋਨੀ ਵਿੱਚ 6:20 ਤੋਂ 7:20 ਅਤੇ ਮਾਤਾ ਵੈਸ਼ਨੋ ਦੇਵੀ ਮੰਦਰ ਵਿੱਚ ਸਵੇਰੇ 7:45 ਤੋਂ 8:45 ਅਤੇ ਸ਼ਾਮ 5:10 ਤੋਂ 6:10 ਤੱਕ ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਅਤੇ ਹੋਰ ਥਾਵਾਂ ‘ਤੇ ਵੀ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਜਿਸ ਕਾਰਨ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਸਿਹਤ ਵਿਚ ਲਾਭ ਮਿਲ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button

You cannot copy content of this page