Amritsarਪੰਜਾਬਮਨੋਰੰਜਨ

ਤੀਸਰਾ ‘ਸੁਰ ਉਤਸਵ 2024’ ਦੇ ਸਤਵੇਂ ਦਿਨ ਮੁੱਖ ਮਹਿਮਾਨ ਕੁੰਵਰ ਵਿਜੇ ਪ੍ਰਤਾਪ ਸਿੰਘ (ਵਿਧਾਇਕ) ਨੇ ਕੀਤੀ ਸ਼ਿਰਕਤ

ਅੰਮ੍ਰਿਤਸਰ, 27 ਜੁਲਾਈ : ਯੂ.ਐਨ ਐਂਟਰਟੇਨਮੇਂਟ ਸੁਸਾਇਟੀ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਵਿਸ਼ੇਸ਼ ਸਹਿਯੋਗ ਨਾਲ ਅਦਾਕਾਰਾਂ, ਸੰਗੀਤਕਾਰਾਂ ਅਤੇ ਗਾਇਕਾਵਾਂ ਨੂੰ ਸਮਰਪਿਤ 8 ਰੋਜ਼ਾ ਤੀਸਰਾ ‘ਸੁਰ ਉਤਸਵ 2024’ ਦੇ ਸਤਵੇਂ ਦਿਨ ਮੁੱਖ ਮਹਿਮਾਨ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ (ਵਿਧਾਇਕ) ਨੇ ਸ਼ਿਰਕਤ ਕੀਤੀ।

ਸੁਰ ਉਤਸਵ ਦੇ ਅੱਜ ਸਤਵੇਂ ਦਿਨ ਭਾਰਤ ਦੀ ਪਹਿਲੀ ਮਹਿਲਾ ਪ੍ਰਸਿੱਧ ਸੰਗੀਤਕਾਰ ਉਸ਼ਾ ਖੰਨਾ ਨੂੰ ਸਮਰਪਿਤ ਕੀਤਾ। ਪ੍ਰੋਗਰਾਮ ਦੇ ਸੰਚਾਲਕ ਗਾਇਕ ਹਰਿੰਦਰ ਸੋਹਲ ਨੇ ਭਾਰਤ ਦੀ ਪਹਿਲੀ ਮਹਿਲਾ ਸੰਗੀਤਕਾਰ ਉਸ਼ਾ ਖੰਨਾ ਦੇ ਸੰਘਰਸ਼ ਭਰੀ ਜ਼ਿੰਦਗੀ ਬਾਰੇ ਦਰਸ਼ਕਾਂ ਨਾਲ ਸਾਂਝੀ ਕੀਤੀ। ਇਹ ਬਾਲੀਵੂਡ ਦੀ ਬਹੁਤ ਹੀ ਮਸ਼ਹੂਰ ਸੰਗੀਤਕਾਰ ਸਨ।

ਇਹਨਾਂ ਦੁਆਰਾ ਬਣਾਏ ਸੰਗੀਤ ਅੱਜ ਵੀ ਬਹੁਤ ਖੂਬ ਪਸੰਦ ਕੀਤੇ ਜਾਂਦੇ ਹਨ। ਇਸ ਸੰਗੀਤਮਈ ਸ਼ਾਮ ਦੇ ਗਾਇਕ ਸਿਧਾਰਥ ਜੋਗੀ, ਅਰਪਿਤ, ਸੁਖਮਨਪ੍ਰੀਤ ਕੌਰ, ਸਹਾਨਾ, ਗੋਬਿੰਦ, ਪੂਰਵੀ ਭਾਟੀਆ, ਹਰਸ਼ਿਤਾ, ਗੁਨਵੀਨ, ਬਿਬੇਕਵੀਰ, ਹਰਮਨ, ਮਹਿਤਾਬ, ਰਿਆਨਸ਼ ਅਤੇ ਅਕ੍ਰਿਤੀ ਤੇ ਗੁਰਸਾਗਰ ਨੇ ਖੂਬਸੂਰਤ ਗੀਤ ਪੇਸ਼ ਕੀਤੇ।

ਦਰਸ਼ਕਾਂ ਨੇ ਸੁਰ ਉਤਸਵ ਦੇ ਸਤਵੇਂ ਦਿਨ ਸਿਧਾਰਥ ਜੋਗੀ ਦਾ ਫਲੂਟ ਸੰਗੀਤ ਦਾ ਆਨੰਦ ਮਾਣਿਆ। ਸੁਰ ਉਤਸਵ ਦੇ ਮੁੱਖ ਮਹਿਮਾਨ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਯੂ. ਐਨ. ਐਂਟਰਟੇਨਮੈਂਟ ਵੱਲੋਂ ਕਲਾਕਾਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਮੰਚ ਸੰਚਾਲਕ ਦੀ ਭੂਮਿਕਾ ਉਪਾਸਨਾ ਭਾਰਦਵਾਜ ਨੇ ਬਾਖ਼ੂਬੀ ਨਿਭਾਈ।


ਇਸ ਮੌਕੇ ਦਲਜੀਤ ਸਿੰਘ ਅਰੋੜਾ, ਗੁਰਪ੍ਰੀਤ ਸਿੰਘ, ਰਾਜਿੰਦਰ, ਹਰਜੀਤ ਸਿੰਘ, ਟੀ. ਐਸ. ਰਾਜਾ, ਸੁਮਿਤ ਪੁਰੀ, ਤਰਲੋਚਨ ਸਿੰਘ, ਗੁਰਸੇਵਕ ਸਿੰਘ, ਗੋਬਿੰਦ ਕੁਮਾਰ, ਸਾਹਿਲ ਸ਼ਰਮਾ, ਬਿਕਰਮ ਸਿੰਘ,  ਸਾਵਨ ਵੇਰਕਾ, ਮਨਪ੍ਰੀਤ ਸੋਹਲ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੰਗੀਤ ਪੇ੍ਰਮੀ ਹਾਜ਼ਰ ਸਨ।

DNTV PUNJAB

Harpal Ladda Address :Sutehri Road, Hoshiarpur Punjab India Email : Dntvpunjab@gmail.com Mob. : 8968703818 For advertising; 8288842714

Related Articles

Leave a Reply

Your email address will not be published. Required fields are marked *

Back to top button

You cannot copy content of this page