Hoshairpur

ਪੰਜਾਬ ਸਰਕਾਰ ਵੱਲੋਂ ਦਿਵਿਆਂਗ ਕਰਮਚਾਰੀਆਂ ਨੂੰ ਪੰਜ ਸਪੈਸ਼ਲ ਅਚਨਚੇਤ ਛੁੱਟੀਆਂ ਦੀ ਸਹੂਲਤ ਦੇਣ ਦੀ ਸ਼ਲਾਘਾ 

ਹੁਸ਼ਿਆਰਪੁਰ, 24 ਜੁਲਾਈ (ਤਰਸੇਮ ਦੀਵਾਨਾ)– ਡਿਸਏਬਲਡ ਪਰਸਨਜ਼ ਵੈਲਫੇਅਰ ਸੁਸਾਇਟੀ ਦੀ ਇੱਕ ਮੀਟਿੰਗ ਹੋਈ, ਜਿਸ ਵਿਚ ਪੰਜਾਬ ਸਰਕਾਰ ਵੱਲੋਂ ਦਿਵਿਆਂਗ ਕਰਮਚਾਰੀਆਂ ਨੂੰ ਪੰਜ ਸਪੈਸ਼ਲ ਅਚਨਚੇਤ ਛੁੱਟੀਆਂ ਦੀ ਸਹੂਲਤ ਦੇਣ ਲਈ ਸ਼ਲਾਘਾ ਕੀਤੀ।

ਇਸ ਮੌਕੇ  ਗੌਰਵ ਜੈਨ ਨੂੰ ਬਲਾਕ ਟਾਂਡਾ ਇਕਾਈ ਦਾ ਪ੍ਰਧਾਨ ਚੁਣਿਆ ਗਿਆ। ਗਣਤੰਤਰਤਾ ਦਿਵਸ ਮੌਕੇ ਸਨਮਾਨਿਤ ਹੋਣ ਵਾਲੀ ਸ਼ਖਸੀਅਤਾਂ ਲਈ ਰਾਜ ਕੁਮਾਰ ਅਤੇ ਨੀਲਮ ਦਾ ਨਾਮ ਭੇਜਣ ਦੀ ਸਹਿਮਤੀ ਪ੍ਰਗਟਾਈ।

ਇਸ ਮੌਕੇ ਦਿਵਿਆਂਗਤਾ ਪੈਨਸ਼ਨ 5 ਹਜ਼ਾਰ ਰੁਪਏ ਅਤੇ ਦਿਵਿਆਂਗ ਕਰਮਚਾਰੀਆਂ ਲਈ ਸਵਾਰੀ ਭੱਤਾ 2000 ਪ੍ਰਤੀ ਮਹੀਨਾ ਲਾਗੂ ਕਰਨ ਦੀ ਮੰਗ ਕੀਤੀ। ਇਸ ਮੌਕੇ ਪ੍ਰਧਾਨ ਸੰਦੀਪ ਸ਼ਰਮਾ, ਜਨਰਲ ਸਕੱਤਰ ਜਸਵਿੰਦਰ ਸਿੰਘ ਸਹੋਤਾ, ਸਕੱਤਰ ਨੀਲਮ, ਕੈਸ਼ੀਅਰ ਰਾਜ ਕੁਮਾਰ, ਬਲਾਕ ਮਾਹਿਲਪੁਰ ਪ੍ਰਧਾਨ ਸੁਖਜਿੰਦਰ ਸਿੰਘ,  ਬਲਾਕ ਟਾਂਡਾ ਪ੍ਰਧਾਨ ਗੌਰਵ ਜੈਨ, ਸੰਜੀਵ ਕੁਮਾਰ, ਗੁਰਪ੍ਰੀਤ ਸਿੰਘ, ਹਰਪਾਲ ਸਿੰਘ, ਦੀਪਕ ਕੁਮਾਰ, ਜਸਪਾਲ ਸਿੰਘ, ਕੁਲਜੀਤ ਸਿੰਘ ਆਦਿ ਹਾਜਰ ਸਨ।

DNTV PUNJAB

Harpal Ladda Address :Sutehri Road, Hoshiarpur Punjab India Email : Dntvpunjab@gmail.com Mob. : 8968703818 For advertising; 8288842714

Related Articles

Leave a Reply

Your email address will not be published. Required fields are marked *

Back to top button

You cannot copy content of this page