ਆਮ ਆਦਮੀ ਕਲੀਨਿਕ ਅਤੇ ਸਰਕਾਰੀ ਹਸਪਤਾਲਾਂ ਦੀਆਂ ਸੁਵਿਧਾਵਾਂ ਨੇ ਲੋਕਾਂ ਨੂੰ ਦਿੱਤੀ ਰਾਹਤ: ਡਾ. ਰਾਜ ਕੁਮਾਰ

ਹੁਸ਼ਿਆਰਪੁਰ, 20 ਮਈ : ਆਮ ਆਦਮੀ ਪਾਰਟੀ ਨੂੰ ਲੋਕ ਸਭਾ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਅੱਜਕਲ ਅਪਣੇ ਵੋਟਰਾਂ ਤੱਕ ਪਹੁੰਚ ਕਰਨ ਵਿੱਚ ਬਹੁਤ ਵਿਅਸਤ ਹੈ ਅਤੇ ਅਪਣੇ ਹਲਕੇ ਦੇ ਅਲੱਗ.ਅਲੱਗ ਵਿਧਾਨਸਭਾ ਹਲਕਿਆਂ ਦੇ ਤੁਫਾਨੀ ਦੌਰੇ ਕਰ ਰਹੇ ਹਨ। ਬੀਤੇ ਦਿਨੀ ਡਾ. ਰਾਜ ਨੇ ਆਪਣੇ ਪੂਰਵ ਵਿਧਾਨਸਭਾ ਹਲਕਾ ਚੱਬੇਵਾਲ ਵਿੱਚ ਮੀਟਿੰਗਾਂ ਕੀਤੀਆਂ ਜਿਸ ਵਿੱਚ ਆਪ ਹਲਕਾ ਇੰਨਚਾਰਜ ਹਰਮਿੰਦਰ ਸਿੰਘ ਸੰਧੂ ਵੀ ਉਹਨਾਂ ਨਾਲ ਸੀ।
ਡਾ. ਰਾਜ ਨੇ ਅਪਣੀਆਂ ਮੀਟਿੰਗਾਂ ਵਿੱਚ ਲੋਕਾਂ ਨੂੰ ਸੰਬੋਧਿਤ ਕਰਦੇ ਹੁਏ ਆਪ ਆਦਮੀ ਪਾਰਟੀ ਨੇ ਆਪਣੇ ਨਾਮ ਨੂੰ ਸਹੀ ਸਾਬਤ ਕਰਦੇ ਹੋਏ ਆਮ ਇੰਸਾਨ ਨੂੰ ਵੱਡੀ ਰਾਹਤ ਦਿੱਤੀ ਹੈ। ਚਾਹੇ ਉਹ ਬਿਜਲੀ ਦੇ ਬਿੱਲਾਂ ਨੂੰ ਜ਼ੀਰੋ ਕਰਨਾ ਹੋਵੇ ਸਕੂਲਾਂ ਵਿੱਚ ਸਿੱਖਿਆ ਦੇ ਸਤਰ ਨੂੰ ਬੇਹਤਰ ਕਰਨਾ ਜਾਂ ਸਿਹਤ ਸੰਬੰਧੀ ਸਹੂਲਤਾਂ ਦੇਨਾ। ਉਹਨਾਂ ਨੇ ਮੈਡੀਕਲ ਸਹੂਲਤਾਂ ਦੇ ਖੇਤਰ ਵਿੱਚ ਆਮ ਆਦਮੀ ਕਲੀਨਿਕ ਦੇ ਦੁਆਂਰਾ ਲੋਕਾਂ ਤੱਕ ਸਸਤੀ ਦਵਾਈਆਂए ਟੈਸਟ ਆਦਿ ਪਹੁੰਚਾਉਣਾ ਅਤੇ ਸਰਕਾਰੀ ਹਸਪਤਾਲਾਂ ਵਿੱਚ ਸਕੈਨਿੰਗ ਅਤੇ ਟੈਸਟ ਮਹਈਆ ਕਰਵਾਉਣ ਨੂੰ ਇੱਕ ਵੱਡੀ ਰਾਹਤ ਕਰਾਰ ਦਿੱਤਾ।


ਇਸ ਤੋਂ ਇਲਾਵਾ ਪ੍ਰਾਈਵੇਟ ਲੈਬ ਵਿੱਚ ਸਰਕਾਰੀ ਰੇਟ ਤੇ ਟੈਸਟ ਸਕੈਨਿੰਗ ਦਾ ਇੰਤਜ਼ਾਮ ਕਰਵਾ ਕੇ ਲੋਕਾਂ ਨੂੰ ਸਹੂਲਤ ਦੇਣ ਦੀ ਗੱਲ ਕਰਦੇ ਹੋਏ ਡਾण् ਰਾਜ ਨੇ ਜਨਤਾ ਨੂੰ ਆਪ ਸਰਕਾਰ ਦੀ ਦੂਰ.ਦ੍ਰਿਸ਼ਟੀ ਅਤੇ ਸੋਚ ਦੀ ਪ੍ਰਸ਼ੰਸ਼ਾ ਕੀਤੀ ਕਿ ਇਹ ਪਾਰਟੀ ਰਵਾਇਤੀ ਪਾਰਟੀਆਂ ਦੀ ਤਰ੍ਹਾਂ ਨਹੀਂ ਬਲਕਿ ਆਮ ਲੋਕਾਂ ਦੀ ਤਰਾਂ ਸੋਚ ਰੱਖਦੇ ਹੋਏ ਉਹਨਾਂ ਨੂੰ ਹਰ ਤਰ੍ਹਾਂ ਨਾਲ ਬੇਹਤਰ ਸੁਵਿਧਾਵਾਂ ਦੇਨ ਦੀ ਕੋਸ਼ਿਸ਼ ਵਿੱਚ ਲੱਗੀ ਹੈ ਅਤੇ ਲੋਕਾਂ ਤੋਂ ਅਪੀਲ ਕੀ ਕਿ ਉਹ ਕੇਂਦਰ ਵਿੱਚ ਵੀ ਆਪ ਨੂੰ ਨੁਮਾਇੰਦਗੀ ਦੇ ਕੇ ਉਹਨਾਂ ਦੇ ਹੱਥ ਮਜਬੂਤ ਕਰਨ ਤਾਂ ਜੋ ਉਹ ਜਨਤਾ ਦੀ ਹੋਰ ਸੇਵਾ ਕਰ ਸਕਣ।
